ਚੋਰ

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਮਾਪਿਆਂ ਨੇ ਉਸ ਦਾ ਨਾਮ ਸੱਤਪਾਲ ਰੱਖਿਆ ਸੀ। ਆਪਣੇ ਨਾ ਦੇ ਮੁਤਾਬਿਕ ਉਹ ਸੱਚਾ, ਇਮਾਨਦਾਰ, ਮਿਹਨਤੀ ਅਤੇ ਸਮਝਦਾਰ ਸੀ। ਉਸ ਦੇ ਗੁਣ ਅਤੇ ਦਿਲਚਸਪੀ ਨੂੰ ਦੇਖਦੇ ਹੋਏ ਉਸ ਦੀ ਮਾਂ ਨੇ ਮਿਹਨਤ ਮਜ਼ਦੂਰੀ ਕਰਕੇ ਉਸਨੂੰ ਬੀ ਐ ਤਕ ਪੜ੍ਹਾਉਣ ਦਾ ਫ਼ੈਸਲਾ ਕੀਤਾ, ਉਸ ਦੇ ਪਿਉ ਦਾ ਸਹਾਰਾ ਤਾਂ ਰੱਬ ਨੇ ਕਈ ਸਾਲ ਪਹਿਲੇ ਹੀ ਖੋਹ ਲਿਆ ਸੀ। ਬੀਏ ਵਿੱਚ ਫ਼ਸਟ ਆਉਣ ਕਰਕੇ ਓਸ ਦੀ ਖੂਬ ਵਾਹ-ਵਾਹੀ ਹੋਈ ਸੀ। ਕਾਲਜ ਦੇ ਇਨਾਮ ਵੰਡਣ ਦੇ ਫੰਕਸ਼ਨ ਵਿੱਚ ਮੰਤਰੀ ਜੀ ਨੇ ਖੁਦ ਭਾਸ਼ਣ ਦਿੰਦੇ ਹੋਏ ਕਿਹਾ ਸੀ,,, ਸਾਨੂੰ ਸਤਪਾਲ ਵਰਗੇ ਹੋਣਹਾਰ ਮੁੰਡਿਆਂ ਤੇ ਬਹੁਤ ਫਖ਼ਰ ਹੈ। ਅਗਰ ਦੇਸ਼ ਵਿਚ ਹਰ ਵਿਦਿਆਰਥੀ ਸੱਤਪਾਲ ਵਰਗਾ ਹੋ ਜਾਏ ਤਾਂ ਇਹ ਦੇਸ਼ ਬਹੁਤ ਤਰੱਕੀ ਕਰ ਸਕਦਾ ਹੈ,,,, ਉਸਨੇ ਸੋਚਿਆ ਕਿ ਏਨਾਂ ਕੁਝ ਹੋਣ ਤੋਂ ਬਾਅਦ ਲੋਕ ਉਸਨੂੰ ਸਿਰ ਮੱਥੇ ਤੇ ਬਿਠਾਉਣਗੇ ਅਤੇ ਉਸ ਦੀ ਜਲਦੀ ਹੀ ਨੌਕਰੀ ਲੱਗ ਜਾਏਗੀ ਅਤੇ ਉਹ ਖੂਬ ਕਮਾ ਕੇ ਮਿਹਨਤ ਕਰਨ ਵਾਲੀ ਆਪਣੇ ਮਾਂ ਦੇ ਕਦਮਾਂ ਵਿਚ ਬਹੁਤ ਸਾਰੇ ਪੈਸੇ ਰਖ ਦੇਵੇਗਾ ਕਿਉਂਕਿ ਉਸਦੀ ਮਾਂ ਨੇ ਉਸ ਦੀ ਜ਼ਿੰਦਗੀ ਬਣਾਉਣ ਲਈ ਬਹੁਤ ਬਹੁਤ ਮਿਹਨਤ ਕੀਤੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ।

ਉਹ ਹਰ ਰੋਜ਼ ਦਫਤਰਾਂ, ਫੈਕਟਰੀਆਂ ਅਤੇ ਰੁਜ਼ਗਾਰ ਦਫ਼ਤਰਾਂ ਦੇ ਚੱਕਰ ਲਗਾਉਂਦਾ ਰਿਹਾ ਲੇਕਿਨ ਉਸ ਨੂੰ ਕਿਸੇ ਪਾਸੇ ਵੀ ਕੰਮ ਨਹੀਂ ਮਿਲਿਆ। ਉਸਨੇ ਸਰਕਾਰੀ ਨੌਕਰੀ ਵਾਸਤੇ ਵੀ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਉਸਦੇ ਕੋਲ ਨਾ ਤਾਂ ਤਕੜੀ ਸਫਾਰਿਸ਼ ਸੀ ਅਤੇ ਨਾ ਹੀ ਰਿਸ਼ਵਤ ਦੇਣ ਵਾਸਤੇ ਬਹੁਤ ਸਾਰੇ ਪੈਸੇ। ਫਿਰ ਉਸਦਾ ਕੰਮ ਕਿਵੇਂ ਬਣ ਸਕਦਾ ਸੀ? ਜਿਸ ਮੰਤਰੀ ਨੇ ਇਨਾਮ ਵੰਡਣ ਦੇ ਪ੍ਰੋਗਰਾਮ ਵਿਚ ਉਸ ਦੀ ਏਨੀ ਤਾਰੀਫ਼ ਕੀਤੀ ਸੀ, ਉਸਨੇ ਵੀ ਉਸਨੂੰ ਪਛਾਣਨ ਅਤੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਕੀ ਕਰਦਾ? ਉਸ ਦੀ ਮਾਂ ਬਿਮਾਰ ਸੀ ਅਤੇ ਘਰ ਦਾ ਖ਼ਰਚ ਵੀ ਚਲਾਉਣਾ ਸੀ।

ਆਖਿਰ ਉਸਨੂੰ ਇਕ ਤਰਕੀਬ ਸੁੱਝੀ। ਉਸਨੇ ਗਲੀ ਮੁਹੱਲਿਆਂ ਵਿੱਚ ਏਧਰ ਓਧਰ ਅਤੇ ਰੂੜੀਆਂ ਤੇ ਟੁੱਟੇ ਹੋਏ ਕੋਚ, ਕਾਗਜ਼, ਪੋਲੀਥੀਨ ਅਤੇ ਹੋਰ ਸੁਟੀਆਂ ਹੋਇਆ ਚੀਜ਼ਾਂ ਚੁੱਕ ਕੇ ਕੱਠੀਆਂ ਕਰਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਵਖਤ ਦੇ ਨਾਲ ਉਹ ਹੋਰ ਕਿਸ ਤਰ੍ਹਾਂ ਸਮਝੌਤਾ ਕਰਦਾ? ਸ਼ਹਿਰ ਦੇ ਇਕ ਇਲਾਕੇ ਵਿਚ ਦੋ ਘਰਾਂ ਦੇ ਵਿਚਕਾਰ ਇਕ ਖਾਲੀ ਪਲਾਟ ਦੀ ਚਾਰ ਦੀਵਾਰੀ ਬਣੀ ਹੋਈ ਸੀ ਲੇਕਿਨ ਲੋਕ ਉਸ ਵਿੱਚ ਆਪਣੇ ਘਰਾਂ ਦੀਆਂ ਫਾਲਤੂ ਚੀਜ਼ਾਂ ਸੁੱਟ ਦਿਆ ਕਰਦੇ ਸੀ। ਉਸਨੇ ਸੋਚਿਆ ਕਿ ਕੰਧ ਟੱਪ ਕੇ ਉਹ ਪੁੱਠੇ ਪਏ ਹੋਏ ਕੋਚ, ਪੋਲੀਥੀਨ ਅਤੇ ਹੋਰ ਚੀਜ਼ਾਂ ਨੂੰ ਇਕਠਾ ਕਰ ਲੈਗਾ। ਜਿਵੇਂ ਹੀ ਉਸਨੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਇੱਕ ਔਰਤ ਨੇ ਉੱਚੀ ਉੱਚੀ ਰੌਲਾ ਪਾ ਕੇ,,,,,ਚੋਰ,ਚੋਰ,,, ਕਹਿਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਉਥੇ ਇਕਠੇ ਹੋ ਗਏ ਅਤੇ ਉਸ ਨੂੰ ਫੜ ਕੇ ਮਾਰਨ ਕੁੱਟਣ, ਲੱਤਾਂ ਮਾਰਨ ਅਤੇ ਗਾਲਾਂ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ।

ਅਚਾਨਕ ਹੋਣ ਵਾਲੀ ਏਸ ਘਟਨਾ ਤੇ ਉਹ ਘਬਰਾ ਗਿਆ, ਕੁਝ ਬੋਲ ਵੀ ਨਾ ਸਕਿਆ ਅਤੇ ਨਾ ਹੀ ਕਿਸੇ ਨੇ ਉਹਨੂੰ ਪੁਲੰਦਾ ਮੌਕਾ ਦਿੱਤਾ। ਇੰਨੇ ਵਿੱਚ ਕਿਸੇ ਨੇ ਸੌ ਨੰਬਰ ਤੇ ਟੈਲੀਫ਼ੋਨ ਕਰ ਦਿੱਤਾ ਅਤੇ ਸਾਇਰਨ ਵਜਾਂਦੀ ਹੋਈ ਪੁਲਿਸ ਦੀ ਜੀਪ ਉਥੇ ਪਹੁੰਚ ਗਈ। ਥਾਣੇ ਵਿਚ ਵੀ ਕਿਸੇ ਨੇ ਉਸਦੀ ਗੱਲ ਪੁੱਛੇ ਬਿਨਾਂ ਉਸਨੂੰ ਲੱਤਾਂ, ਮੁੱਕੇ, ਥੱਪੜ ਅਤੇ ਗਾਲਾਂ ਦਾ ਤੋਹਫਾ ਦਿੱਤਾ। ਉਸ ਦੀ ਬੇਰਹਿਮੀ ਨਾਲ ਕੁਟਾਈ ਕਰਨ ਦੇ ਬਾਅਦ ਉਸ ਨੂੰ ਸੀਖਚਿਆ ਤੇ ਪਿੱਛੇ ਸੂਟ ਦਿੱਤਾ।

ਰਾਤ ਭਰ ਉਹ ਬੇਰਹਿਮੀ ਨਾਲ ਕੁਟੇ ਜਾਣ ਤੋਂ ਬਾਅਦ ਪੀੜ ਨਾਲ ਦੁਖੀ ਹੁੰਦਾ ਰਿਹਾ। ਉਸ ਦੇ ਮਨ ਵਿਚ ਵਾਰ ਵਾਰ ਇਹ ਵਿਚਾਰ ਆ ਰਿਹਾ ਸੀ ਕੀ ਉਸ ਦੀ ਪੜਾਈ ਲਿਖਾਈ ਦਾ ਉਸ ਨੂੰ ਕੀ ਫਾਇਦਾ ਹੋਇਆ? ਕੀ ਮਿਹਨਤ ਅਤੇ ਮਜਦੂਰੀ ਦੇ ਨਾਲ ਇਮਾਨਦਾਰੀ ਨਾਲ ਕਮਾ ਕੇ ਖਾਉਣਾ ਪਾਪ ਹੈ? ਚੋਰੀ ਹੈ? ਉਸ ਦੇ ਮਨ ਵਿਚ ਆਇਆ ਕਿ ਅਗਰ ਉਹ ਸੱਚਮੁੱਚ ਚੋਰ ਹੁੰਦਾ, ਕੋਈ ਗ਼ਲਤ ਕੰਮ ਕਰਨ ਵਾਲਾ ਹੁੰਦਾ ਤਾਂ ਉਸ ਦਾ ਕੋਈ ਨਾ ਕੋਈ ਗਾਡ ਫਾਦਰ ਉਸ ਨੂੰ ਆ ਕੇ ਹੁਣ ਤੱਕ ਜ਼ਰੂਰ ਛੁਡਵਾ ਲੈਂਦਾ।।

ਇਹਨਾਂ ਵਿਚਾਰਾਂ ਵਿੱਚ ਗੁੰਮ ਸਤਪਾਲ ਕਦੋਂ ਨੀਂਦ ਆ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ। ਸਵੇਰੇ-ਸਵੇਰੇ ਦੇ ਅਖਬਾਰਾਂ ਵਿੱਚ ਇੱਕ ਮੁੱਖ ਖ਼ਬਰ ਛਪੀ,,, ਇਕ ਖ਼ੂੰਖਾਰ ਆਤੰਕਵਾਦੀ ਫੜਿਆ ਗਿਆ ਹੈ, ਪੁਲਿਸ ਨੂੰ ਇਸਦੀ ਕਈ ਦਿਨਾਂ ਤੋਂ ਭਾਵ ਸੀ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 3 5 9 0 4 5
ਮਕਾਨ ਨੰਬਰ ਨੂੰ 975_
ਗਰੀਨ ਰੋਡ
ਰੋਹਤਕ124001(ਹਰਿਆਣਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ
Next articleਪਦਮਸ਼੍ਰੀ ਕੌਰ ਸਿੰਘ ਨੂੰ ਵਿਧਾਨਸਭਾ ਵਿੱਚ ਦਿੱਤੀ ਗਈ ਸਰਧਾਂਜਲੀ