(ਸਮਾਜ ਵੀਕਲੀ)
ਨਿੱਕੂ ਭੱਜਦਾ ਭੱਜਦਾ ਆਇਆ ਤੇ ਸ਼ੇਰੂ ਨੂੰ ਅਪਣੇ ਘਰਰਘਰ ਲੈ ਜਾਣ ਲਈ ਖਿੱਚ ਧੂ ਕਰਨ ਲੱਗਿਆ। ਕਹਿੰਦਾ ਚਲ ਤੈਨੂੰ ਮਿੱਟੀ ਦੀ ਬਣਾਈ ਛੋਟੀ ਜਿਹੀ ਝੌਂਪੜੀ ਦਿਖਾਵਾਂ।ਸ਼ੇਰੂ ਕਹਿੰਦਾ ਨਹੀਂ ਅੱਜ ਨਹੀਂ ਮੈਂ ਜਾਣਾ ਇੰਨੀ ਤੇਜ ਧੁੱਪ ਤੇ ਗਰਮੀ ਨਾਲ ਤਾਂ ਮੇਰਾ ਸਾਹ ਘੁੱਟਿਆ ਜਾਊ।ਨਿਕੂ ਤੂੰ ਇੱਥੇ ਹੀ ਬਹਿ ਜਾ ਮੇਰੇ ਏਸੀ ਵਾਲੇ ਠੰਡੇ ਕਮਰੇ ਵਿੱਚ।
ਨਿੱਕੂ ਤੇ ਸ਼ੇਰੂ ਬਚਪਨ ਦੇ ਦੋਸਤ ਇੱਕੋ ਸਕੂਲ ਤੇ ਇੱਕੋ ਜਮਾਤ ਵਿੱਚ ਪੜਦੇ ਸੀ।ਸ਼ੇਰੂ ਦਾ ਪੱਕਾ ਘਰ ਤੇ ਨਿਕੂ ਦਾ ਕੱਚਾ ਘਰ ਉਨ੍ਹਾਂ ਦੀ ਦੋਸਤੀ ਵਿੱਚ ਕਦੇ ਆੜੇ ਨਹੀਂ ਸੀ ਆਏ।ਕਰਕਰਾ ਕੇ ਨਿੱਕੂ, ਸ਼ੇਰੂ ਨੂੰ ਅਪਣੇ ਘਰ ਨਾਲ ਲੈ ਗਿਆ।
ਨਿੱਕੂ ਦੇ ਘਰ ਦੇ ਬਾਹਰ ਬੋਹੜ ਦੀਆਂ ਲਟਕਦੀਆਂ ਜੜ੍ਹਾਂ ਨੂੰ ਫੜ ਫੜ ਕੇ ਦੋਵੇ ਝੂਟੇ ਲੈਂਦੇ ਤੇ ਖੜਮਸਤੀਆਂ ਕਰਦੇ ਮਿੱਟੀ ਦੀ ਬਣੀ ਝੌਂਪੜੀ ਨੂੰ ਦੇਖ ਦੇਖ ਖੁਸ਼ ਹੋਈ ਜਾਣ।ਬੋਹੜ ਥੱਲੇ ਸੱਚੀ ਠੰਡੀ ਛਾਂ ਸੀ।
ਇੰਨੇ ਨੂੰ ਪਤਾ ਨਹੀਂ ਕਿਧਰੋਂ ਝੱਖੜ ਜਿਹਾ ਉੱਠਿਆ ਤੇ ਤੇਜ ਹਵਾਵਾਂ ਵਗਣ ਲੱਗੀਆਂ। ਸ਼ੇਰੂ ਕਹਿੰਦਾ ਹੁਣ ਮੈਂ ਚਲਦਾ ਨਹੀਂ ਤਾ ਮਾਂ ਲੱਭਣ ਤੁਰ ਪਉ।
ਸ਼ੇਰੂ ਅਜੇ ਘਰ ਪਹੁੰਚਿਆ ਹੀ ਸੀ ਕਿ ਬੱਦਲ ਗਰਜਨੇ ਤੇ ਬਿਜਲੀ ਚਮਕਣੀ ਸ਼ੁਰੂ ਹੋ ਗਈ।ਭਾਰੀ ਵਰਖਾ ਹੋਣੀ ਸ਼ੁਰੂ ਹੋ ਗਈ।ਗਲੀਆਂ ਵਿੱਚ ਪਾਣੀ ਘੁਮਣ ਲੱਗਾ। ਬੱਚੇ ਪਾਣੀ ਵਿੱਚ ਘੁਮਣ ਲੱਗੇ। ਸ਼ੇਰੂ ਨੇ ਕਾਗਜ ਦੀਆਂ ਬੇੜੀਆਂ ਬਣਾ ਬਣਾ ਕੇ ਪਾਣੀ ਵਿੱਚ ਛਡੀਆਂ।ਸ਼ੇਰੂ ਦਾ ਦਿਲ ਕਰੇ ਕਿ ਨਿੱਕੂ ਨੂੰ ਬੁਲਾਵਾਂ ਤੇ ਉਸ ਨਾਲ ਭਾਰੀ ਵਰਖਾ ਨਾਲ ਜਮਾ ਹੋ ਗਿਆ ਪਾਣੀ ਦਿਖਾਵਾਂ,ਬੇੜੀਆਂ ਚਲਾਈਏ ਤੇ ਖੂਬ ਮਸਤੀ ਕਰੀਏ।
ਸ਼ੇਰੂ ਦਾ ਬਾਲਮਨ ਨਹੀਂ ਸੋਚ ਸਕਿਆਇਸ ਭਾਰੀ ਵਰਖਾ ਨੇ ਨਿੱਕੂ ਦੇ ਘਰ ਕਿਹੋ ਜਹੀ ਤਬਾਹੀ ਮਚਾਈ ਹੋਵੇਗੀ ।ਨਿੱਕੂ ਅਪਣੀ ਮਾਂ ਨਾਲ ਚਿਮੜਿਆ ਬੋਹੜ ਥੱਲੇ ਖੜਾ ਅਪਣੀ ਮਿੱਟੀ ਦੀ ਝੌਂਪੜੀ ਮਿੱਟੀ ਹੁੰਦੀ ਵੇਖ ਰਿਹਾ ਸੀ।ਨਿੱਕੂ ਦਾ ਭਾਰੀ ਵਰਖਾ ਦੇ ਪਾਣੀ ਵਿੱਚ ਬੇੜੀ ਬਣਿਆ ਹੋਇਆ ਸੀ ਤੇ ਛੱਤ ਚੋ ਰਹੀ ਸੀ।ਨਿੱਕੂ ਦੇ ਘਰ ਦਾ ਸਾਮਾਨ ਭਾਰੀ ਵਰਖਾ ਦੇ ਪਾਣੀ ਵਿੱਚ ਤੈਰ ਰਿਹਾ ਸੀ।
ਬਲਰਾਜ ਚੰਦੇਲ ਜੰਲਧਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly