ਗੀਤ ਰਿਲੀਜ਼ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਪਖੰਡੀ ਬਾਬਿਆਂ ਦੇ ਪਖੰਡਾਂ ਤੋਂ ਜਾਣੂ ਕਰਵਾਉਣਾ – ਰਾਜਵੀਰ ਸਮਰਾ
ਲੰਡਨ (ਸਮਾਜ ਵੀਕਲੀ) (ਕੌੜਾ)- ਗੋਲਡਨ ਵਿਰਸਾ ਯੂ ਕੇ ਦੁਆਰਾ ਪ੍ਰਦੇਸਾਂ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਦੀ ਲੜੀ ਦੇ ਤਹਿਤ ਪਖੰਡੀ ਬਾਬਿਆਂ ਤੇ ਚੋਟ ਕਰਦੇ ਹੋਏ ਬਿਕਰ ਤਿੰਮੋਵਾਲ ਦੇ ਲਾਡਲੇ ਸ਼ਾਗਿਰਦ ਗੁਰਮੇਲ ਯੋਧਾ ਤੇ ਸੁਮਨ ਭੱਟੀ ਦੀ ਆਵਾਜ਼ ਵਿੱਚ ਬਾਬਾ ਅੰਤਰਯਾਮੀ ਯੂ ਟਿਊਬ ਤੇ ਵੱਖ ਵੱਖ ਸੋਸ਼ਲ ਮੀਡੀਏ ਦੇ ਪਲੇਟਫਾਰਮ ਤੇ ਧੁੰਮ ਪਾਈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਇਹ ਗੀਤ ਰਿਲੀਜ਼ ਕਰਨ ਦਾ ਮੁੱਖ ਮਕਸਦ ਆਮ ਲੋਕਾਂ ਤੇ ਨੌਜਵਾਨੀ ਨੂੰ ਪਖੰਡੀ ਬਾਬਿਆਂ ਦੇ ਪਖੰਡਾਂ ਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਤੋਂ ਜਾਣੂ ਕਰਵਾਉਣਾ ਹੈ।
ਜਿਸ ਨੂੰ ਕਿ ਬਿੱਕਰ ਤਿੰਮੋਵਾਲ ਦੀ ਕ਼ਲਮ ਤੋਂ ਉਕਰੀਆਂ ਸਤਰਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗੁਰਮੇਲ ਯੋਧਾ ਤੇ ਸੁਮਨ ਭੱਟੀ ਨੇ ਸਿਮਰਨਜੀਤ ਸਿੰਘ ਦੀਆਂ ਸੰਗੀਤਕ ਧੁੰਨਾਂ ਵਿਚ ਗਾ ਕੇ ਪੂਰੀ ਧੁੰਮ ਮਚਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਗੀਤ ਨੂੰ ਜਿੱਥੇ ਯੂ ਟਿਊਬ ਸਮੇਤ ਵੱਖ ਵੱਖ ਸੋਸ਼ਲ ਮੀਡੀਏ ਦੇ ਪਲੇਟਫਾਰਮ ਤੇ ਲੋਕ ਬਹੁਤ ਪਿਆਰ ਦੇ ਰਹੇ ਹਨ । ਉਹਨਾਂ ਦੱਸਿਆ ਕਿ ਇਸ ਗੀਤ ਨੂੰ ਸਫਲ ਬਣਾਉਣ ਵਿੱਚ ਗੋਲਡਨ ਵਿਰਸਾ ਯੂ ਕੇ ਦੀ ਸਮੁੱਚੀ ਟੀਮ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੱਪਾ, ਮਨਪ੍ਰੀਤ ਕੌਰ, ਕੰਵਲਜੀਤ ਕੌਰ ਗਿੱਲ,ਪ੍ਰਤਾਪ ਸਿੰਘ ਯੋਧਾ, ਸਤਨਾਮ ਸਿੰਘ ਗਿੱਲ,ਹੈਪੀ ਪਨਏਸਰ ਆਦਿ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly