ਮੇਰੇ ਨਾਲ

ਸਤਨਾਮ ਕੌਰ ਤੁਗਲਵਾਲਾ

(ਸਮਾਜ ਵੀਕਲੀ)

ਬਣ ਕੇ ਮੇਰੀ ਢਾਲ ਖਲੋਤਾ,
ਕੌਣ ਏ ਮੇਰੇ ਨਾਲ ਖਲੋਤਾ।
ਲੂਆਂ ਵਿੱਚ ਏ ਬਰਫ਼ਾਂ ਵਰਗਾ,
ਕੱਕਰਾਂ ਵਿੱਚ ਨਿੱਘ ਨਾਲਖਲੋਤਾ।
ਕੌਣ ਏ ਮੇਰੇ ਨਾਲ ਖਲੋਤਾ।
ਜੇ ਮੈ ਢੱਠਾ ਦੇਵੇ ਦਿਲਾਸੇ,
ਮੋਢੇ ਹੱਥ ਰਹੇ ਆਸੇ ਪਾਸੇ।
ਧੀਰਜ ਦੀ ਲੱਜ ਪਾਲ ਖਲੋਤਾ
ਕੌਣ ਏ ਮੇਰੇ ਨਾਲ ਖਲੋਤਾ।
ਸੁਰਗਾਂ ਵਿੱਚ ‌ਏ ਵਾਸਾ ਕਰਦਾ,
ਕੰਨਾਂ ਦੇ ਵਿਚ ਮਿਸ਼ਰੀ ਭਰਦਾ।
ਵਿੱਚ ਫਿਜ਼ਾਵਾਂ ਬੋਲ ਘੁੱਲ ਗਏ,
ਫਿਰ ਵੀ ਸਾਹਾਂ ਨਾਲ ਪਰੋਤਾ।
ਕੌਣ ਏ‌ ਮੇਰੇ ਨਾਲ ਖਲੋਤਾ।
ਨਾਲ ਅਣਖ ਏ ਜੀਣਾ ਸਿੱਖਿਆ,
ਨਾ ਝੁਕਣਾ,ਨਾ ਝੁਕਾਉਣਾ ਸਿੱਖਿਆ।
ਸੱਚ ਦੀ ਔਖੀ ਰਾਹ ਏ ਹੁੰਦੀ,
ਰਾਹੀ ਚਾਨਣ ਤਾਣ ਖਲੋਤਾ।
ਕੌਣ ਏ ਮੇਰੇ ਨਾਲ ਖਲੋਤਾ।

ਸਤਨਾਮ ਕੌਰ ਤੁਗਲਵਾਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਹਿਰੀਆਂ ਪਰਛਾਈਆਂ!
Next articleਮਨ