ਗਹਿਰੀਆਂ ਪਰਛਾਈਆਂ!

(ਜਸਪਾਲ ਜੱਸੀ)

(ਸਮਾਜ ਵੀਕਲੀ)

ਪਰਛਾਈਆਂ,
ਪਾਣੀਆਂ ਵਿਚ ਜਦੋਂ ਤੋਂ
ਲੰਮੇਰੀਆਂ ਹੋਈਆਂ।
ਸੂਰਜਾਂ ਰਾਹ‌ ਨੇ ਬਦਲੇ,
ਛਾਹੀਆਂ,
ਗਹਿਰੀਆਂ ਹੋਈਆਂ।

ਹਵਾਵਾਂ,
ਤੱਤੀਆਂ ਜਾਪਣ।
ਪੌਣਾਂ ਵਿਚ,
ਠੰਡ ਨਾ ਵਰਤੀ।
ਕੋਈ ਉੱਡਦੀ ਜੀ ਬੱਦਲੀ ਵੀ,
ਕਦੇ ਦਹਿਲੀਜ਼ ਨਾ ਵਰਸੀ।
ਢਲਦੇ ਸੂਰਜਾਂ ਦੇ ਨਾਲ,
ਕਿਸਮਤਾਂ,
ਢੇਰੀਆਂ ਹੋਈਆਂ।

ਵਫ਼ਾ,
ਬਿਜਲੀ ਜਿਉਂ ਗਰਜੀ।
ਰਿਸ਼ਤੇ ਚਾਕ ‘ਤੇ ਲੱਗੇ।
ਟੁੱਟਦੇ ਤਾਰਿਆਂ ਤੋਂ,
ਹੁਣ ਕੋਈ,ਬਦ ਸ਼ਗਨੀਂ,
ਜਿਹੀ ਲੱਗੇ।
ਰਾਤਾਂ ਚਾਨਣੀਆਂ,
ਲੱਗਦੈ।
ਕਾਲਣ-ਕੇਰੀਆਂ‌,
ਹੋਈਆਂ।

ਪਰਛਾਈਆਂ,
ਪਾਣੀਆਂ ਵਿਚ ਜਦੋਂ ਤੋਂ।
ਗਹਿਰੀਆਂ,ਹੋਈਆਂ।

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਮੇਰੇ ਨਾਲ