ਗੀਤ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਮੇਰੇ ਵਿੱਚ ਇੰਨੀ ਕਿੱਥੇ ਹਿੰਮਤ ,
ਲੜ ਲਵਾਂ ਨਾਲ ਮੈਂ ਹਾਲਾਤ ਦੇ |
ਬਾਪੂ ਤੇਰਾ ਆਸਰਾ ਹੀ ਪੁੱਤ ਨੂੰ ,
ਹੌਂਸਲੇ ਦਿੰਦਾ ਏ ਕਾਇਨਾਤ ਦੇ …

ਨਿੱਤ ਤੈਨੂੰ ਵੇਖ ਦਾ ਮੈਂ ਕਿੰਝ ਤੂੰ ,
ਹੱਡ ਤੋੜ ਮਿਹਨਤਾਂ ਏਂ ਕਰਦਾ |
ਆਥਣੇ ਜਹੇ ਤੂੰ ਜਾ ਕੇ ਘਰ ਵੀ ,
ਹੱਸ ਹੱਸ ਤੰਗੀਆਂ ਨੂੰ ਜਰਦਾ |
ਦਿਨ ਵਿੱਚ ਬੈਠ ਕੇ ਪਰੋਂਵਦਾ ,
ਲਫ਼ਜ਼ਾਂ ‘ਚ ਦਰਦ ਮੈਂ ਰਾਤ ਦੇ ..
ਬਾਪੂ ਤੇਰਾ ਆਸਰਾ ਹੀ ਪੁੱਤ ਨੂੰ ,
ਹੌਂਸਲੇ ਦਿੰਦਾ ਏ ਕਾਇਨਾਤ ਦੇ …

ਕੀ ਕਹਿਣਾ ਮਾੜਾ ਮੋਟਾ ਸੌਦਾ ਜੇ ,
ਦੇ ਦਿਆਂ ਮਾਂ ਨੂੰ ਲਿਆਕੇ ਮੈਂ |
ਬਾਕੀ ਸਾਰਾ ਰਾਸ਼ਨ ਤੂੰ ਢੋਨਾਂ ਏਂ ,
ਰਾਜ਼ੀ ਕਿੱਥੇ ਹੱਥ ਨੂੰ ਹਲਾਕੇ ਮੈਂ |
ਜੰਗਜੂ ਆ ਜਿੰਮੀ ਤੇਰਾ ਨਾਂ ਦਾ ,
ਲੱਗਿਆ ਜੋ ਲੇਖੇ ਖ਼ਿਆਲਾਤ ਦੇ ..
ਬਾਪੂ ਤੇਰਾ ਆਸਰਾ ਹੀ ਪੁੱਤ ਨੂੰ ,
ਹੌਂਸਲੇ ਦਿੰਦਾ ਏ ਕਾਇਨਾਤ ਦੇ …

ਸੁਣਦਾ ਤੂੰ ਦੁੱਖ ਪਰਿਵਾਰ ਦੇ ,
ਆਪਣੇ ਤੂੰ ਰੱਖ ਦਾ ਏਂ ਦਿਲ ‘ਚ |
ਐਪਰ ਖਾਮੋਸ਼ੀ ਤੇਰੀ ਦੱਸਦੀ ,
ਅੰਦਰੋਂ ਤੂੰ ਕਿੰਨਾ ਮੁਸ਼ਕਿਲ ‘ਚ |
ਉੱਠਦੀ ਆ ਚੀਸ ਜਦੋ ਕਾਲਜੇ ,
ਖੁੱਲ੍ਹਦੇ ਨੇ ਢੱਕਣ ਦਵਾਤ ਦੇ ..
ਬਾਪੂ ਤੇਰਾ ਆਸਰਾ ਹੀ ਪੁੱਤ ਨੂੰ ,
ਹੌਂਸਲੇ ਦਿੰਦਾ ਏ ਕਾਇਨਾਤ ਦੇ …

ਬਾਪੂ ਤੇਰੇ ਜਜ਼ਬੇ ਨੂੰ ਆਖਰ ,
ਕਰਕੇ ਸਲਾਮ ਇਹੋ ਕਹੂੰਗਾ |
ਸੁੱਖ ਨਾ ਜੇ ਤੈਨੂੰ ਦੇ ਸਕਿਆ ,
ਖ਼ੁਦ ਨੂੰ ਮੈਂ ਦੋਸ਼ ਦਿੰਦਾ ਰਹੂੰਗਾ |
ਇਹ ਕੋਈ ਜ਼ਿੱਦ ਨਈਂਓਂ ਜਿੰਮੀ ਦੀ ,
ਮਾਮਲੇ ਨੇ ਬੱਸ ਜਜ਼ਬਾਤ ਦੇ ..
ਬਾਪੂ ਤੇਰਾ ਆਸਰਾ ਹੀ ਪੁੱਤ ਨੂੰ ,
ਹੌਂਸਲੇ ਦਿੰਦਾ ਏ ਕਾਇਨਾਤ ਦੇ …

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਕਜ ਦੀ ਬੁਰੀ ਆਦਤ
Next articleਤੂੰ ਹੀ ਤੂੰ, ਤੂੰ ਹੀ ਤੂੰ