(ਸਮਾਜ ਵੀਕਲੀ)
19 ਜੂਨ 1910 ਵਿੱਚ ਪਹਿਲੀ ਵਾਰ ਫਾਦਰਸ ਡੇ ਮਨਾਇਆ ਗਿਆ। ਸਨੌਰਾ ਸਮਾਰਟ ਡੋਡ ਨਾਂਅ ਦੀ ਔਰਤ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਸਨੌਰਾ ਦੇ ਪਿਤਾ ਵਿਲੀਅਮ ਸਮਾਰਟ ਦੀ ਪਤਨੀ ਦੀ ਮੌਤ ਉਨ੍ਹਾਂ ਦੇ ਛੇਵੇਂ ਬੱਚੇ ਦੇ ਜਨਮ ਵੇਲੇ ਹੋਈ ਤਾਂ ਉਨ੍ਹਾਂ ਨੇ ਆਪਣੀ ਪਤਨੀ ਦੇ ਮਰ ਜਾਣ ਤੋਂ ਬਾਅਦ ਇਕੱਲੇ ਹੀ ਆਪਣੇ ਛੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ । ਵਿਲੀਅਮ ਸਮਾਰਟ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਸਨੌਰਾ ਸਮਾਰਟ ਚਾਹੁੰਦੀ ਸੀ ਕਿ ਜਿਸ ਦਿਨ ਉਸ ਦੇ ਪਿਤਾ ਦੀ ਮੌਤ ਹੋਈ ਉਸ ਨੂੰ ਫਾਦਰਸ ਡੇਅ ਵਜੋਂ ਮਨਾਇਆ ਜਾਵੇ।
ਪਰ ਕਿਸੇ ਕਾਰਨਾਂ ਕਰ ਕੇ ਇਹ ਦਿਨ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਣ ਲੱਗਾ। 1966 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਫਾਦਰਸ ਡੇਅ ਮਨਾਉਣ ਦੀ ਘੋਸ਼ਣਾ ਕੀਤੀ। ਇਸ ਤਰ੍ਹਾਂ 1972 ਤੋਂ ਅਮਰੀਕਾ ਵਿੱਚ ਜੂਨ ਦੇ ਤੀਜੇ ਹਫਤੇ ਐਤਵਾਰ ਨੂੰ ਇਹ ਦਿਨ ਮਨਾਇਆ ਜਾਣ ਲੱਗਾ। ਅਮਰੀਕਾ ਵਿਚ ਇਸ ਦਿਨ ਛੁੱਟੀ ਕੀਤੀ ਜਾਂਦੀ ਹੈ ।
ਇਸ ਦਿਨ ਦਾ ਸਬੰਧ ਇੱਕ ਹੋਰ ਘਟਨਾ ਨਾਲ ਵੀ ਹੈ ਅਮਰੀਕਾ ਵਿਚ ਪਹਿਲੀ ਵਾਰ ਫੇਅਰਮੌਂਟ ਸ਼ਹਿਰ ਵਰਜੀਨੀਆ ਰਾਜ ਵਿਖੇ 5 ਜੁਲਾਈ 1908 ਨੂੰ ਮਨਾਇਆ ਗਿਆ ਕਿਉਂਕਿ ਇਹ ਉਹਨਾਂ 361 ਵਿਅਕਤੀਆਂ ਦੀ ਯਾਦ ਵਿੱਚ ਮਨਾਇਆ ਗਿਆ ਜਿਨ੍ਹਾਂ ਦੀ ਮੌਤ ਕੋਇਲਾ ਖੋਦਣ ਵਾਲੀ ਖਾਣ ਦੀ ਘਟਨਾ ਦੌਰਾਨ ਦਸੰਬਰ 1907 ਵਿੱਚ ਹੋਈ ਸੀ।
ਪਿਛਲੇ ਕੁਝ ਸਾਲਾਂ ਵਿਚ ਇਸ ਦਿਨ ਨੇ ਕਾਫੀ ਲੋਕ ਪ੍ਰਿਯਤਾ ਹਾਸਲ ਕੀਤੀ ਹੈ। ਇਸ ਦਿਨ ਨੂੰ ਧਰਮ-ਨਿਰਪੱਖ ਨਜ਼ਰੀਏ ਤੋਂ ਹਰੇਕ ਸ਼ਹਿਰੀ ਵੱਲੋਂ ਮਨਾਇਆ ਜਾਂਦਾ ਹੈ।
ਨਾ ਸਿਰਫ ਅਮਰੀਕਾ ਵਿੱਚ ਬਲਕਿ ਅਰਜਨਟੀਨਾ, ਆਸਟ੍ਰੇਲੀਆ, ਬੈਲਜ਼ੀਅਮ, ਨਾਰਵੇ, ਜਰਮਨੀ ਅਤੇ ਭਾਰਤ ਸਮੇਤ ਦੁਨੀਆਂ ਭਰ ਵਿੱਚ ਵੱਡੀ ਗਿਣਤੀ ‘ਚ ਮਨਾਇਆ ਜਾਣ ਲੱਗਾ ਹੈ। ਇਸ ਦਿਨ ਬੱਚੇ ਆਪਣੇ ਪਿਤਾ ਪ੍ਰਤੀ ਪਿਆਰ ਭਰਪੂਰ ਭਾਵਨਾਵਾਂ ਨੂੰ ਪ੍ਰਗਟਾਉਂਦਿਆਂ ਪਿਤਾ ਦੇ , ਪਿਆਰ, ਅਤੇ ਆਪਣੇ ਬੱਚਿਆਂ ਵਾਸਤੇ ਤਿਆਗ ਭਰਪੂਰ ਦੀ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਜੋਸ਼ ਤੇ ਉਤਸ਼ਾਹ ਨਾਲ ਫਾਦਰਸ ਡੇਅ ਮਨਾਉਂਦੇ ਹਨ।
ਸ਼ੀਲੂ,
ਜਮਾਤ 10+1
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ( ਲੁਧਿਆਣਾ)
ਸੰਪਰਕ:94646-01001
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly