(ਸਮਾਜ ਵੀਕਲੀ)
ਮੋਹ ਪਿਆਰ ਲੋਕਾਂ ਚ ਹੁਣ ਜਮ੍ਹਾਂ ਹੀ ਹੈਂ ਨੀ।
ਬਹੁਤੇ ਰਿਸ਼ਤੇ ਨਾਤਿਆਂ ਦੀ ਓ ਗੱਲ ਹੁਣ ਹੈਂ ਨੀ।
ਹਰ ਸਾਜ਼ੋ ਸਾਮਾਨ ਵਿੱਚ ਸਿਰੇ ਦੀ ਮਿਲਾਵਟ ਆ।
ਹੱਦ ਦਰਜੇ ਦੀ ਸਾਡੀ ਸੋਚ ਵਿੱਚ ਗਿਰਾਵਟ ਆ।
ਕੁਝ ਕਹੋ ਤਾਂ ਵੱਢ ਖਾਣ ਨੂੰ ਨੇ ਪੈਂਦੇ।
ਸਰਸਰੀ ਗੱਲ ਏਹ ਨਹੀਂ ਪਏ ਸਹਿੰਦੇ।
ਸਾਡੀ ਓ ਹਲੀਮੀ ਖ਼ੌਰੇ ਕਿਥੇ ਗ਼ਾਇਬ ਆ।
ਆਪਣੇ ਛੁਪਾਉਂਦੇ ਏਥੇ ਹਰ ਕੋਈ ਐਂਬ ਆ
ਸਾਡੀ ਓ ਹਲੀਮੀ ਖ਼ੌਰੇ……….
ਹਰੇ ਭਰੇ ਬਾਗਾਂ ਨੂੰ ਕੀ ਏ ਕੈਸੀ ਪਈ ਮਾਰ ਆ।
ਆਪਣੇ ਜਲੋਅ ਲਈ ਲਾਈ ਜਾਂਦੇ ਜੁਗਾੜ ਆ।
ਨੈਤਿਕਤਾ ਦਾ ਪੱਧਰ ਹੁਣ ਮਨਫੀ ਚ ਕਹਿੰਦੇ।
ਸਰਸਰੀ ਗੱਲ ਏਹ ਨਹੀਂ ਪਏ ਸਹਿੰਦੇ।
ਸਾਡੀ ਓ ਹਲੀਮੀ ਖ਼ੌਰੇ ਕਿਥੇ ਗ਼ਾਇਬ ਆ।
ਆਪਣੇ ਛੁਪਾਉਂਦੇ ਏਥੇ ਹਰ ਕੋਈ ਐਂਬ ਆ
ਸਾਡੀ ਓ ਹਲੀਮੀ ਖ਼ੌਰੇ……….
ਸਾਡੀ ਸਿੱਖਿਆ ਪ੍ਰਣਾਲੀ ਵੀ ਅਸਮਰਥ ਪਈ ਜਾਪਦੀ।
ਸਮਾਜਿਕ ਤਾਣੇ-ਬਾਣੇ ਵਿਚ ਫ਼ਿਕਰ ਹੈਗੀ ਆ ਆਪਦੀ।
ਜ਼ਿਮੇਵਾਰੀਆਂ ਦਾ ਜ਼ਿੰਮੇ ਏਥੇ ਕੋਈ ਨਹੀਂ ਲੈਂਦੇ।
ਸਰਸਰੀ ਗੱਲ ਏਹ ਨਹੀਂ ਪਏ ਸਹਿੰਦੇ।
ਸਾਡੀ ਓ ਹਲੀਮੀ ਖ਼ੌਰੇ ਕਿਥੇ ਗ਼ਾਇਬ ਆ।
ਆਪਣੇ ਛੁਪਾਉਂਦੇ ਏਥੇ ਹਰ ਕੋਈ ਐਂਬ ਆ
ਸਾਡੀ ਓ ਹਲੀਮੀ ਖ਼ੌਰੇ……….
ਪੈਸੇ ਦੀ ਅੰਨ੍ਹੀ ਦੌੜ ਵਿਚ ਮੋਹਰੀ ਰਹਿਣ ਦੀ ਕੋਸ਼ਿਸ਼।
ਨਰਿੰਦਰ ਲੜੋਈ ਗੱਲ ਰੁਤਬੇ ਦੀ ਕਹਿਣ ਦੀ ਕੋਸ਼ਿਸ਼।
ਜਿਦਾਂ ਕਿਦਾਂ ਕਹਿ ਦਿੰਦੇ ਨੇ ਏ ਡਿਗਦੇ ਢਹਿੰਦੇ।
ਸਰਸਰੀ ਗੱਲ ਏਹ ਨਹੀਂ ਪਏ ਸਹਿੰਦੇ।
ਸਾਡੀ ਓ ਹਲੀਮੀ ਖ਼ੌਰੇ ਕਿਥੇ ਗ਼ਾਇਬ ਆ।
ਆਪਣੇ ਛੁਪਾਉਂਦੇ ਏਥੇ ਹਰ ਕੋਈ ਐਂਬ ਆ
ਸਾਡੀ ਓ ਹਲੀਮੀ ਖ਼ੌਰੇ……….
✍️ ਨਰਿੰਦਰ ਲੜੋਈ ਵਾਲਾਂ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly