ਮੇਰੇ ਨਾਲ ਲੜਦਾ

ਸੁਖਚੈਨ ਸਿੰਘ ਚੰਦ ਨਵਾਂ

(ਸਮਾਜ ਵੀਕਲੀ)

ਰੋਈ ਜਾਂਦਾ ਮੁੰਡਾ ਤੂੰ ਪਿਆ ਦੇ ਘੁੱਟ ਦੁੱਧ ਨੀ।
ਫੋਨ ਨੇ ਗਵਾਈ ਤੇਰੀ ਸਾਰੀ ਸੁੱਧ ਬੁੱਧ ਨੀ।
ਸਾਰਾ ਦਿਨ ਯੂ ਟਿਊਬ ਤੇ ਲੰਘਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।
ਬੇਬੇ ਬਾਪੂ ਨੂੰ ਸ਼ਕਾਇਤਾਂ ਰਹਿੰਦੀ ਲਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।

ਹੋਇਆ ਕੀ ਖਰਾਬ ਤੇਰਾ ਇੱਕ ਦਿਨ ਫੂਨ ਨੀ।
ਜੋਕ ਵਾਂਗੂੰ ਵੈਰਨੇ ਤੂੰ ਪੀ ਗਈ ਮੇਰਾ ਖੂਨ ਨੀ।
ਅੱਖਾਂ ਫਾੜ-ਫਾੜ ਮੈਨੂੰ ਸੀ ਡਰਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।
ਬੇਬੇ ਬਾਪੂ ਨੂੰ ਸ਼ਕਾਇਤਾਂ ਰਹਿੰਦੀ ਲਾਉਂਦੀ,

ਤੋੜਦੀ ਨਹੀ ਡੱਕਾ ਨਿੱਤ ਮੋਟੀ ਹੁੰਦੀ ਜਾਂਦੀ ਤੂੰ।
ਤਿੰਨ ਵੇਲੇ ਰੋਟੀਆਂ ਨੂੰ ਬਿਨ੍ਹਾਂ ਗਿਣੇ ਖਾਂਦੀ ਤੂੰ।
ਹਾਲੇ ਕਹਿੰਦੀ ਮੈ ਭਾਰ ਹਾਂ ਘਟਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।
ਬੇਬੇ ਬਾਪੂ ਨੂੰ ਸ਼ਕਾਇਤਾਂ ਰਹਿੰਦੀ ਲਾਉਂਦੀ,

ਵੇਲੇ ਸਿਰ ਕਦੀ ਨਾ ਬਣਾਵੇ ਰੋਟੀ ਟੁੱਕ ਤੂੰ।
ਲੂਣ ਦੀ ਥਾਂ ਦਾਲ ਚ ਫਟਕੜੀ ਪਾਈ ਚੁੱਕ ਤੂੰ।
ਲੱਸੀ ਦੁੱਧ ਦੀ ਥਾਂ ਖੀਰ ਵਿੱਚ ਪਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।
ਬੇਬੇ ਬਾਪੂ ਨੂੰ ਸ਼ਕਾਇਤਾਂ ਰਹਿੰਦੀ ਲਾਉਂਦੀ,

ਖਾ ਪੀ ਕੇ ਭਾਂਡਿਆਂ ਦਾ ਲਾ ਦੇਵੇ ਢੇਰ ਨੀ।
ਮਾਂਜਣ ਲਈ ਆਖਾਂ ਫੇਰ ਲੈਂਦੀ ਬੁੱਲ੍ਹ ਟੇਰ ਨੀ।
“ਸੁੱਖ” ਆਖੇ ਨਾ ਸਮਝ ਤੇਰੀ ਆਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।
ਬੇਬੇ ਬਾਪੂ ਨੂੰ ਸ਼ਕਾਇਤਾਂ ਰਹਿੰਦੀ ਲਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।

ਰੋਟੀ ਵੇਲੇ ਚੁੱਕ ਲਏ ਪੁਆੜਿਆਂ ਦੀ ਜੜ੍ਹ ਨੀ।
ਹੈਲੋ ਹਾਏ ਕਰਦੀ ਤੋ ਰੋਟੀ ਜਾਂਦੀ ਸੜ ਨੀ।
ਤਵਾ ਮੱਚ ਜਾਏ ਨਾ ਗੈਸ ਤੂੰ ਘਟਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।
ਬੇਬੇ ਬਾਪੂ ਨੂੰ ਸ਼ਕਾਇਤਾਂ ਰਹਿੰਦੀ ਲਾਉਂਦੀ,
ਫਿਰ ਆਖੇ ਮੇਰੇ ਨਾਲ ਲੜਦਾ।

ਸੁਖਚੈਨ ਸਿੰਘ ਚੰਦ ਨਵਾਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੱਲ ਕਾਇਨਾਤ
Next articleਗੀਤ