ਅੱਗ

ਕ੍ਰਿਸ਼ਨ ਸਿੰਘ

(ਸਮਾਜ ਵੀਕਲੀ)

ਪੱਥਰ ਉੱਤੇ ਪੱਥਰ ਘਸਿਆ ,
ਹੌਲੀ – ਹੌਲੀ ਆਈ ਅੱਗ ।
ਜਦ ਚੰਗਿਆੜੀ ਭਾਂਬੜ ਬਣ ਗਈ,
ਫਿਰ ਨਾ ਕਿਸੇ ਬੁਝਾਈ ਅੱਗ ।

ਪੰਜ ਤੱਤਾਂ ‘ਚੋਂ ਇਕ ਤੱਤ ਬਣ ਕੇ ,
ਮਾਨਸ ਦੇਹੀ ਬਣਾਈ ਅੱਗ ।
ਜਦ ਅਗਨੀ ਇਹ ਠੰਢੀ ਹੋਈ ,
ਸਿਵਿਆਂ ਵਿੱਚ ਮਚਾਈ ਅੱਗ ।

ਤੇਰੇ ਇੱਕ ਸਜਦੇ ਲਈ ਸੱਜਣਾ ,
ਆਪਣੇ ਸੀਨੇ ਲਾਈ ਅੱਗ ।
ਦੇ ਕੇ ਯਾਦ ਦਾ ਤੇਜ਼ ਹੁਲਾਰਾ ,
ਹਰ ਦਮ ਰੱਖ ਮਘਾਈ ਅੱਗ ।

ਨੌੰ ਦਰਵਾਜ਼ੇ ਘੁੱਪ ਹਨੇਰਾ ,
ਦਸਵੇਂ ਵਿੱਚ ਦਿਖਾਈਂ ਅੱਗ ।
ਸਾੜ ਕੇ ਮੇਰੀ ਸਾਰੀ ਮੈਂ-ਮੈਂ ,
ਤੂੰ -ਤੂੰ ਨਾਲ ਵਟਾਈਂ ਅੱਗ ।

ਕ੍ਰਿਸ਼ਨ ਸਿੰਘ

9464392894

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲੁੱਟਾਂ-ਖੋਹਾਂ, ਚੋਰੀਆਂ ਅਤੇ ਨਸ਼ਾ ਰੋਕਣ ‘ਚ ਪੂਰੀ ਤਰ੍ਹਾਂ ਫੇਲ੍ਹ- ਢਿੱਲੋਂ
Next articleVHP stages protest in K’taka over proposal to withdraw anti-conversion law