ਸਿਲੇਬਸ ਪੁਸਤਕਾਂ ਤਕਸੀਮ ਕੀਤੀਆਂ- ਤਰਕਸ਼ੀਲ
(ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਪੰਜਾਬ ਭਰ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਚੇਤਨਾ ਪਰਖ਼ ਪ੍ਰੀਖਿਆ ਲਈ ਜਾਂਦੀ ਹੈ।ਇਹ ਪ੍ਰੀਖਿਆ ਲੈਣ ਦੇ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਦਾ ਸੰਚਾਰ ਕਰਨਾ, ਉਨ੍ਹਾਂ ਨੂੰ ਵਹਿਮਾਂ ਭਰਮਾਂ ਅਤੇ ਹਰ ਤਰ੍ਹਾਂ ਅੰਧਵਿਸ਼ਵਾਸਾਂ ਤੋਂ ਮੁਕਤ ਕਰਨਾ, ਉਨ੍ਹਾਂ ਨੂੰ ਦੇਸ਼ ਦੇ ਇਤਿਹਾਸ ਦੇ ਸ਼ਾਨਾਮੱਤੇ ਪੱਖਾਂ ਤੋਂ ਜਾਣੂੰ ਕਰਵਾਉਣ ਅਤੇ ਸਮਾਜ ਦੇ ਅਸਲ ਨਾਇਕਾਂ ਦੇ ਰੂ -ਬ -ਰੂ ਕਰਵਾਉਣਾ ਆਦਿ ਹਨ। ਇਸ ਵਾਰ ਦੀ ਪ੍ਰੀਖਿਆ ਉੱਘੇ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਕੀਤੀ ਗਈ ਹੈ। ਲਹਿਰਾਗਾਗਾ ਇਲਾਕੇ ਵਿੱਚ ਇਹ ਪ੍ਰੀਖਿਆ ਕਰਵਾਉਣ ਦੇ ਮਕਸਦ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਮੁਖੀ ਮਾਸਟਰ ਪਰਮਵੇਦ , ਮੀਡੀਆ ਮੁਖੀ ਸੀਤਾ ਰਾਮ ਤੇ ਤਰਕਸ਼ੀਲ ਆਗੂ ਨਛੱਤਰ ਸਿੰਘ ਛਾਜਲਾ ਲਹਿਰਾਗਾਗਾ ਪਹੁੰਚੇ ਤੇ ਇਥੋਂ ਦੇ ਅਗਾਂਹ ਵਧੂ ਵਿਅਕਤੀਆਂ ਨਾਲ ਪ੍ਰੀਖਿਆ ਬਾਰੇ ਵਿਚਾਰ ਸਾਂਝੇ ਕੀਤੇ। ਜੀ ਪੀ ਐਫ ਕੰਪਲੈਕਸ ਵਿੱਚ ਇਕੱਠੇ ਹੋਏ ਸਾਥੀਆਂ ਨੂੰ ਮਾਸਟਰ ਪਰਮਵੇਦ ਨੇ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਮੀਟਿੰਗ ਵਿੱਚ ਹਾਜ਼ਰ ਸਾਥੀਆਂ ਨੇ ਚੇਤਨਾ ਪ੍ਰੀਖਿਆ ਕਰਵਾਉਣ ਵਿਚ ਪੂਰੀ ਦਿਲਚਸਪੀ ਲਈ । ਮੀਡੀਆ ਮੁਖੀ ਸੀਤਾ ਰਾਮ ਨੇ ਦੱਸਿਆ
ਇਸ ਪ੍ਰੀਖਿਆ ਲਈ ਮਿਡਲ ਅਤੇ ਸੈਕੰਡਰੀ ਜਮਾਤਾਂ ਲਈ ਦੋ ਵੱਖ ਵੱਖ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚ ਗਿਆਨ ਵਿਗਿਆਨ ਨਾਲ ਭਰਪੂਰ, ਚੰਗੀ ਉਸਾਰੂ ਸੋਚ ਪੈਦਾ ਕਰਨ ਵਾਲਾ ਅਤੇ ਪ੍ਰੇਰਨਾ ਦੇਣ ਵਾਲਾ ਬਹੁਤ ਵਧੀਆ ਮੈਟਰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਪੁਸਤਕਾਂ ਵਿੱਚੋਂ ਅਬਜੈਕਟਿਵ ਟਾਈਪ100 ਪ੍ਰਸ਼ਨਾਂ ‘ਤੇ ਆਧਾਰਤ ਪ੍ਰੀਖਿਆ ਲਈ ਜਾਵੇਗੀ।ਇਹ ਪ੍ਰੀਖਿਆ ਓ ਐਮ ਆਰ ਸ਼ੀਟ ‘ਤੇ ਲਈ ਜਾਵੇਗੀ । ਮਾਸਟਰ ਪਰਮਵੇਦ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਮੀਟਿੰਗ ਵਿੱਚ ਹਾਜ਼ਰ ਕੁੱਝ ਸਾਥੀਆਂ ਨੇ ਲਹਿਰਾਗਾਗਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬਣਾਉਣ ਬਾਰੇ ਵੀ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ,ਚੇਤਨਾ ਪ੍ਰੀਖਿਆ ਸਬੰਧੀ ਕੀਤੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਇਕਾਈ ਬਣਾ ਦਿੱਤੀ ਜਾਵੇਗੀ।
ਤਰਕਸ਼ੀਲ ਮੈਗਜੀਨ ਦੇ ਪਾਠਕ ਬਣਾਉਣਾ ਤੇ ਮੀਟਿੰਗਾਂ ਵਿੱਚ ਲਗਾਤਾਰਤਾ ਰੱਖਣਾ ਜ਼ਰੂਰੀ ਹੈ।ਇਸ ਉਪਰੰਤ ਜਨਮੇਦ ਸਿੰਘ ਨੂੰ ਲਹਿਰਾਗਾਗਾ ਦਾ ਕਨਵੀਨਰ ਤੇ ਦਰਸ਼ਨ ਸਿੰਘ ਖਾਈ ਨੂੰ ਕੋ ਕਨਵੀਨਰ ਬਣਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਲਹਿਰਾਗਾਗਾ ਦੇ ਮੈਂਬਰ ਬਣਨ ਤੇ ਤਰਕਸ਼ੀਲਤਾ ਲਈ ਕੰਮ ਕਰਨ ਵਾਲੇ ਸਾਥੀ ਮਾਸਟਰ ਪਰਮ ਵੇਦ,ਜਨਮੇਦ ਸਿੰਘ, ਜਾਂ ਦਰਸ਼ਨ ਸਿੰਘ ਖਾਈ ਕਿਸੇ ਨਾਲ ਵੀ ਸੰਪਰਕ ਕਰ ਕੇ ,ਪ੍ਰਣ ਪੱਤਰ ਭਰ ਕੇ ਮੈਂਬਰ ਬਣ ਸਕਦੇ ਹਨ। ਤਰਕਸ਼ੀਲ ਆਗੂਆਂ ਸਸਸ ਸਕੂਲ ਹਰਿਆਊ ਤੇ ਸਸਸਸ ਬਖੋਰਾ ਲਈ ਚੇਤਨਾ ਪਰਖ਼ ਪ੍ਰੀਖਿਆ ਦੀਆਂ ਸਿਲੇਬਸ ਪੁਸਤਕਾਂ ਵੀ ਦਿੱਤੀਆਂ ਗਈਆਂ ਤੇ ਤਰਕਸ਼ੀਲ ਮੈਗਜੀਨ ਦੇ ਪਾਠਕ ਬਣਾਏ। ਸਾਥੀਆਂ ਨੂੰ ਸਾਰੇ ਸਕੂਲਾਂ ਵਿੱਚ ਚੇਤਨਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਲਈ ਜਾਣ ਲਈ ਅਪੀਲ ਕੀਤੀ। ਮੀਟਿੰਗ ਵਿੱਚ ਜਨਮੇਦ ਸਿੰਘ ਬਖੋਰਾ, ਦਰਸ਼ਨ ਸਿੰਘ ਖਾਈ, ਲੈਕਚਰਾਰ ਨਰੇਸ਼ ਕੁਮਾਰ, ਨਵਨੀਸ਼ ਕੁਮਾਰ, ਗੁਰਮੇਲ ਸਿੰਘ ਸੰਗਤਪੁਰਾ,ਰਾਣਾ ਸਿੰਘ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly