(ਸਮਾਜ ਵੀਕਲੀ)
ਤੂੰ ਵੀ ਇਕ ਦਿਨ ਸੱਚੇ ਮਨ ਤੋਂ ਮੇਰੇ ਨਾਲ ਰਿਸ਼ਤੇ ਜੋੜੇ ਸੀ ਨਾ,
ਤੈਂਨੂੰ ਵੀ ਪਸੰਦ ਆਏ ਸੀ ਉਹ ਗੀਤ ਜੋ ਤੇਰੇ ਲਈ ਮੈਂ ਜੋੜੇ ਸੀ ਨਾ।
ਲਗੀ ਵੇਖ ਆਪਣੀ ਨੂੰ ਲੋਕਾਂ ਦੇ ਬਾਹਲੇ ਸੀ ਦਿਲ ਸੜੇ,
ਉਦੋਂ ਮੇਰੇ ਨਾਲ ਲਾ ਕੇ ਕਈਆਂ ਦੇ ਦਿਲ ਤੂੰ ਵੀ ਤੋੜੇ ਸੀ ਨਾ।
ਤੇਰੇ ਮੇਰੇ ਨਾਮ ਦੀਆਂ ਕੁਝ ਸਾਥੀ ਆਪਣੀਆਂ ਸੀ ਸੌਹਾਂ ਖਾਂਦੇ
ਕੁਦਰਤ ਦੇ ਤਰਾਜੂ ਵਿੱਚ ਦੁਸ਼ਮਣ ਵੱਧ ਹਮਦਰਦੀ ਥੋੜ੍ਹੇ ਸੀ ਨਾ।
ਵਿਰਲੇ ਵਿਰਲੇ ਨੂੰ ਹੀ ਇੱਥੇ ਲੱਗੀਆਂ ਦੇ ਫਲ ਨੇ ਪੂਰ ਚੜ੍ਹਦੇ,
ਮੈਨੂੰ ਲੱਗਦਾ ਪੁੰਨ ਜ਼ਿਆਦਾ ਕੀਤੇ ਆਪਾਂ ਪਾਪ ਕੀਤੇ ਥੋੜੇ ਸੀ ਨਾ।
ਗੈਰਾਂ ਦੀ ਚੁੱਕ ਚੁਕਾਈ ਨੇ ਦਿਲ ਅੰਦਰ ਸੀ ਤੁਹਾਡੇ ਭਾਂਬੜ ਬਾਲੇ,
ਬਿਨਾ ਸੋਚੇ ਸਮਝਿਆ ਤੁਸੀਂ ਦਿੱਤੇ ਹੋਏ ਮੇਰੇ ਉਪਹਾਰ ਮੋੜੇ ਸੀ ਨਾ।
ਆਪਣੀ ਸੋਚ ਸਮਝ ਪਿੱਛੇ ਛੱਡ ਕੇ ਤੁਸੀਂ ਗੈਰਾਂ ਦੇ ਹੱਥ ਚੜ੍ਹ ਕੇ,
ਸ਼ੱਕ ਵਾਲੇ ਚਿਹਰੇ ਲੋਕਾਂ ਦੇ ਕਹਿਣ ਤੇ ਮੇਰੇ ਵੱਲੋ ਤੁਸੀਂ ਮੋੜੇ ਸੀ ਨਾ।
ਚਲ ਮੰਨਿਆ ਹੁਣ ਕਈ ਸਾਲਾਂ ਤੋਂ ਆਪਣੀ ਗੱਲ ਹੀ ਨਹੀਂ ਹੋਈ,
ਕਦੇ ਗੱਲ ਕਰਦਿਆਂ ਕਰਦਿਆਂ ਨੂੰ 24 ਘੰਟੇ ਪੈਂਦੇ ਥੋੜੇ ਸੀ ਨਾ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly