ਵਿਦਾਇਗੀ ਸਮਾਰੋਹ ਤੇ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਨਵੀਆਂ ਪੈੜਾਂ ਪਾਉਣ ਵਾਲੇ ਸ ਨਿਰਵੈਰ ਸਿੰਘ ਗਹਿਲ

ਬਰਨਾਲਾ ( ਅਵਤਾਰ ਸਿੰਘ ਰਾਏਸਰ ) (ਸਮਾਜ ਵੀਕਲੀ) : ਸਰਕਾਰੀ ਨਿਯਮਾਂ ਅਨੁਸਾਰ ਆਪਣੀ ਇਕੱਤੀ ਸਾਲ ਸ਼ਾਨਦਾਰ ਸਰਵਿਸ ਉਪਰੰਤ ਸਰਕਾਰੀ ਮਿਡਲ ਸਕੂਲ ਰਾਏਸਰ ਪਟਿਆਲਾ ਤੋਂ ਪਿੰਡ ਨਿਵਾਸੀ, ਗਰਾਮ ਪੰਚਾਇਤ, ਪਸਵਕ ਕਮੇਟੀ ਤੇ ਆਪਣੇ ਪਿਆਰੇ ਵਿਦਿਆਰਥੀਆਂ ਤੋਂ ਵਿਦਾਇਗੀ ਲੈਣ ਸਮੇਂ ਸ ਨਿਰਵੈਰ ਸਿੰਘ ਗਹਿਲ ਇੰਚਾਰਜ ਸਰਕਾਰੀ ਮਿਡਲ ਸਕੂਲ ਰਾਏਸਰ ਨੂੰ ਵਿਦਾ ਕਰਦਿਆਂ ਮਾਹੌਲ ਸੱਚ ਮੁੱਚ ਵੈਰਾਗਮਈ ਹੋ ਗਿਆ। ਸਕੂਲ ਦੇ ਸਾਬਕਾ ਵਿਦਿਆਰਥੀ, ਸਕੂਲੀ ਬੱਚੇ, ਸਟਾਫ ਅਤੇ ਪਿੰਡ ਨਿਵਾਸੀ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ। ਇਸ ਸਮਾਗਮ ਵਿੱਚ ਸ ਨਿਰਵੈਰ ਸਿੰਘ ਗਹਿਲ ਦੇ ਨਾਲ ਉਹਨਾਂ ਦੀ ਧਰਮ ਪਤਨੀ ਹਰਬੰਸ ਕੌਰ, ਦੋਨੋ ਬੱਚੇ, ਉੱਪ ਜਿਲ੍ਹਾ ਸਿੱਖਿਆ ਅਫਸਰ ਸ ਬਰਜਿੰਦਰ ਪਾਲ ਸਿੰਘ, ਸੀਨੀਅਰ ਸਹਾਇਕ ਸ ਰੇਸਮ ਸਿੰਘ, ਸ ਕਰਿਸਨ ਸਿੰਘ ਦੁੱਗਾਂ ਲੈਕਚਰਾਰ ਤੇ ਐਕਟਿੰਗ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ, ਭੈਣ ਬਿਮਲਜੀਤ ਕੌਰ ਹੈੱਡ ਟੀਚਰ ਸਟੇਟ ਐਵਾਰਡੀ, ਸ ਗੁਰਬਾਜ ਸਿੰਘ ਵਿਰਕ, ਸ੍ਰੀਮਤੀ ਰਾਜਵਿੰਦਰ ਕੌਰ ਚੇਅਰਪਰਸਨ, ਸਾਬਕਾ ਸਰਪੰਚ ਭੁਪਿੰਦਰ ਕੁਮਾਰ, ਸੁਰਿੰਦਰ ਕੁਮਾਰ ਸ਼ਰਮਾ, ਮੇਜਰ ਸੂਬੇਦਾਰ ਬੁੱਧ ਸਿੰਘ ਰਾਏਕੋਟ, ਸੁਖਪਾਲ ਜੇਠੀ, ਮਹਿੰਦਰ ਸਿੰਘ, ਬਲਜਿੰਦਰ ਕੁਮਾਰ, ਅਕਾਸ਼ਦੀਪ ਸਿੰਘ ਪੰਚ, ਨਰਦੇਵ ਸਿੰਘ, ਗੁਰਤੇਜ ਸਿੰਘ, ਡਾ ਸੋਮ ਨਾਥ, ਸੁਰਜੀਤ ਰਾਮ, ਸਤਵਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ, ਤਰਸੇਮ ਸਿੰਘ, ਮਨਿੰਦਰ ਸਿੰਘ, ਹਰਜੀਵਨ ਕੌਰ, ਮਨਜੀਤ ਕੌਰ ਮਾਨ, ਮਾਪੇ ਅਤੇ ਵਿਦਿਆਰਥੀ ਬਰਿੰਦਰ ਪਾਲ ਕੌਰ, ਗਗਨਦੀਪ ਕੌਰ, ਹਸਨ ਪਰੀਤ ਕੌਰ, ਸ ਸਾਉਣ ਸਿੰਘ ਸਰਪੰਚ ਗਹਿਲ ਸਮੇਤ ਵੱਡੀ ਗਿਣਤੀ ਨਗਰ ਨਿਵਾਸੀਆਂ ਨੇ ਸਮਾਗਮ ਵਿੱਚ ਹਾਜ਼ਰੀ ਲਗਵਾਈ।

ਇਸ ਸਮਾਗਮ ਦੌਰਾਨ ਸ ਕਰਿਸਨ ਸਿੰਘ ਦੁੱਗਾਂ ਨੇ ਬੋਲਦਿਆਂ ਕਿਹਾ ਕਿ ਅਧਿਆਪਕ ਦਾ ਦਰਜਾ ਜਿੰਨਾ ਉੱਚਾ ਹੈ, ਉਸ ਨੂੰ ਨਿਭਾਉਣਾ ਉਸਤੋਂ ਵੀ ਜਿਆਦਾ ਉੱਚਾ ਹੈ ਜਿਸਨੂੰ ਸ ਨਿਰਵੈਰ ਸਿੰਘ ਨੇ ਨਿਭਾਇਆ ਤੇ ਇੱਕ ਮਿਸਾਲ ਪੈਦਾ ਕਰਕੇ ਵਿਰਾਨ ਜਗ੍ਹਾ ਤੇ ਮਿਹਨਤ ਕਰਕੇ ਜੰਗਲ ਵਿੱਚ ਮੰਗਲ ਲਗਾ ਦਿੱਤਾ ਹੈ। ਉਹਨਾਂ ਸਮੂਹ ਪਤਵੰਤੇ, ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਇੱਕ ਯੋਗ ਸਖਸ਼ੀਅਤ ਦੀ ਅਗਵਾਈ ਵਿੱਚ ਨਿਵੇਕਲਾ ਇਤਹਾਸ ਸਿਰਜਿਆ ਹੈ। ਉਸ ਸਮੇਂ ਮਾਹੌਲ ਬੇਹੱਦ ਭਾਵਿਕ ਹੋ ਗਿਆ ਜਦ ਸਕੂਲ ਦੇ ਬੱਚੇ ਨਿਰਵੈਰ ਸਿੰਘ ਨੂੰ ਚਿੰਬੜ ਕੇ ਰੋਣ ਲੱਗ ਪਏ। ਇਸ ਸਮੇਂ ਸ ਨਿਰਵੈਰ ਸਿੰਘ ਗਹਿਲ ਨੇ ਆਪਣੀ ਤਰਫ਼ੋ ਇੱਕੀ ਹਜ਼ਾਰ ਰੁਪਏ ਸਕੂਲ ਲਈ ਸਹਾਇਤਾ ਤੋਂ ਇਲਾਵਾ ਛੇਵੀਂ, ਸੱਤਵੀ ਅਤੇ ਅੱਠਵੀਂ ਦੇ ਪਹਿਲੀ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਹਰੇਕ ਸਾਲ ਗਿਆਰਾਂ ਗਿਆਰਾਂ ਸੌ ਰੁਪਏ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਸਟੇਟ ਕਮੇਟੀ ਨੂੰ ਪੰਜ ਹਜ਼ਾਰ ਰੁਪਏ ਅਤੇ ਯੂਨੀਅਨ ਦੀ ਬਰਨਾਲਾ ਜ਼ਿਲ੍ਹਾ ਬਰਾਂਚ ਨੂੰ ਵੀ ਇੱਕੀ ਸੌ ਰੁਪਏ ਸਹਾਇਤਾ ਦਿੱਤੀ।

ਇਸ ਸਮੇਂ ਆਪਣੇ ਸੰਬੋਧਨ ਵਿਚ ਸ ਨਿਰਵੈਰ ਸਿੰਘ ਗਹਿਲ ਨੇ ਕਿਹਾ ਕਿ ਮੈਂ ਇਸ ਸਕੂਲ ਲਈ ਜਿੰਨਾ ਕੰਮ ਕਰਨਾ ਚਾਹੁੰਦਾ ਸੀ ਓਨਾ ਕਰ ਨਹੀ ਸਕਿਆ। ਜੋ ਵੀ ਹੋਇਆ ਉਹ ਸਾਰੇ ਸਟਾਫ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਸਕਿਆ ਹੈ। ਫ਼ਿਰ ਤੁਸੀਂ ਐਨਾ ਮਾਣ ਸਨਮਾਨ ਦੇ ਰਹੇ ਹੋ ਜਿਸਦੇ ਮੈਂ ਯੋਗ ਨਹੀਂ, ਉਸ ਲਈ ਸਾਰਿਆਂ ਦਾ ਧੰਨਵਾਦ। ਕਿਸੇ ਦੀ ਸਾਨ ਖਿਲਾਫ਼ ਬੋਲਿਆ ਗਿਆ ਹੋਵੇ ਤਾਂ ਆਪਣਾ ਸਮਝ ਕੇ ਮਾਫ ਕਰ ਦੇਣਾ। ਇਸ ਸਮੇਂ ਸ ਨਿਰਵੈਰ ਸਿੰਘ ਨੇ ਆਪਣੇ ਅਧਿਆਪਕ ਸਾਹਿਬਾਨ ਸ ਅਵਤਾਰ ਸਿੰਘ, ਅੰਮਿ੍ਤ ਲਾਲ ਗੋਇਲ, ਸ ਨਛੱਤਰ ਸਿੰਘ , ਸ ਗੁਰਚਰਨ ਸਿੰਘ ਪੰਛੀ ਅਤੇ ਦੇਵ ਰਾਜ ਜੀ ਨੂੰ ਸਟੇਜ ਤੋਂ ਵਿਸ਼ੇਸ਼ ਸਨਮਾਨ ਵੀ ਦਿੱਤਾ। ਉਹਨਾਂ ਦੇ ਇਸ ਨਿਵੇਕਲੀ ਪਹਿਲਕਦਮੀ ਦੀ ਭਰਪੂਰ ਪ੍ਰਸੰਸਾ ਹੋਈ। ਇਸ ਸਮੇਂ ਸ ਨਿਰਵੈਰ ਸਿੰਘ ਗਹਿਲ ਦੇ ਕਲਾਸਮੇਟ ਸ ਜਸਵਿੰਦਰ ਸਿੰਘ ਸੇਵੇਵਾਲਾ, ਸ ਗੁਰਪ੍ਰੀਤ ਸਿੰਘ ਬਾਘਾਪੁਰਾਣਾ, ਸ ਅਵਤਾਰ ਸਿੰਘ ਢਢੋਗਲ, ਅਤੇ ਸ ਲਛਮਣ ਸਿੰਘ ਨਬੀਪੁਰ ਜਨ ਸਕੱਤਰ ਐਸ ਸੀ ਬੀ ਸੀ ਯੂਨੀਅਨ ਪੰਜਾਬ ਅਤੇਕੁਲਦੀਪ ਸਿੰਘ ਬੀਹਲਾ ਨੇ ਸ ਨਿਰਵੈਰ ਸਿੰਘ ਦੇ ਉੁੱਚੇ ਚਰਿੱਤਰ ਤੇ ਸਮਾਜ ਸੁਧਾਰਕ ਕੰਮਾਂ ਵਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਸਟੇਜ ਦੀ ਸੇਵਾ ਸ ਕੁਲਦੀਪ ਸਿੰਘ ਬੀਹਲਾ ਵੱਲੋਂ ਬਾਖੂਬੀ ਨਿਭਾਈ ਗਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsraeli opposition leaders freeze settlement talks on Netanyahu’s judicial overhaul
Next articleJordan says sheep exports to Saudi Arabia resumed