ਚੁਗ਼ਲੀ ਕਰਕੇ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਘਰ ਘਰ ਹੁੰਦੇ ਦੰਗੇ ਵੇਖੇ ਚੁਗ਼ਲੀ ਕਰਕੇ |
ਅਕਸਰ ਪੈਂਦੇ ਪੰਗੇ ਵੇਖੇ ਚੁਗ਼ਲੀ ਕਰਕੇ |

ਪਿਆਰ ਮੁਹੱਬਤਾਂ ਵਾਲੀ ਇਹ ਨਾ ਪੜ੍ਹਦੇ ਪੁਸਤਕ,
ਨਫਰਤ ਸੂਲੀ ਟੰਗੇ ਵੇਖੇ ਚੁਗ਼ਲੀ ਕਰਕੇ |

ਨੇਤਾ ਵਾਂਗੂੰ ਆਪਿਸ ਵਿਚ ਲੜਵਾ ਕੇ ਰੱਖਦੇ,
ਕੰਮ ਨਾ ਹੁੰਦੇ ਚੰਗੇ ਵੇਖੇ ਚੁਗ਼ਲੀ ਕਰਕੇ |

ਬੰਬਾਂ, ਤੋਫਾਂ, ਰਫ਼ਲਾਂ ਦੇ ਨੇ ਜੋ ਸੌਦਾਗਰ,
ਖੂਨ ਭਰਾਵੀਂ ਰੰਗੇ ਵੇਖੇ ਚੁਗ਼ਲੀ ਕਰਕੇ |

ਰੂਹ ਹਿਟਲਰ ਦੀ ਜਿਸਦੇ ਵੀ ਹੈ ਅੰਦਰ ਵੱਸਦੀ,
ਕਰਦੇ ਜੁਲਮ ਨ ਸੰਗੇ ਵੇਖੇ ਚੁਗ਼ਲੀ ਕਰਕੇ |

ਮੁੰਹ ‘ਚੋਂ ਬੋਲਣ ਜਦ ਵੀ ਉਗਲਣ ਜ਼ਹਿਰਾਂ ਹੀ ਨੇ,
ਕੋਝ੍ਹੀ ਸਾਜਿਸ਼ ਡੰਗੇ ਵੇਖੇ ਚੁਗ਼ਲੀ ਕਰਕੇ |

‘ਬੋਪਾਰਾਏ ‘ ਵੇਖ ਲਈ ਹੈ ਮਿੱਤਰ-ਚਾਰੀ,
ਕਰਨ ਚੁਰਾਹੇ ਨੰਗੇ ਵੇਖੇ ਚੁਗ਼ਲੀ ਕਰਕੇ |

ਭੁਪਿੰਦਰ ਸਿੰਘ ਬੋਪਾਰਾਏ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIran says ground prepared for Saudi missions reopening
Next articleਜੂਨ ਚੁਰਾਸੀ