HOME ਜਦੋਂ ਕੁੱਝ ਟੁੱਟਦਾ ਹੈ

ਜਦੋਂ ਕੁੱਝ ਟੁੱਟਦਾ ਹੈ

ਦਿਲਬਾਗ ਰਿਉਂਦ

(ਸਮਾਜ ਵੀਕਲੀ)

ਜਦੋਂ
ਆਪਾ ਵਾਰਨ ਤੇ ਵੀ
ਉਲਾਮਿਆਂ ਦੀ ਸੌਗਾਤ ਮਿਲੇ

ਜ਼ਿੰਦਗੀ ਭਰ ਦੇ
ਗੂੜ੍ਹ ਅਹਿਸਾਨਾਂ ਨੂੰ
ਇਲਜਾਮਾਂ ਨਾਲ
ਮੜ੍ਹ ਦਿੱਤਾ ਜਾਵੇ

ਜਿਨ੍ਹਾਂ ਲਈ
ਪਲ ਪਲ ਮਰਹਮ ਬਣੇ
ਉਹ ਦਰਦ ਦੇ ਜਾਣ

ਆਪਣੀ ਗੋਦੀ ਦਾ
ਅਹਿਸਾਸੀ ਨਿੱਘ ਦੇਣ ਤੇ ਵੀ
ਹਾਉਕੇ ਝੋਲੀ ਪੈਣ

ਜਿਨ੍ਹਾਂ ਨਾਲ
ਮੋਢਾ ਜੋੜ ਤੁਰੇ
ਉਹ ਉਂਗਲ ਫੜਨ
ਤੋਂ ਇਨਕਾਰੀ ਹੋ ਜਾਣ
ਮਾੜੇ ਸਮਿਆਂ ਚ

ਜਿਨ੍ਹਾਂ ਨੂੰ ਤੁਸੀਂ
ਰਾਹ ਰਸਤੇ
ਪਗਡੰਡੀਆਂ
ਬਖਸ਼ੀਆਂ
ਗਿਰਝ ਬਣ ਬੈਠ ਜਾਣ
ਤੁਹਾਡੀ ਹਿੱਕ ਉੱਤੇ

ਉਂਦੋਂ
ਆਵਾਜ਼ ਨਹੀਂ ਆਉਂਦੀ
ਕੁੱਝ
ਟੁੱਟਦਾ ਜਰੂਰ ਹੈ।

ਦਿਲਬਾਗ ਰਿਉਂਦ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਖਾੜਿਆਂ ਦੇ ਵਿੱਚ
Next articleਗੰਭੀਰ ਮੁੱਦਿਆਂ ਦੀ ਬਾਤ ਪਾਉਂਦੀ ਪੁਸਤਕ – ਸਮਾਜ ਅਤੇ ਜੀਵਨ ਜਾਚ