ਜਿੰਨ੍ਹਾਂ ਲਈ ਮੈਂ ਲੜਿਆ

ਡਾ ਮੇਹਰ ਮਾਣਕ

(ਸਮਾਜ ਵੀਕਲੀ)

 

ਤਮਾਮ ਉਮਰ ਜਿੰਨ੍ਹਾਂ ਲਈ ਮੈਂ ਯੁੱਧ ਲੜੇ ਨੇ।
ਖਿੱਚ ਲਕੀਰ ਅੱਜ ਓਹੀ ਮੇਰੇ ਵਿਰੁੱਧ ਖੜ੍ਹੇ ਨੇ।

ਲਾਲਸਾ ਮਧੋਲ ਕੇ ਰੱਖ ਦਿੱਤਾ ਹੈ ਸਭ ਕੁੱਝ ਨੂੰ
ਹੋਰ ਤਾਂ ਹੋਰ ਉਹ ਭੁੱਲ ਕੇ ਮਾਂ ਦਾ ਦੁੱਧ ਖੜ੍ਹੇ ਨੇ।

ਸਮਿਆਂ ਦੀ ਵੀ ਅਜੀਬ ਜਿਹੀ ਹੋਣੀ ਹੁੰਦੀ ਐਂ
ਮੋਹ ਮੁਹੱਬਤ ਵਾਲੇ ਸਾਰੇ ਧਾਗੇ ਰੁੱਧ ਧਰੇ ਨੇ।

ਤਪਸ਼ ਲਾਲਸਾ ਦੀ ਸਭ ਹੱਦਾਂ ਬੰਨੇ ਹੈ ਟੱਪ ਗਈ
ਤਾਹੀਓਂ ਅੰਨ੍ਹੇ ਹੜ੍ਹ ਵਿੱਚ ਵੱਡੇ ਵੱਡੇ ਮੁੱਢ ਹੜ੍ਹੇ ਨੇ।

ਕਿਸ ਨੂੰ ਕਹਾਂ ਤੇ ਕਿਸ ਤਾਈਂ ਜਾ ਸਮਝਾਵਾਂ ਮੈਂ
ਟੰਗ ਕੇ ਸਿਰ ਬਰਛੇ ‘ਤੇ ਧੜ ਲੈ ਉਹ ਖੁਦ ਖੜ੍ਹੇ ਨੇਂ।

ਬਲ਼ਦੀ ਅੱਗ ‘ਚ ਖੁੱਦ ਨੂੰ ਹੀ ਨਿੱਤ ਸੇਕੀ ਦਾ
ਲੱਖਾਂ ਅਲਾਮਤਾਂ ਵਾਲ਼ੇ ਵਿੱਚ ਚੁਰਾਹੇ ਸ਼ੁੱਧ ਖੜ੍ਹੇ ਨੇਂ।

ਦਲੀਲ ਦੁੱਲੇ ਦੀ ਕਦੋਂ ਸਮਝ ਤਖ਼ਤ ਨੂੰ ਆਉਂਦੀ ਹੈ
ਕੀ ਕਰੀਏ ਹੱਥ ਵਕਤ ਨੇਂ ਅਜਿਹੇ ਕੁੱਝ ਨੜੇ ਨੇ।

ਬੇ ਵਸੀ ਦਾ ਆਲਮ‌ ਖਾਹਿਸ਼ ਹੈ ਵੱਡੀ ਉਡਾਰੀ ਦੀ
ਕੋਈ ਪਰਵਾਹ ਨਹੀਂ ਜੇ ਬਰਛੇ ਪਰਾਂ ‘ਚ ਖੁੱਭ ਖੜ੍ਹੇ ਨੇਂ।

ਕੋਈ ਗੱਲ ਨਹੀਂ ਕੋਈ ਬਾਤ ਮੁਹੱਬਤ ਦੀ ਪਾ ਜਾ ਤੂੰ
ਉਸ ਪਾਰ ਤਾਂ ਕੁੱਝ ਚੰਦਰੇ ਐਵੇਂ ਹੀ ਹੁੱਬ ਖੜ੍ਹੇ ਨੇਂ।

ਡਾ ਮੇਹਰ ਮਾਣਕ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਧਰਤੀ ਦੀ ਪੁਕਾਰ*
Next article‘ਨਾਬਰੀ ਦਾ ਗੀਤ’ ਲਿਖਣ ਵਾਲਾ ਸ਼ਾਇਰ ਜਗਤਾਰ ਸਿੰਘ ਹਿੱਸੋਵਾਲ – ਗੁਰਚਰਨ ਧੰਜੂ