(ਸਮਾਜ ਵੀਕਲੀ)
ਪੁੰਨਿਆਂ ਦਾ ਚੰਨ ਬਣਕੇ ਆਵੀਂ।
ਆ ਸੱਜਨਾਂ ਵੇ ਮੁੱਖ ਵਿਖਾਵੀਂ।
ਪੜ੍ਹ ਲਿਖ ਪਾਠ ਮੁਹੱਬਤਾਂ ਵਾਲਾ,
ਨਫ਼ਰਤ ਦੀ ਨਾ ਅੱਗ ਫੈਲਾਵੀਂ।
ਰਾਹ ਚੁਣੀ ਮੰਜ਼ਿਲ ਨੂੰ ਜਾਂਦਾ,
ਬਿਖੜੇ ਪੈਂਡਿਆ ਵੱਲ ਨਾ ਜਾਵੀਂ।
ਖੂਹ ਖਾਤੇ ਵਲ ਜਾਂਦਾ ਵੇਖ ਕੇ,
ਨਾਲ ਨਸੀਹਤਾਂ ਮੋੜ ਲਿਆਵੀਂ।
ਕੌੜਾ ਬੋਲ ਨਾ ਮੂੰਹੋਂ ਬੋਲੀਂ,
ਸਭ ਨੂੰ ਪਿਆਰ ਦੇ ਨਾਲ ਬੁਲਾਵੀਂ।
ਮੰਦਿਰ ਮਸਜਿਦ ਜਾਣ ਤੋਂ ਪਹਿਲਾਂ,
ਆਪਣਾ ਹਿਰਦਾ ਪਾਕ ਬਣਾਵੀਂ।
‘ਬੁਜਰਕ’ ਸਿਰ ਦੀ ਟਿੰਡ ਕਢਾ ਕੇ,
ਵੇਖੀਂ ! ਕਿਤੇ ਨਾ ਹੈਟ ਟਿਕਾਵੀਂ।
ਹਰਮੇਲ ਸਿੰਘ ਧੀਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly