‘ਗਾਇਬ’ ਸਿਲਵਰ ਸਕ੍ਰੀਨ ਤੇ ਲੀਡ ਭੂਮਿਕਾ ਚ’ ਨਜ਼ਰ ਆਉਣਗੇ :- ਸਿਮਰ ਕਬੱਡੀ

(ਸਮਾਜ ਵੀਕਲੀ)

ਆਸਟ੍ਰੇਲੀਆਂ ਦੇ ਕਬੱਡੀ ਅਤੇ ਖ਼ੇਡ ਗਲਿਆਰਿਆ ’ਚ ਬਤੌਰ ਜਾਫ਼ੀ, ਖ਼ਿਡਾਰੀ ਚੋਖਾ ਨਾਮਣਾ ਖੱਟ ਚੁੱਕੇ ਹੋਣਹਾਰ ਪੰਜਾਬੀ ਨੌਜਵਾਨ ‘ਸਿਮਰ ਕਬੱਡੀ’ ਹੁਣ ਐਕਟਰ ਦੇ ਤੌਰ ਤੇ ਵੀ ਸਿਲਵਰ ਸਕਰੀਨ ਆਗਮਣ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ , ਆਪਣੀ ਪਹਿਲੀ ਹਿੰਦੀ ਫ਼ਿਲਮ ‘ਗਾਇਬ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਨਿਰਦੇਸ਼ਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਗੀਤਕਾਰ ‘ਅਸੋਕ ਪੰਜਾਬੀ’ ਕਰ ਰਹੇ ਹਨ। ‘

‘ਸੁਨਸਨੇਹਾ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ , ਇਸ ਫ਼ਿਲਮ ਦੀ ਸ਼ੂਟਿੰਗ ‘ਪੁਣੇ’ ਵਿਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ । ਜਿਸ ਵਿਚ ਲੀਡ ਭੂਮਿਕਾਵਾਂ ‘ਸਿਮਰ ਕਬੱਡੀ’ ਅਤੇ ‘ਆਸ਼ਰਮ ਵੈਬਸੀਰੀਜ਼’, ‘ਫ਼ੇਮ ਪ੍ਰੀਤੀ’ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਹਿੰਦੀ ਸਿਨੇਮਾਂ ਦੇ :ਰਣਜੀਤ’ , ‘ਅਰੁਣ ਬਖ਼ਸੀ’ ਆਦਿ ਜਿਹੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਮੁੂਲ ਰੂਪ ਵਿਚ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਾਲ ਸਬੰਧਤ ‘ਸਿਮਰ ਕਬੱਡੀ’ ਦੱਸਦੇ ਹਨ ਕਿ , ਰੋਮਾਸ, ਥ੍ਰਿਲਰ ਅਤੇ ਕਾਮੇਡੀ ਨਾਲ ਭਰਪੂਰ , ਇਸ ਫ਼ਿਲਮ ਦੀ ਥੀਮ ਕਾਫ਼ੀ ਦਿਲਚਸਪ ਪਰਸਥਿਤੀਆਂ ਅਤੇ ਹਾਸਰਸ ਵੰਨਗੀਆਂ ਦੁਆਲੇ ਬੁਣੀ ਗਈ ਹੈ, ਜਿਸ ਦਾ ਤਕਰੀਬਨ ਜਿਆਦਾਤਰ ਹਿੱਸਾ ‘ਪੁਣੇ’ ਦੀਆਂ ਹੀ ਵੱਖ ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਜਾ ਰਿਹਾ ਹੈ । ਜਿਸ ਤੋਂ ਬਾਅਦ ਫ਼ਿਲਮ ਦੇ ਕੁਝ ਦ੍ਰਿਸ਼ ‘ਮੁੰਬਈ’ ਵਿਖੇ ਵੀ ਫ਼ਿਲਮਾਏ ਜਾਣਗੇ।

‘ਮੁੰਬਈ’ ਦੇ ਮਸ਼ਹੂਰ ਡਾਂਸ ਨਿਰਦੇਸ਼ਕਾਂ ਅਤੇ ਐਕਟਿੰਗ ਮਾਹਿਰਾਂ ਤੋਂ ਡਾਂਸ ਅਤੇ ਅਭਿਨੈ ਬਾਰੀਕੀਆਂ ਦੀ ਪੂਰੀ ਮੁਹਾਰਤ ਹਾਸਿਲ ਕਰਨ ਉਪਰੰਤ , ਹਿੰਦੀ ਸਿਨੇਮਾਂ ਇੰਡਸਟਰੀ ਦਾ ਹਿੱਸਾ ਬਣਨ ਜਾ ਰਹੇ ‘ਸਿਮਰ ਕਬੱਡੀ’ ਅਨੁਸਾਰ , ਇਸ ਫ਼ਿਲਮ ਵਿਚ ਉਨਾਂ ਦੇ ਕਿਰਦਾਰ ਦੇ ਵੱਖ ਵੱਖ ਸ਼ੇਡਜ਼ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ, ਜਿਸ ਵਿਚ ਰੋਮਾਸ, ਗੰਭੀਰ ਅਤੇ ਐਕਸ਼ਨ ਹਰ ਪੁੱਟ ਸ਼ਾਮਿਲ ਕੀਤਾ ਗਿਆ ਹੈ , ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਜ਼ਰੂਰ ਪਸੰਦ ਕਰਨਗੇ।

ਆਪਣੇ ਹਾਲੀਆਂ ਸਫ਼ਰ ਦੌਰਾਨ ਇਕ ਓਟੀਟੀ ਫ਼ਿਲਮ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿਚ ਆਪਣੀ ਸ਼ਾਨਦਾਰ ਅਭਿਨੈ ਪ੍ਰਤਿਭਾ ਦਾ ਇਜ਼ਹਾਰ ਕਰਵਾ ਚੁੱਕੇ ‘ਸਿਮਰ ਕਬੱਡੀ’ ਦੱਸਦੇ ਹਨ ਕਿ , ਹਿੰਦੀ ਫ਼ਿਲਮ ਤੋਂ ਨਵੀਂ ਪਾਰੀ ਦੀ ਸ਼ੁਰੂਆਤ ਦੇ ਬਾਵਜ਼ੂਦ , ਪੰਜਾਬੀ ਸਿਨੇਮਾਂ ਲਈ ਵੀ ਕੁਝ ਵੱਖਰਾ ਕਰ ਗੁਜਰਣਾ , ਉਨਾਂ ਦੀ ਤਰਜ਼ੀਹਤ ਵਿਚ ਸ਼ਾਮਿਲ ਰਹੇਗਾ।

ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਬਾਲੀਵੁੱਡ ਦੇ ‘ਮੀਕਾ’, ‘ਸ਼ਾਹਿਦ ਮਾਲਿਆ’, ‘ਨਵਰਾਜ਼ ਹੰਸ: ਆਦਿ ਜਿਹੇ ਕਈ ਨਾਮੀ ਪਲੇਬੈਕ ਸਿੰਗਰਜ਼ ਅਤੇ ‘ਵੀਰੇ ਕੀ ਵੈਡਿੰਗ’ ਵਰਗੀਆਂ ਕਈ ਸਫ਼ਲ ਫ਼ਿਲਮਾਂ ਲਈ ਗੀਤ ਲੇਖ਼ਨ ਕਰ ਚੁੱਕੇ ‘ਅਸ਼ੋਕ ਪੰਜਾਬੀ’ ਵੱਲੋਂ , ਉਸ ਨੂੰ ਉਕਤ ਫ਼ਿਲਮ ਵਿਚਲੀ ਲੀਡ ਭੂਮਿਕਾ ਲਈ ਚੁਣਿਆ ਗਿਆ , ਜਿੰਨ੍ਹਾਂ ਅਤੇ ਦਰਸ਼ਕਾਂ ਦੀ ਹਰ ਕਸੌਟੀ ਤੇ ਖਰਾ ਉਤਰਨ ਲਈ ਉਹ ਪੂਰੀ ਮਿਹਨਤ ਅਤੇ ‘ਜਨੂੰਨੀਅਤ’ ਨਾਲ ਆਪਣੀਆਂ ਅਭਿਨੈ ਜਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹਨ।

‘ਸਿਮਰ ਕਬੱਡੀ’ ਦੱਸਦੇ ਹਨ ਕਿ , ਇਸ ਮੁਕਾਮ ਤੱਕ ਪੁੱਜਣ ਦਾ ਪੂਰਾ ਸਿਹਰਾ ਉਹ ਆਪਣੇ ਮਾਤਾ, ਪਿਤਾ ਨੂੰ ਦਿੰਦੇ ਹਨ, ਜਿੰਨ੍ਹਾਂ ਫ਼ਿਲਮੀ ਖੇਤਰ ਨਾਲ ਕੋਈ ਵਾਹ ਵਾਸਤਾ ਨਾ ਹੋਣ ਦੇ ਬਾਵਜੂਦ , ਉਸ ਨੂੰ ਇਸ ਖੇਤਰ ਵਿਚ ਜਾਣ ਲਈ ਅਤੇ ਆਪਣੇ ਸ਼ੌਕ ਨੂੰ ਪੂਰਿਆ ਕਰਨ ਲਈ ਪੂਰਾ ਉਤਸ਼ਾਹ ਅਤੇ ਆਸ਼ੀਰਵਾਦ ਦਿੱਤਾ , ਜਿੰਨ੍ਹਾਂ ਵੱਲੋਂ ਦਿੱਤੇ ਮਨੋਬਲ ਦੀ ਬਦੌਂਲਤ ਹੀ ਉਹ ਇਸ ਖੇਤਰ ਵਿਚ ਆਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ ਦੀ ਰਾਹ ਸਫ਼ਲਤਾਪੂਰਪਕ ਅੱਗੇ ਵਧ ਸਕਿਆ ਹੈ।

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਨਜ਼ਮ
Next article*ਵਿਛੋੜੇ ਦਾ ਦਰਦ*