ਅਮਨਪ੍ਰੀਤ ਹਸਪਤਾਲ ‘ਚ ਔਰਤ ਰੋਗਾਂ ਤੇ ਆਪਰੇਸ਼ਨਾਂ ਦੇ ਮਾਹਿਰ ਡਾ. ਸਿੱਧੂ ਵੱਲੋਂ ਸਿਹਤ ਸੇਵਾਵਾਂ ਸ਼ੁਰੂ

ਡਾ. ਅਮਨਪ੍ਰੀਤ ਸਿੰਘ ਤੇ ਸਟਾਫ ਵੱਲੋਂ ਕੀਤਾ ਸਵਾਗਤ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਸੋਢੀ ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਰੋਡ ਤੇ ਪੁਡਾ ਕਾਲੌਨੀ ਸਾਹਮਣੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਅਸ਼ੀਰਵਾਦ ਸਦਕਾ ਪਿਛਲੇ 9 ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮਲਟੀਸ਼ਪੈਸ਼ਲਿਟੀ ਅਮਨਪ੍ਰੀਤ ਹਸਪਤਾਲ ਵਿਖੇ ਹੁਣ ਔਰਤਾਂ ਦੇ ਰੋਗਾਂ ਤੇ ਆਪ੍ਰੇਸ਼ਨਾਂ ਦੇ ਮਾਹਿਰ ਨਾਮਵਰ ਲੇਡੀ ਡਾ. ਨੀਲਮ ਸਿੱਧੂ ਐਮ.ਬੀ.ਬੀ.ਐਸ.(ਡੀ.ਜੀ.ਓ.) ਵੱਲੋਂ ਵੀ ਆਪਣੀਆਂ ਸੇਵਾਵਾਂ ਸੰਗਤਾਂ ਦੀ ਭਲਾਈ ਹਿੱਤ ਆਰੰਭ ਕਰ ਦਿੱਤੀਆਂ ਹਨ । ਇਸਤੋਂ ਪਹਿਲਾਂ ਸੁਲਤਾਨਪੁਰ ਲੋਧੀ ਤੇ ਇਲਾਕੇ ‘ਚ ਔਰਤਾਂ ਦੇ ਰੋਗਾਂ ਦੀ ਕੋਈ ਵੀ ਮਾਹਿਰ ਲੇਡੀ ਡਾਕਟਰ ਨਹੀਂ ਸੀ।

ਡਾ. ਨੀਲਮ ਸਿੱਧੂ ਦਾ ਹਸਪਤਾਲ ਪੁੱਜਣ ਤੇ ਅਮਨਪ੍ਰੀਤ ਹਸਪਤਾਲ ਦੇ ਐਮ.ਡੀ. ਗੋਲਡ ਮੈਡਲਿਸਟ ਡਾ. ਅਮਨਪ੍ਰੀਤ ਸਿੰਘ (ਐਮ.ਐਸ.) ਤੇ ਹਸਪਤਾਲ ਦੇ ਸਟਾਫ ਵੱਲੋਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ।ਇਸ ਸਮੇ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਲੇਡੀ ਡਾ. ਨੀਲਮ ਸਿੱਧੂ ਔਰਤਾਂ ਦੇ ਵਿਭਾਗ ਵਿਚ ਜਿੱਥੇ ਇਸਤਰੀਆਂ ਦੇ ਹਰ ਤਰ੍ਹਾਂ ਦੇ ਰੋਗਾਂ ਦੀ ਜਾਂਚ ਕਰਨਗੇ , ਉੱਥੇ ਔਰਤਾਂ ਦੀ ਨਾਰਮਲ ਡਲਿਵਰੀ, ਵੱਡਾ ਆਪਰੇਸ਼ਨ , ਬੱਚੇਦਾਨੀ ਦੀਆਂ ਰਸੌਲੀਆਂ ਤੇ ਹੋਰ ਰੋਗਾਂ , ਮਹਾਂਵਾਰੀ ਨਾਲ ਸਬੰਧਤ ਸਮੱਸਿਆਵਾਂ , ਬਾਂਝਪਨ, ਬੇਔਲਾਦ ਜੋੜਿਆਂ ਦਾ ਇਲਾਜ ਅਤੇ ਹਰ ਤਰ੍ਹਾਂ ਦੇ ਇਸਤਰੀਆਂ ਦੇ ਗੁਪਤ ਰੋਗਾਂ ਦਾ ਸਫਲ ਇਲਾਜ ਕਰਨਗੇ ਤੇ ਲੋੜ ਵਾਲੇ ਦੂਰਬੀਨ ਵਾਲੇ ਆਪਰੇਸ਼ਨ ਕਰਨਗੇ ।ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿਚ ਸਿਰਫ ਅਮਨਪ੍ਰੀਤ ਹਸਪਤਾਲ ਵਿਖੇ ਹੀ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਹੁਣ 24 ਘੰਟੇ ਹਸਪਤਾਲ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇਣਗੇ ।

ਡਾ. ਨੀਲਮ ਸਿੱਧੂ ਨੇ ਵੀ ਵਿਸ਼ਵਾਸ਼ ਦਿਵਾਇਆ ਕਿ ਲੜਕੀਆਂ , ਔਰਤਾਂ ਆਪਣੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਮੇਰੇ ਨਾਲ ਬੇਝਿਜਕ ਇਕੱਲੇ ਮੇਰੇ ਕਮਰੇ ‘ਚ ਬੈਠ ਕੇ ਗੱਲਬਾਤ ਕਰਕੇ ਆਪਣਾ ਇਲਾਜ ਤੇ ਸਲਾਹ ਲੈ ਸਕਦੀਆਂ ਹਨ ।ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ‘ਚ ਮੈਨੂੰ ਸੇਵਾ ਦਾ ਮੌਕਾ ਮਿਲਿਆ ਹੈ ਤੇ ਮੈ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੀ। ਡਾ. ਅਮਨਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਅਮਨਪ੍ਰੀਤ ਹਸਪਤਾਲ ਵਿਖੇ ਹਰ ਤਰ੍ਹਾਂ ਦੇ ਆਪਰੇਸ਼ਨ 19,999 ਰੁਪਏ ਦੇ ਪੈਕਜ ਵਿਚ ਕੀਤੇ ਜਾਂਦੇ ਹਨ ਤੇ ਹੋਰ ਕੋਈ ਵੱਖਰਾ ਖਰਚਾ ਨਹੀਂ ਹੈ ।ਇਸਤੋਂ ਇਲਾਵਾ ਸਿਰਫ 1300 ਰੁਪਏ ਵਿਚ ਡਾਇਲਸਿਸ ਕੀਤਾ ਜਾਂਦਾ ਹੈ ਤੇ ਰੰਗਦਾਰ ਸਕੈਨਿੰਗ ਮਸ਼ੀਨ ਨਾਲ ਸਕੈਨਿੰਗ ਕੀਤੀ ਜਾਂਦੀ ਹੈ ।

ਇਸ ਸਮੇ ਉਨ੍ਹਾਂ ਨਾਲ ਹਸਪਤਾਲ ਦੇ ਚੇਅਰਮੈਨ ਰਿਟਾ. ਹੈੱਡਮਾਸਟਰ ਸੁਰਜਨ ਸਿੰਘ , ਡਾ. ਵੰਦਨਾ ਸ਼ਰਮਾ, ਸੁਮਨਦੀਪ ਕੌਰ , ਜਸਪ੍ਰੀਤ ਸਿੰਘ , ਬਲਵਿੰਦਰ ਕੌਰ , ਹਰਦੀਪ ਕੌਰ , ਮਨਿੰਦਰ ਕੌਰ, ਰੰਜਨਾ ਆਦਿ ਸਟਾਫ ਹਾਜਰ ਸੀ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਕੂਲ ਛੰਨਾ ਸ਼ੇਰ ਸਿੰਘ ਵਾਲਾ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ‘ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ