ਦਿਲ

ਬਿਸ਼ੰਬਰ ਅਵਾਂਖੀਆ

(ਸਮਾਜ ਵੀਕਲੀ)

ਪੱਥਰ ‘ਤੇ ਜਦ ਆਇਆ ਦਿਲ।
ਟੁੱਟਣ ਤੋਂ ਘਬਰਾਇਆ ਦਿਲ।

ਉਸ-ਉਸ ਨੇ ਹੀ ਨਾਂਹ ਕੀਤੀ,
ਜਿਸ ਜਿਸ ਦਾ ਅਜ਼ਮਾਇਆ ਦਿਲ ।

ਉਹਨਾਂ ਤੋਂ ਹੀ ਦਰਦ ਮਿਲੇ,
ਜਿਹਨਾਂ ਹੱਥ ਫੜਾਇਆ ਦਿਲ।

ਜਿਹੜਾ ਕਿਸਮਤ ਵਿੱਚ ਨਹੀਂ,
ਉਸ ‘ਤੇ ਹੀ ਲਲਚਾਇਆ ਦਿਲ।

ਇੱਕ ਵੀ ਦਰ ‘ਤੇ ਟਿਕਿਆ ਨਾ,
ਭਾਂਵੇ ਲੱਖ ਟਿਕਾਇਆ ਦਿਲ।

ਤਰਕ ਵਿਤਰਕ ਨਹੀਂ ਕਰਦੈ,
ਵਹਿਮਾਂ ਦਾ ਭਰਮਾਇਆ ਦਿਲ।

ਹੁਣ ਨਈਂ ਰੋਂਦਾ ਗੱਲ ਗੱਲ ‘ਤੇ,
ਮੈਂ ਹੁਣ ਸਖ਼ਤ ਬਣਾਇਆ ਦਿਲ।

ਬਿਸ਼ੰਬਰ ਅਵਾਂਖੀਆ

9781825255

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਵਲੋਂ ਦਿਲੀ ਵਿਚ ਮਹਿਲਾ ਖਿਡਾਰੀਆਂ ਦੇ ਅੰਦੋਲਨ ਦਾ ਸਮਰਥਨ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ – ਪ੍ਰਵੀਨ ਬੰਗਾ
Next articleਗ਼ਰੀਬ ਦੀ ਹਾਲਤ