(ਸਮਾਜ ਵੀਕਲੀ)
ਇਸ ਸੰਸਾਰ ਵਿੱਚ ਮਾਂ ਦਾ ਸਥਾਨ ਪ੍ਰਮਾਤਮਾ ਦੇ ਸਮਾਨ ਹੁੰਦਾ ਹੈ ਕਿਉਂਕਿ ਹਰ ਮਨੁੱਖ ਦੀ ਜਾਣ-ਪਛਾਣ ਉਸ ਦੀ ਮਾਂ ਰਾਹੀਂ ਹੀ ਹੁੰਦੀ ਹੈ। ਨੌਂ ਮਹੀਨੇ ਆਪਣੀ ਕੁੱਖ ਵਿੱਚ ਰੱਖ ਕੇ ਮਾਂ ਨਾ ਸਿਰਫ਼ ਬੱਚੇ ਨੂੰ ਜਨਮ ਦਿੰਦੀ ਹੈ ਸਗੋਂ ਉਸ ਦੇ ਜੀਵਨ ਨੂੰ ਵੀ ਉਹ ਹੀ ਸਵਾਰਦੀ ਹੈ। ਇਸ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਮਾਂ ਦੀ ਪੂਜਾ ਹੁੰਦੀ ਹੈ, ਬੱਚਿਆਂ ਦੀ ਸਾਰੀ ਦੁਨੀਆਂ ਮਾਂ ਤੋਂ ਹੀ ਹੁੰਦੀ ਹੈ। ਮਾਂ ਹੀ ਹਰ ਪਰਿਵਾਰਕ ਮੈਂਬਰ ਦਾ ਸਹਾਰਾ ਹੁੰਦੀ ਹੈ। ਮਾਂ ਆਪ ਮੁਸੀਬਤ ਜਾਂ ਦੁੱਖ ਵਿੱਚ ਹੋ ਸਕਦੀ ਹੈ। ਪਰ ਉਹ ਆਪਣੇ ਬੱਚਿਆਂ ਨੂੰ ਕਦੇ ਵੀ ਮੁਸੀਬਤ ਵਿੱਚ ਨਹੀਂ ਦੇਖ ਸਕਦੀ।
ਮਾਂ, ਉਹ ਸ਼ਬਦ, ਜਿਸ ਨੂੰ “ਰੱਬ” ਦੇ ਪ੍ਰਤਿਨਿਧ ਵਜੋਂ ਵੀ ਵਰਤਿਆਂ ਜਾਂਦਾ ਹੈ ਤੇ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਮਾਂ, ਉਹ ਘਣਛਾਵਾਂ ਬੂਟਾ ਹੈ, ਜਿਸਦੀ ਠੰਢੀ ਛਾਵੇਂ ਬੈਠ ਕੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ। ਮਾਂ, ਜੀਵਨ ਦੀ ਧੁਰੋਹਰ ਵੀ ਹੁੰਦੀ ਹੈ ਤੇ ਪਾਲਕ ਵੀ। ਮਾਂ, ਮਮਤਾ ਦੀ ਸੱਚੀ ਮੂਰਤ ਤੇ ਬੇਗਰਜ ਸੁੱਚੇ ਪਿਆਰ ਦੀ ਇਸ ਸੰਸਾਰ ਵਿੱਚ ਇੱਕੋ ਇੱਕ ਉਦਾਹਰਣ ਹੈ। ਜੇਕਰ ਗਹੁ ਨਾਲ ਦੇਖਿਆ ਵਾਚਿਆ ਜਾਵੇ ਤਾਂ “ਮਾਂ” ਰੂਪੀ ਸ਼ਬਦ ਵਿੱਚ ਸਾਗਰ ਦੀ ਗਹਿਰਾਈ ਨਾਲ਼ੋਂ ਵੱਧ ਗਹਿਰਾਈ ਤੇ ਹਿਮਾਲੀਆ ਦੀ ਉਚਾਈ ਤੋ ਵੱਧ ਉੱਚਾਈ ਦਾ ਭਾਵ ਸੰਚਾਰ ਹੈ । ਦੁਨੀਆਦਾਰ ਰਿਸ਼ਤਿਆਂ ਚ ਇਹ ਹੀ ਇੱਕ ਉਹ ਰਿਸ਼ਤਾ ਹੈ ਜਿਸ ਤੋ ਸੁੱਚਾ ਅਤੇ ਸੁੱਚਾ ਪਿਆਰ ਮਿਲਦਾ ਹੈ, ਪਰਵਰਿਸ਼ ਦੇ ਨਾਲ ਨਾਲ ਜ਼ਿੰਦਗੀ ਜਿਉਣ ਦੇ ਜਟਿਲ ਗਣਿਤ ਦਾ ਭੇਦ ਵੀ ਮਿਲਦਾ ਹੈ ।
ਇਹੋ ਜਿਹੀ ਹੀ ਧਾਰਮਿਕ ਵਿਚਾਰਾਂ ਦੀ ਮਾਲਕਣ, ਸ੍ਰਿਸ਼ਟੀ ਨੂੰ ਪਿਆਰ ਕਰਨ ਵਾਲੀ ਸੀ ਮਾਤਾ ਦਰਸ਼ਨਾ ਦੇਵੀ। ਜਿਹਨਾਂ ਦਾ ਵਿਆਹ ਬਾਬੂ ਸ਼ਾਮ ਲਾਲ ਬਾਂਸਲ ਸੂਲਰ ਘਰਾਟ (ਸੰਗਰੂਰ) ਨਾਲ ਹੋਇਆ। ਜਿਹਨਾਂ ਨੇ ਆਪ ਤਕਲੀਫਾਂ ਸਹਿ ਕੇ ਆਪਣੇ ਬੱਚਿਆ ਨੂੰ ਉੱਚੇ ਸੰਸਕਾਰ ਦਿੱਤੇ ਪ੍ਰੰਤੂ ਹੁਣ ਜਦੋਂ ਕਿ ਉਹ ਕਾਮਯਾਬੀ ਤੇ ਪਹੁੰਚ ਗਏ ਤਾਂ ਇਹ ਸਭ ਦੇਖਣ ਲਈ ਮਾਤਾ ਜੀ ਅੱਖਾਂ ਬੰਦ ਕਰਕੇ ਪ੍ਰਮਾਤਮਾ ਕੋਲ ਚਲੀ ਗਈ। ਆਪ ਦੇ ਸਪੁੱਤਰਾਂ ਸੰਜੀਵ ਬਾਂਸਲ (ਸੈਂਟੀ), ਨਵੀਨ ਬਾਂਸਲ (ਆਸ਼ੂ) ਅਤੇ ਪੋਤੇ ਹੈਲਿਕ ਬਾਂਸਲ ਦਾ ਨਾਮ ਅੱਜ ਸਮਾਜਿਕ, ਧਾਰਮਿਕ ਅਤੇ ਪੈਸਟੀਸਾਈਡਜ ਦੇ ਵਪਾਰਕ ਖੇਤਰ ਵਿੱਚ ਬੜੇ ਸਤਿਕਾਰ ਅਤੇ ਮਾਣ ਨਾਲ ਲਿਆ ਜਾਂਦਾ ਹੈ।
ਭਾਵੇਂ ਮਾਤਾ ਜੀ ਨੇ ਆਪਣੇ ਅੱਖਾਂ ਸਾਹਮਣੇ ਆਪਣੇ ਜਵਾਨ ਪੁੱਤਰ ਅਰੁਣ ਬਾਂਸਲ (ਕੂਕਾ) ਦਾ ਵਿਛੋੜਾ ਦੇਖਿਆ ਪਰ ਫਿਰ ਵੀ ਰੱਬ ਦੀ ਰਜਾ ਵਿੱਚ ਰਾਜੀ ਰਹੇ। ਇਹ ਪਰਿਵਾਰ ਆਪਣੇ ਮਾਤਾ ਜੀ ਦੇ ਦੱਸੇ ਰਸਤੇ ਨੂੰ ਆਪਣਾ ਮਾਰਗ ਦਰਸ਼ਨ ਮੰਨਦੇ ਹੋਏ ਆਪਣੇ ਵਪਾਰ ਰਾਹੀਂ ਕਿਸਾਨਾ ਦੀ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਹੈ। ਬਾਂਸਲ’ਜ ਗਰੁੱਪ ਸੂਲਰ ਘਰਾਟ ਵੱਲੋਂ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ।ਬਾਂਸਲ ਪਰਿਵਾਰ ਹਰ ਸਾਲ ਮਾਤਾ ਜੀ ਦੀ ਯਾਦ ਵਿੱਚ ਮੈਡੀਕਲ ਕੈਂਪ, ਖੂਨਦਾਨ, ਲੰਗਰ ਅਤੇ ਹੋਰ ਸਮਾਜ ਸੇਵਾ ਦੇ ਕੰਮ ਨਿਰੰਤਰ ਚਲਦੇ ਰਹਿੰਦੇ ਹਨ। ਕੁੱਝ ਦਿਨ ਪਹਿਲਾ ਵੀ ਇੱਕ ਮੈਗਾ ਮੈਡੀਕਲ ਚੈੱਕਅਪ ਕੈਂਪ ਮਾਤਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਸੀ। ਮਾਤਾ ਜੀ ਅੱਜ ਤੋਂ 10 ਸਾਲ ਪਹਿਲਾਂ ਸੰਖੇਪ ਬਿਮਾਰੀ ਕਾਰਨ ਪਰਿਵਾਰ ਕੋਲੋਂ ਰੁਖ਼ਸਤ ਹੋ ਗਏ ਸੀ। ਅੱਜ ਬਾਂਸਲ ਪਰਿਵਾਰ, ਉਹਨਾਂ ਦੇ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਮਾਤਾ ਜੀ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੰਦੇ ਹੋਏ ਸਰਧਾ ਦੇ ਫੁੱਲ ਭੇਂਟ ਕਰਦੇ ਹਨ।
ਹਰਜਿੰਦਰ ਪਾਲ ਛਾਬੜਾ
9592282333
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly