ਅਸਟ੍ਰੇਲੀਆ ਵਿੱਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਅਸਟ੍ਰੇਲੀਆ ਦੀ ਖੇਡ ਸਫਾ ਵਿੱਚ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਸਾਲਾ ਬੱਧੀ ਕਬੱਡੀ ਅਤੇ ਕੁਸ਼ਤੀ ਨੂੰ ਪ੍ਫੁਲਿਤ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਕੁਸ਼ਤੀ ਦੇ ਖੇਤਰ ਵਿੱਚ ਉਨ੍ਹਾਂ ਗੋਰਿਆਂ ਤੋਂ ਆਪਣਾ ਲੋਹਾ ਮੰਨਵਾਇਆ ਹੈ। ਉਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਵਿਸ਼ਵ ਪੱਧਰੀ ਟੂਰਨਾਮੈਂਟ ਤੇ ਆਪਣੇ ਦੇਸ਼ ਅਸਟ੍ਰੇਲੀਆ ਨੂੰ ਰੈਸਲਿੰਗ ਦੇ ਖੇਤਰ ਵਿੱਚ ਵੱਕਾਰੀ ਮੰਚ ਤੇ ਜੈਤੂ ਬਣਨ ਦਾ ਮਿਜਾਜ ਹਾਸਿਲ ਕਰਵਾਇਆ ਹੈ। ਅਸਟ੍ਰੇਲੀਆ ਦੀ ਕੁਸ਼ਤੀ ਦੇ ਨਾਲ ਨਾਲ ਉਨ੍ਹਾਂ ਆਪਣੀ ਮਾਤ ਭੂਮੀ ਦੀ ਖੇਡ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਵੀ ਵੱਧ ਚੜ ਕੇ ਯੋਗਦਾਨ ਪਾਇਆ ਹੈ।
ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅੱਜ ਕੱਲ ਵਿਕਟੋਰੀਅਨ ਰੈਸਲਿੰਗ ਐਸੋਸੀਏਸ਼ਨ ਦੇ ਪ੍ਧਾਨ ਹਨ। ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੀ ਪਹਿਚਾਣ ਵਿਸ਼ਵ ਵਿਆਪੀ ਹੈ। ਉਹ ਖੇਡਾਂ ਦੇ ਵੱਡੇ ਮਾਹਿਰ ਹਨ। ਖੇਡ ਖੇਤਰ ਦੀ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਹੈ। ਉਨ੍ਹਾਂ ਨੇ ਦੁਨੀਆਂ ਭਰ ਵਿੱਚ ਵਸਦੇ ਖੇਡ ਪ੍ਮੋਟਰਾਂ ਨਾਲ ਆਪਣੇ ਰਿਸ਼ਤੇ ਬੜੇ ਸੁਖਾਵੇਂ ਬਣਾਏ ਹਨ।ਅੱਜ ਕਲ ਉਹ ਕੁਸ਼ਤੀ ਅਤੇ ਕਬੱਡੀ ਦੇ ਖੇਤਰ ਵਿੱਚ ਸਰਗਰਮੀ ਨਾਲ ਵਿਚਰ ਰਹੇ ਹਨ। ਪਿਛਲੇ ਸਮੇਂ ਵਿੱਚ ਉਨ੍ਹਾਂ ਨੂੰ ਦੁਬਾਰਾ ਵਿਕਟੋਰੀਅਨ ਰੈਸਲਿੰਗ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜੋ ਕਿ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ।ਅੱਜ ਫੇਰ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਬੋਰਡ ਆਫ ਰੈਸਲਿੰਗ ਅਸਟ੍ਰੇਲੀਆ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਵੱਡੇ ਵੱਕਾਰੀ ਖੇਡ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਉਨ੍ਹਾਂ ਨੂੰ ਰੈਸਲਿੰਗ ਅਸਟ੍ਰੇਲੀਆ ਦੇ ਪ੍ਧਾਨ ਐਂਡਰਿਊ ਕਨਾਟਲੀ ਨੇ ਪ੍ਦਾਨ ਕੀਤਾ ਹੈ।
ਇਸ ਮੌਕੇ ਸ੍ ਬਾਸੀ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਸਾਡੇ ਪ੍ਤੀ ਨੂੰ ਦੱਸਿਆ ਕਿ ਇਹ ਐਵਾਰਡ ਪਿਛਲੇ ਸਮੇਂ ਵਿੱਚ ਹੀ ਮਿਲ ਜਾਣਾ ਸੀ ਪ੍ਰੰਤੂ ਕਰੋਨਾ ਲਹਿਰ ਨੇ ਜਿੱਥੇ ਦੁਨੀਆਂ ਭਰ ਨੂੰ ਪ੍ਭਾਵਿਤ ਕੀਤਾ ਉੱਥੇ ਖੇਡ ਜਗਤ ਵੀ ਇਸ ਦੀ ਲਪੇਟ ਵਿੱਚ ਆ ਗਿਆ। ਪਰ ਅੱਜ ਇਹ ਮਾਣ ਮਿਲਣ ਤੇ ਆਪਣੇ ਆਪ ਨੂੰ ਆਪਣੇ ਕੀਤੇ ਕਾਰਜਾਂ ਕਰਕੇ ਮਨ ਨੂੰ ਤਸੱਲੀ ਮਿਲੀ ਹੈ। ਇਸ ਨਾਲ ਹੋਰ ਤਕੜੇ ਹੋ ਕੇ ਕੰਮ ਕਰਨ ਦਾ ਹੌਸਲਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਤੀ ਵਿੱਚ ਪਾਏ ਯੋਗਦਾਨ ਲਈ ਮੈਨੂੰ ਜੀਵਨ ਭਰ ਦੇ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਬੋਰਡ ਆਫ਼ ਰੈਸਲਿੰਗ ਆਸਟ੍ਰੇਲੀਆ ਦਾ ਸਦਾ ਲਈ ਧੰਨਵਾਦੀ ਹਾਂ। ਮੈਂ 50 ਤੋਂ ਵੱਧ ਸਾਲਾਂ ਤੋਂ ਖੇਡ ਮੰਚ ਵਿੱਚ ਸ਼ਾਮਲ ਹਾਂ । ਮੇਰੇ ਮਨ ਵਿੱਚ ਖੇਡਾਂ ਲਈ ਡੂੰਘਾ ਪਿਆਰ ਅਤੇ ਜਨੂੰਨ ਹੈ ਜਿਸਦਾ ਮੈਂ ਵਰਣਨ ਨਹੀਂ ਕਰ ਸਕਦਾ। ਐਵਾਰਡ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਵਿਕਟੋਰੀਅਨ ਰੈਸਲਿੰਗ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਦੇ ਤੌਰ ‘ਤੇ ਦੁਬਾਰਾ ਖੇਡ ਜਗਤ ਵਿੱਚ ਵਾਪਸ ਆਉਣ ਤੇ ਤੁਹਾਡੇ ਸਭ ਦੇ ਸਹਿਯੋਗ ਅਤੇ ਪਿਆਰ ਦੀ ਉਮੀਦ ਕਰਦਾ ਹਾਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly