ਦੇਣਾ ਪੈਣਾ ਹੈ ਜਵਾਬ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਵਾਤਾਵਰਨ ਨੂੰ ਕਿਉਂ ਕਰੀ ਜਾਵੇਂ ਤੂੰ ਖਰਾਬ
ਬੰਦਿਆ! ਰੱਬ ਨੂੰ ਵੀ ਦੇਣਾ ਪੈਣਾ ਹੈ ਜਵਾਬ
ਵਧ ਗਿਆ ਤਾਪਮਾਨ ਹੈ ਤੇ ਸੁੱਕੇ ਫੁੱਲ ਬੂਟੇ
ਅੱਗ ਪਈ ਵਰ੍ਹੀ ਜਾਵੇ ਅਸਮਾਨੋਂ ਬੇਹਿਸਾਬ
ਜੋ ਬੀਜੇਗਾ ਸੋ ਉੱਗ ਉੱਗ ਵਧੀਓ ਹੀ ਜਾਣਾ
ਹਰੀ ਭਰੀ ਧਰਤੀ ਦੇ ਲੈਣੇ ਪੈਣੇ ਨੇ ਖ਼ਵਾਬ
ਬੀਜ ਲੈ ਤੂੰ ਸੋਹਣੇ ਸੋਹਣੇ ਛਾਵਾਂ ਵਾਲੇ ਬੂਟੇ
ਗੰਦ ਮੰਦ ਸੁੱਟ ਨਹੀਂ ਤੂੰ ਬਣ ਜਾਣਾ ਨਵਾਬ
ਕਿਤੇ ਲਾਰੀਆਂ ਦੇ ਧੂੰਏਂ ਕਿਤੇ ਵਾਵਾਂ ਤੱਤੀਆਂ
ਓਜ਼ੋਨ ਹੁੰਦੀ ਜਾਏ ਲੀਰੋ ਲੀਰ ਬੇਹਿਸਾਬ
ਜਿੱਥੇ ਦਿਲ ਕਰੇ ਵੱਢ ਵੱਢ ਰੁੱਖ ਸੁੱਟੀ ਜਾਏਂ
ਬਣਾਈ ਜਾਏਂ ਉੱਥੇ ਮੌਲ ਮਹਿਲ ਲਾਜਵਾਬ
ਭੀੜਾਂ ਦੇ ਪਸਾਰੇ ਵਧਾ ਕੇ ਘਟਾਈ ਜਾਏਂ ਰੁੱਖ
ਕੱਲਾ ਹੀ ਤੂੰ ਸੁੱਖ ਭਾਲੇਂ ਕਿਉਂ ਬਣਦਾ ਨਵਾਬ
ਪਾਣੀ ਬਣਾ ਦਿੱਤੇ ਤੂੰ ਕਾਲ਼ੇ,ਖਾਰੇ ਤੇ ਤੇਜ਼ਾਬੀ
ਕਿੱਥੋਂ ਭਾਲੇਂ ਤੰਦਰੁਸਤੀ ਦੇ ਰਾਜ਼ ਤੂੰ ਧਨਾਢ
ਹਜੇ ਤਾਂ ਮੌਸਮਾਂ ਨੇ ਹੀ ਬਦਲੇ ਨੇ ਮਿਜ਼ਾਜ
ਕਿੰਨਾ ਕੁਛ ਬਦਲੂ ਤੈਨੂੰ ਰੱਤਾ ਵੀ ਨਾ ਹਿਸਾਬ
ਪਾਲ਼ ਲਵੋ ਪੰਜ ਰੁੱਖ ਵਾਂਗ ਪੁੱਤਾਂ ਨਾਲ਼ ਨਾਲ਼
ਧਰਤੀ ਵੀ ਖੁਸ਼ ਨਾਲ਼ੇ ਵਾਤਾਵਰਨ ਬੇਹਿਸਾਬ
ਬਣ ਜਾਵੋ ਸਾਰੇ ਮਾਂ ਕੁਦਰਤ ਦੇ ਵਾਰਿਸੀ ਪੁੱਤ
ਜਿਹੜੀ ਪਾਲ਼ਦੀ ਰਹੀ ਦੇ ਕੇ ਬਾਣਾ ਪੰਜ ਨਾਦ
ਵਾਤਾਵਰਨ ਨੂੰ ਕਿਉਂ ਤੂੰ ਕਰੀਂ ਜਾਵੇਂ ਖਰਾਬ
ਬੰਦਿਆ! ਰੱਬ ਨੂੰ ਵੀ ਦੇਣਾ ਪੈਣਾ ਹੈ ਜਵਾਬ।

ਬਰਜਿੰਦਰ ਕੌਰ ਬਿਸਰਾਓ…
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਮਲਿਕਪੁਰ ਨੂੰ ਮਿਲਿਆ ‘ਮਾਡਰਨ ਵਿਲੇਜ’ ਐਵਾਰਡ
Next articleਆਓ! ਪਲਾਸਟਿਕ ਦੀ ਵਰਤੋਂ ਘਟਾ ਕੇ ਵਾਤਾਵਰਣ ਨੂੰ ਬਚਾਈਏ