ਨੋਂ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ

(ਸਮਾਜ ਵੀਕਲੀ)

ਇਕ ਵਾਰੀ ਇਕ ਸਕੂਲ ਵਿਚ ਇੰਸਪੈਕਟਰ ਵਿਦਿਅਰਥੀਆਂ ਦੀ ਪੜ੍ਹਾਈ ਬਾਰੇ ਚੈਕਿੰਗ ਕਰਨ ਆ ਗਿਆ ਅਤੇ ਉਹ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਅਧਿਆਪਕ ਬੱਚਿਆਂ ਨੂੰ ਕਿਹੋ ਜਿਹੀ ਪੜ੍ਹਾਈ ਕਰਾਉਂਦੇ ਹਨ।

ਅਧਿਆਪਕ ਅਤੇ ਹੈਡਮਾਸਟਰ ਨੇ ਸਲਾਹ ਕਰਕੇ ਇੰਸਪੈਕਟਰ ਨੂੰ ਸਭਤੋਂ ਹੁਸ਼ਿਆਰ ਕਲਾਸ ਵਿਚ ਵਿਦਿਆਰਥੀਆਂ ਕੋਲੋਂ ਸਵਾਲ ਪੁੱਛਣ ਵਾਸਤੇ ਇਸ ਉਮੀਦ ਤੇ ਘੱਲ ਦਿੱਤਾ ਕਿ ਬੱਚੇ ਸਵਾਲਾਂ ਦੇ ਸਾਰੇ ਜਵਾਬ ਦੇਕੇ ਸਕੂਲ ਦਾ ਨਾਂ ਰੋਸ਼ਨ ਕਰਨਗੇ ਅਤੇ ਇੰਸਪੈਕਟਰ ਉਤਲੇ ਅਫਸਰਾਂ ਨੂੰ ਵਧਿਆ ਰਿਪੋਰਟ ਬਣਾਕੇ ਭੇਜੇਗਾ ਇੰਸਪੈਕਟਰ ਅਤੇ ਵਿਦਿਆਰਥੀਆਂ ਵਿਚ ਜਿਹੜੇ ਸਵਾਲ ਜਵਾਬ ਹੋਏਉਨ੍ਹਾਂ ਨੂੰ ਤੁਸੀਂ ਵੀ ਪੜ੍ਹੋ।

ਇੰਸਪੈਕਟਰ ਨੇ ਪਹਿਲਾ ਸਵਾਲ ਪੁੱਛਿਆ ਕਿ , ‘ਨੋਂ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ’ ਇਸ ਕਹਾਵਤ ਦਾ ਕੀ ਅਰਥ ਹੈ।” ਇਹ ਸਵਾਲ ਸੁਣਕੇ ਵਿਦਿਆਰਥੀਆਂ ਵਿਚ ਘੁਸਰ-ਮੁਸਰ ਹੋਣ ਲੱਗ ਪਈ ਤੇ ਸਾਰੇ ਇਕ ਦੂਜੇ ਨੂੰ ਪੁੱਛਣ ਲੱਗ ਪਏ ਕਿ ਇਹ ਕਿਹੋ ਜਿਹੀ ਕਹਾਵਤ ਹੈ। ਇੰਸਪੈਕਟਰ ਨੇ ਮੂੰਹ ਲਕੋਈ ਬੈਠੇ ਇਕ ਵਿਦਿਆਰਥੀ ਨੂੰ ਕਿਹਾ, “ ਤੂੰ ਇਸ ਕਰਕੇ ਮੂੰਹ ਲਕੋਈ ਬੈਠਾ ਹਂੈ ਬਈ ਮੈਂ ਤੇਰੇ ਕੋਲੋਂ ਇਸ ਕਹਾਵਤ ਦਾ ਅਰਥ ਨਾ ਪੁੱਛ ਲਵਾਂ ।”

ਵਿਦਿਆਰਥੀ ਕਹਿਣ ਲੱਗਿਆ, “ ਇੰਸਪੈਕਟਰ ਜੀ ਮੈਂ ਮੂੰਹ ਨਹੀਂ ਸੀ ਲਕੋਇਆ ਮੈਂ ਤਾਂ ਸੁੱਤਾ ਪਿਆ ਸੀ ਜੀ।” ਇੰਸਪੈਕਟਰ ਗੁੱਸੇ ਹੋਕੇ ਕਹਿਣ ਲੱਗਿਆ ਤੂੰ ਕਲਾਸ ਵਿਚ ਸੌਂ ਨਹੀਂ ਸਕਦਾ।” ਵਿਦਿਆਰਥੀ ਨੇ ਕਿਹਾ, “ ਜੀ ਸੌਂ ਤਾਂ ਮਂੈ ਸਕਦਾ ਹਾਂ ਜੇ ਤੁਸੀਂ ਸ਼ੋਰ ਨਾ ਮਚਾਉਂ ਵਿਦਿਆਰਥੀ ਨੇ ਨਰਮਾਈ ਨਾਲ ਕਿਹਾ।”

ਇੰਸਪੈਕਟਰ– “ਚੰਗਾ ਫੇਰ ਦੱਸ ਇਸ ਕਹਾਵਤ ਦਾ ਕੀ ਅਰਥ ਹੈ ।”

ਵਿਦਿਆਰਥੀ—(ਥੋਹੜੀ ਨਰਮਾਈ ਨਾਲ ) ਇੰਸਪੈਕਟਰ ਸਾਹਬ ਸਵਾਲ ਜਰਾ ਇਕ ਵਾਰੀ ਫੇਰ ਦੱਸਿਉ ਮੈਂ ਸੁੱਤਾ ਪਿਆ ਸੀ ਸੁਣਿਆਂ ਨਹੀਂ।”

ਇੰਸਪੈਕਟਰ—(ਇਕ ਹੋਰ ਵਿਦਿਅਰਥੀ ਨੂੰ ਇਸ਼ਾਰਾ ਕਰਕੇ ) “ਤੂੰ ਦੱਸ ਬਈ ਇਸਨੂੰ ਸੁੱਤਾ ਰਹਿਣ ਦੇ।”

ਦੂਜਾ ਵਿਦਿਆਰਥੀ—(ਕੁਝ ਸੋਚਦੇ ਹੋਏ ) ਇੰਸਪੈਕਟਰ ਸਾਹਬ ਜਿੱਥੋਂ ਤੱਕ ਮੇਰਾ ਅੰਦਾਜਾ ਹੈ ਬਿੱਲੀ ਨੂੰ ਕਿਤਿਉਂ ਪਤਾ ਲੱਗ ਗਿਆ ਹੋਵੇਗਾ ਕਿ ਜਿਵੇਂ ਭਾਰਤ ਦੇ ਲੋਕ ਆਪਣੀ ਜ਼ਿੰਦਗੀ ਨੂੰ ਬੇਹਤਰ ਬਣਾਉਂਣ ਵਾਸਤੇ ਕੰਮ ਦੀ ਭਾਲ ਵਿਚ ਮਿਡਲ ਈਸਟ, ਯੋਰਪ, ਚੀਨ, ਜਪਾਨ, ਅਸਟਰੇਲੀਆ, ਅਮਰੀਕਾ, ਕਨੇਡਾ, ਸਿੰਗਾਪੁਰ ਸਾਉਥ ਅਮਰੀਕਾ, ਆਦਿ ਮੁਲਕਾਂ ਵਿਚ ਜਾਂਦੇ ਹਨ ਬਿੱਲੀ ਵੀ ਸ਼ਾਇਦ ਆਪਣੇ ਪਰਿਵਾਰ ਦੀ ਬੇਹਤਰੀ ਵਾਸਤੇਪੈਸਾ ਕਮਾੳਂੁਣ ਸਾਉਦੀ ਅਰੇਬੀਆ (ਹੱਜ ) ਚੱਲੀ ਗਈ ਹੋਵੇਗੀ, ਵੈਸੇ ਵੀ ਤਾਂ ਬਿੱਲੀ ਸੱਤ ਘਰ ਬਦਲਦੀ ਹੈ।”
ਇੰਸਪੈਕਟਰ ਨੂੰ ਦੂਜੇ ਵਿਦਿਆਰਥੀ ਦਾ ਜਵਾਬ ਸੁਣਕੇ ਗੁੱਸਾ ਤਾਂ ਬਹੁਤ ਆਇਆ ਪਰ ਗੁੱਸਾ ਜਾਹਰ ਨਾ ਕਰਦੇ ਹੋਏ ਤੀਜੇ ਵਿਦਿਆਰਥੀ ਤੋਂ ਕਹਾਵਤ ਦਾ ਅਰਥ ਪੁੱਛਿਆ ਤਾਂ ਉਹ ਕਹਿਣ ਲੱਗਿਆ, “ ਇੰਸਪੈਕਟਰ ਸਾਹਬ ਮੈਨੂੰ ਇਉਂ ਲਗਦਾ ਹੈ ਬਿੱਲੀ ਹੱਜ ਨੂੰ ਗਈ ਜਰੂਰ ਸੀਪਰ ਪਾਸਪੋਰਟ,ਵੀਜ਼ਾ ਅਤੇ ਹੋਰ ਕਾਗਜਾਤ ਜਾਹਲੀ ਹੋਣ ਕਰਕੇ ਏਅਰਪੋਰਟ ਅਧਿਕਾਰੀਆਂ ਨੇ ਵਾਪਸ ਮੋੜ ਦਿੱਤੀ ਮੈਨੂੰ ਲਗਦਾ ਹੈ ਉਹ ਕਿਸੇ ਗਲਤ ਏਜੰਟ ਦੇ ਧੱਕੇ ਚੜ੍ਹ ਗਈ ਹੋਵੇਗੀ, ਇੰਸਪੈਕਟਰ ਸਾਹਬ ਜੇ ਬਿੱਲੀ ਕੋਲ ਕਾਗਜ ਪੂਰੇ ਨਹੀਂ ਸੀ ਤਾਂ ਬੋਟ ਰਾਹੀਂ,ਜਾਂ ਹਵਾਈ ਜਹਾਜ ਦੇ ਪਹੀਆਂ ਨਾਲ ਲਟਕ ਕੇ ਤੇ ਜਾਂ ਫੇਰ ਮਾਲ ਨਾਲ ਭਰੇ ਟਰੱਕ ਵਿਚ ਲੁਕਕੇ ਹੱਜ ਨੂੰ ਚਲੀ ਜਾਂਦੀ।”

ਚੌਥਾ ਵਿਦਿਆਰਥੀ ਕਹਿਣ ਲੱਗਿਆ, “ ਮੈਨੂੰ ਤਾਂ ਇੰਸਪੈਕਟਰ ਸਾਹਬ ਵਿਚਾਰੀ ਬਿੱਲੀ ਤੇ ਤਰਸ ਆਉਂਦਾ ਹੈ ਪਹਿਲਾਂ ਤਾਂ ਉਸਨੂੰ ਏਜੰਟ ਵੱਲੋਂ ਖੱਜਲ ਖਵਾਰ ਹੋਣਾ ਪਿਆ ਉੱਤੋਂ ਅਧਿਕਾਰੀਆਂ ਨੇ ਬਿੱਲੀ ਨੂੰ ਵਾਪਸ ਭੇਜਕੇ ਘੱਟ ਨਹੀਂ ਕੀਤੀ ਮੇਰੇ ਖ਼ਿਆਲ ਵਿਚ ਬਿੱਲੀ ਨੂੰ ਜਾਨਵਰਾਂ ਦੀ ਸੰਸਥਾ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ।”

ਉਸ ਵਿਦਿਆਰਥੀ ਦੀ ਗੱਲ ਸੁਣਨ ਤੋਂ ਬਾਅਦ ਇੰਸਪੈਕਟਰ ਗੁੱਸੇ ਵਿਚ ਆਕੇ ਕਹਿਣ ਲiੱਗਆ, “ਬਹਿਜਾ ਉਏ ਤੈਨੂੰ ਤਾਂ ਕੁਝ ਵੀ ਪਤਾ ਨਹੀਂ ਮੁਰਖ ਕਿਸੇ ਥਾਂ ਦਾ ।”

ਉਸ ਵਿਦਿਆਰਥੀ ਨੂੰ ਇੰਸਪੈਕਟਰ ਦੀ ਗੱਲ ਤੇ ਗੁੱਸਾ ਆ ਗਿਆ ਤੇ ਕਿਹਣ ਲiੱਗਆ,” ਉਏ ਕਿਸਨੂੰ ਕਹਿਨੇ ਹੋਂ ਮੈਂ ਤੁਹਾਨੂੰ ਜੀ ਕਹਿਕੇ ਬੁਲਾ ਰਿਹਾ ਹਾਂ ਤੁਹਾਡੀ ਹਿੱਮਤ ਕਿਵੇਂ ਪਈ ਮੈਨੂੰ ਉਏ ਅਤੇ ਮੂਰਖ ਕਹਿਣ ਦੀ ਫੇਰ ਜੇ ਉਏ

ਨੋ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ ਹਾਸ ਵਿਅੰਗ
ਕਿਹਾ ਤਾਂ ਮੇਰਾ ਸਿਰ ਘੁੱਮ ਜਾਵੇਗਾ,ਜਦੋਂ ਮੇਰਾ ਸਿਰ ਘੁੱਮ ਜਾਂਦਾ ਹੈ ਤਾਂ ਮੈਨੂੰ ਪਤਾ ਨਹੀਂ ਲਗਦਾ ਕਿ ਮੈਂ ਕੀ ਕਰ ਬੈਠਦਾ ਹਾਂ ਕਿਤੇ ਆਪਦੇ ਲੀੜੇ ਨਾ ਪੜਵਾ ਲਿਊ।”

ਉਸ ਵਿਦਿਆਰਥੀ ਦੀ ਕਹੀ ਹੋਈ ਗੱਲ ਤੋਂ ਇੰਸਪੈਕਟਰ ਡਰ ਜਾਂਦਾ ਹੈ ਤੇ ਉਸਨੇ ਵਿਦਿਆਰਥੀ ਨੂੰ ਬੜੇ ਪਿਆਰ ਨਾਲ ਕਿਹਾ, !”ਚੰਗਾ ਬਾਬਾ ਬਹਿਜਾ ਮੈਂ ਤੈਨੂੰ ਅੱਗੇ ਤੋਂ ਕੋਈ ਗੱਲ ਨਹੀਂ ਕਹੁੰਗਾ। “

ਤੇ ਇੰਸਪੈਕਟਰ ਦੇ ਪੁੱਛਣ ਤੋਂ ਬਾਅਦ ਪੰਜਵਾਂ ਵਿਦਿਆਰਥੀ ਕਹਿਣ ਲiੱਗਆ, “ਇੰਸਪੈਕਟਰ ਸਾਹਬ ਦੱਸੋ ਖਾਂ ਭਲਾ ਹੱਜ ਕਿਹੜੇ ਲੋਕ ਜਾਂਦੇ ਹਨ। ਲੈ ਮੈਂ ਹੀ ਦੱਸ ਦਿੰਨਾ ਹਾਂ ਮੁਸਲਮਾਨ ਹੱਜ ਕਰਨ ਜਾਂਦੇ ਹਨ ਪਹਿਲਾਂ ਇਹ ਤਾਂ ਪਤਾ ਕਰੋ ਬਿੱਲੀ ਮੁਸਲਿਮ ਭੀ ਹੈ ਕਿ ਨਹੀਂ।”
ਛੇਵਾਂ ਵਿਦਿਆਰਥੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ, “ ਇਕ ਗੱਲ ਹੋਰ ਦੇਖਣ ਵਾਲੀ ਹੈ ਬਿੱਲੀ ਨੇ ਜਿਹੜੇ ਨੋਂ ਸੌ ਚੂਹੇ ਖਾਧੇ ਸੀਉਹ ਹਲਾਲ ਦੇ ਭੀ ਸੀ ਕਿ ਨਹੀਂ ਜੇ ਚੂਹੇ ਹਲਾਲ ਦੇ ਸੀ ਤਾਂ ਬਿੱਲੀ ਸੌ ਪਰਸੈਂਟ ਮੁਸਲਿਮ ਹੈ । ਇਕ ਹੋਰ ਵੀ ਗੱਲ ਦੇਖਣ ਵਾਲੀ ਹੈ ਬਿੱਲੀ ਨੇ ਇਕੱਠੇ ਨੋ ਸੌ ਚੁਹੇ ਖਾ ਲਏ ਤੇ ਉਸਦਾ ਹਾਜਮਾਂ ਵੀ ਖ਼ਰਾਬ ਨਹੀਂ ਹੋਇਆ ਹੈਰਾਨੀ ਦੀ ਤਾਂ ਇਹ ਗੱਲ ਹੈ ਇੰਸਪੈਕਟਰ ਸਾਹਬ ਕਿ ਨੋ ਸੌ ਚੁਹੇ ਕਿਵੇਂ ਡਰ ਕੇ ਬੈਠੇ ਰਹੇ ਜਾਂ ਤਾਂ ਉਨ੍ਹਾਂ ਨੂੰ ਭੱਜ ਜਾਣਾ ਚਾਹੀਦਾ ਸੀ ਤੇ ਜਾਂ ਫੇਰ ਸਾਰੇ ਮਿਲਕੇ ਬਿਲੀ ਦੀ ਭੁਗਤ ਸਵਾਰ ਦਿੰਦੇ। ਖ਼ੈਰ ਮੈਨੂੰ ਲਗਦਾ ਹੈ ਅਧਿਕਾਰੀਆਂ ਨੂੰ ਸ਼ੱਕ ਹੋਗਿਆ ਹੋਣਾ ਹੈਂ ਕਿ ਬਿੱਲੀ ਕਾਫ਼ਰ ਹੈ ਮੁਸਲਿਮ ਨਹੀਂ ਤੇ ਉਨ੍ਹਾਂ ਨੇ ਬਿੱਲੀ ਨੂੰ ਵਾਪਸ ਭੇਜ ਦਿੱਤਾ ਵਿਚਾਰੀ ਬਿੱਲੀ ਨੂੰ ਕਮ- ਅਜ- ਕਮ ਏਅਰ ਟਿਕਟ ਦੇ ਤਾਂ ਪੈਸੇ ਦੇ ਦੇਣੇ ਚਾਹੀਦੇ ਸੀ ਤੇ ਨਾਲੇ ਬਿੱਲੀ ਨੂੰ ਕਹਿਣਾ ਚਾਹੀਦਾ ਸੀ ਕਿ ਕਾਫ਼ਰਉਹ ਹੁੰਦਾ ਹੈ ਜਿਹੜਾ ਕਿਸੇ ਧਰਮ ਨੂੰ ਨਾ ਮੰਨੇ, ਨਾ ਕਿ ਜਿਹੜਾ ਮੁਸਲਿਮ ਨਹੀਂ ਉਹ ਕਾਫ਼ਰ ਹੁੰਦਾ ਹੈ ।”

ਸੱਤਵੇਂ ਵਿਦਿਆਰਥੀ ਨੇ ਆਪਣੀ ਰਾਏ ਦਿੰਦੇ ਹੋਏ ਕਿਹਾ, “ਮੈਨੂੰ ਇਉਂ ਲਗਦਾ ਹੈ ਕਿ ਅਧਿਕਾਰੀਆਂ ਨੂੰ ਸੱLਕ ਹੋ ਗਿਆ ਸੀ ਕਿ ਬਿੱਲੀ ਅੱਤਵਾਦੀ ਹੈਇਸ ਕਰਕੇ ਉਨ੍ਹਾਂ ਨੇ ਬਿੱਲੀ ਵਾਪਸ ਭੇਜ ਦਿੱਤੀ ।”

ਅੱਠਵਾਂ ਵਿਦਿਆਰਥੀ ਨੇ ਪੁੱਛਿਆ ਇੰਸਪੈਕਟਰ ਜੀ, “ ਇਹ ਤਾਂ ਪਤਾ ਕਰੋਕਿ ਉਹ ਬਿੱਲੀ ਹੈ ਜਾਂ ਬਿੱਲਾ ।”
ਨੌਂਵਾਂ ਵਿiਆਰਥੀ ਕਹਿਣ ਲੱਗਿਆ, “ ਲੈ ਇਹ ਤਾਂ ਗੱਲ ਹੀ ਬੜੀ ਸੌਖੀ ਹੈ ਉਸਦੇ ਅੱਗੇ ਦੁੱਧ ਰੱਖ ਦਿਉ ਅਤੇ ਜੇ ਪੀLਂਦੀ ਹੈ ਤਾਂ ਬਿੱਲੀ ਹੈ ਜੇ ਪੀਂਦਾ ਹੈ ਤਾਂ ਬਿੱਲਾ ਹੈ।”

ਦਸਵਾਂ ਵਿਦਿਆਰਥੀ ਉਨ੍ਹਾਂ ਦੀ ਗੱਲ ਸੁਣਕੇ ਪਹਿਲਾਂ ਤਾਂ ਬੜਾ ਹੱਸਿਆ ਫੇਰ ਕਹਿਣ ਲiੱਗਆ ਉਏ ਮੂਰਖੋ ਤੁਹਾਡੀ ਅਕਲ ਨੂੰ ਕੀ ਹੋ ਗਿਆ ਹੈ ਇਹ ਤਾਂ ਕਹਾਵਤ ਤੋਂ ਹੀ ਪਤਾ ਲਗਦਾ ਹੈ ਕਿ ਉਹ ਬਿੱਲੀ ਹੈ।”

ਤੇ ਚੌਥਾ ਵਿਦਿਆਰਥੀ ਜਿਹੜਾ ਇੰਸਪੈਕਟਰ ਨਾਲ ਵੀ ਖਹਿਬੜ ਪਿਆ ਸੀ ਦਸਵੇਂ ਵਿਦਿਆਰਥੀ ਦਾ ਗਲਾ ਪਕੜਕੇਗੁੱਸੇ ਵਿਚ ਆਕੇ ਕਹਿਣ ਲੱਗਿਆ, “ਮੂਰਖ ਕਿਸਨੂੰ ਕਹਿਨੈ ਉਏ।” ਤੇ ਉਹ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਹੋਏ ਆਪਸ ਵਿਚ ਹੀ ਗੁੱਥਮ ਗੁੱਥਾ ਹੋ ਗਏ, ਇੰਸਪੈਕਟਰ ਅਤੇ ਦੂਜੇ ਵਿਦਿਆਰਥੀਆਂ ਨੇ ਉਨ੍ਹਾਂ ਦੋਨਾਂ ਨੂੰ ਅੱਡ ਅੱਡ ਕਰਕੇ ਬੜੀ ਮੁਸ਼ਕਲ ਨਾਲ ਲੜਾਈ ਬੰਦ ਕਰਾਈ । ਇੰਸਪੈਕਟਰ ਆਪਦਾ ਸਿਰ ਪਕੜਕੇ ਬੈਠ ਗਿਆ ਤੇ ਇਕ ਵਿਦਿਆਰਥੀ ਕਹਿਣ ਲiੱਗਆ ਇੰਸਪੈਕਟਰ ਜੀ, “ ਮੈਨੂੰ ਲਗਦਾ ਹੈ ਸਾਡੀਆਂ ਗੱਲਾਂ ਸੁਣਕੇ ਤੁਹਾਡਾ ਸਿਰ ਦਰਦ ਕਰਨ ਲੱਗ ਗਿਆ।”

ਇੰਸਪੈਕਟਰ ਗੁੱਸੇ ਵਿਚ ਆਕੇ ਕਹਿਣ ਲiੱਗਆ, “ ਤੁਸੀਂ ਸਾਰੇ ਮੂਰਖ ਹੋਂ ਇਕ ਨਿੱਕੀ ਜਿਹੀ ਕਹਾਵਤ ਦਾ ਅਰਥ ਨਹੀਂ ਦੱਸ ਸਕੇ ਜ਼ਿਦਗੀ ਵਿਚ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕੋਂਗੇ।ਲੈ ਮੈਂ ਦੱਸਦਾ ਹਾਂ ਇਸ ਕਹਾਵਤ ਦਾ ਅਰਥ, ਇਹ ਕਹਾਵਤ ਉਸ ਇਨਸਾਨ ਵਾਸਤੇ ਕਹੀ ਜਾਂਦੀ ਹੈ ਜਿਹੜਾ ਸਾਰੀ ਉਮਰ ਬੁਰੇ ਕੰਮ ਕਰਦਾ ਰਿਹਾ ਹੋਵੇ,ਤੇ ਇਕ ਦਿਨ ਸਾਰੇ ਬੁਰੇ ਕੰਮ ਛੱਡਕੇ ਰੱਬ ਦੀ ਭਗਤੀ ਕਰਨ ਲੱਗ ਜਾਵੇ ਤਾਂ ਲੋਕ ਕਹਿਣ ਲੱਗ ਜਾਂਦੇ ਹਨ ਸਾਰੀ ਉਮਰ ਪਾਪ ਕਰਦਾ ਰਿਹਾ ਹੈ ਤੇ ਹੁਣ ਇਸਨੂੰ ਰੱਬ ਯਾਦ ਆ ਗਿਆਤੇ ਉਸ ਇਨਸਾਨ ਨੂੰ ਲੋਕ ਕਹਿਣ ਲੱਗ ਜਾਂਦੇ ਹਨ ਕਿ ਨੌ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ।”

ਤੇ ਸੁੱਤਾ ਹੋਇਆ ਵਿਦਿਆਰਥੀ ਜਿਸਨੇ ਆਪਣੀਨੀਂਦ ਪੂਰੀ ਕਰ ਲਈ ਸੀ ਤੇ ਉਹ ਜਾਗ ਗਿਆ ਸੀ ਕਹਿਣ ਲੱਗਿਆ, “ਇੰਸਪੈਕਟਰਜੀ ਜੇ ਤੁਹਾਨੂੰ ਇਸ ਕਹਾਵਤ ਦਾ ਪਤਾ ਸੀ ਤਾਂ ਤਾਂ ਸਾਨੂੰ ਜਰੂਰੀ ਪੁੱਛਣਾ ਸੀ ਰੌਲਾ ਪਾਕੇ ਮੇਰੀ ਨੀਂਦ ਹੋਰ ਖ਼ਰਾਬ ਕਰ ਦਿੱਤੀ ਦੇਖੋ ਉਏ ਲੋਕੋ ਇਹ ਸਾਨੂੰ ਚੈਨ ਨਾਲ ਸੌਂਣ ਵੀ ਨਹੀਂ ਦਿੰਦੇ।”

ਨੋਂਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ
ਇੰਸਪੈਕਟਰ ਨੇ ਸੋਚਿਆ ਹਨ ਤਾਂ ਇਹ ਸਾਰੇ ਮੂਰਖ ਹੀ ਚਲੋ ਇਕ ਕਹਾਵਤ ਹੋਰ ਪੁੱਛਕੇ ਦੇਖ ਲੈਨੇ ਐਂ ਜੇ ਕਿਸੇ ਵਿਦਿਆਰਥੀ ਨੇ ਇਸ ਕਹਾਵਤ ਦਾ ਅਰਥ ਦੱਸ ਦਿੱਤਾ ਤਾਂ ਮੈਂ ਉਤਲੇ ਅਫਸਰਾਂ ਨੂੰ ਚੰਗੀ ਰਿਪੋਰਟ ਲਿਖਕੇ ਭੇਜਾਂਗਾ ਨਹੀਂ ਤਾਂ ਸਣੇ ਹੈਡਮਾਸਟਰ ਤੇ ਅਧਿਆਪਕਾਂ ਦੇ ਵਲੇ੍ਹਟਕੇ ਰੱਖ ਦੇਵਾਂਗਾ। ਤੇ ਉਸਨੇ ਵਿਦਿਆਰਥੀਆਂ ਨੂੰ ਕਿਹਾ, “ ਕਰੋ ਖਾਂ ਇਹ ਮੁਹਵਰਾ ਪੂਰਾ ਮੁਹਾਵਰਾ ਹੈ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ —-ਇਕ ਵਿਦਿਆਰਥੀ ਜਿਹੜਾ ਹੱਥ ਹਿਲਾ ਰਿਹਾ ਸੀ ਉਸਨੂੰ ਮੁਹਾਵਰਾ ਪੂਰਾ ਕਰਨ ਵਾਸਤੇ ਕਿਹਾ ਤਾਂ ਉਹ ਵਿਦਿਆਰਥੀ ਬੋਲਿਆ ਜੀ , “ਮੈਨੂੰ ਨਹੀਂ ਇਹ ਮੁਹਾਵਰਾ ਆਉਂਦਾ ।” “ ਤੇ ਫੇਰ ਤੂੰ ਹੱਥ ਕਿਉਂ ਹਿਲਾ ਰਿਹਾ ਸੀ।”

“ ਇੰਸਪੈਕਟਰ ਜੀ ਬਾਹਰ ਕੂੜੀ ਜਾ ਰਹੀ ਸੀ ਜੀ ਉਸਨੂੰ ਦੇਖਕੇ ਹੱਥ ਹਿਲਾਇਆ ਸੀ ਜੀ ।” ਇਹ ਗੱਲ ਸੁਣਕੇ ਇੰਸਪੈਕਟਰ ਹੱਸ ਪਿਆ ਪਰ ਉਸਨੇ ਆਪਦਾ ਹਾਸਾ ਰੋਕਕੇ ਇਕ ਹੋਰ ਵਿਦਿਆਰਥੀ ਨੂੰ ਪੁੱਛਿਆਤਾਂ ਉਹ ਵਿਦਿਆਂਰਥੀ ਬੋਲਿਆ, “ ਇੰਸਪੈਕਟਰ ਸਾਹਬ ਇਹ ਮੁਹਾਵਰਾ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ ਉਹ ਬੱਤੀ ਬੂਝਾਕੇ ਲੀੜੇ ਬਦਲਦੇ ਹਨ ਜੀ।”ਤੇ ਸਣੇ ਇੰਸਪੈਕਟਰ ਦੇ ਸਾਰੇ ਵਿਦਿਆਰਥੀ ਹੱਸ ਪਏ ਤੇ ਇੰਸਪੈਕਟਰ ਕਹਿੰਦਾ ਭਾਵੇਂ ਮੈਂ ਤੁਹਾਡੀ ਮੂਰਖਤਾ ਤੇ ਹੀ ਹiੱਸਆ ਹਾਂ ਤੁਸੀਂ ਮੈਨੂੰ ਹਸਾਇਆ ਹੈ ਜਾਉ ਤੁਹਾਨੂੰ ਮਾਫ਼ ਕੀਤਾ ਤੇ ਉਹ ਇਹ ਕਹਿਕੇ ਬਾਹਰ ਚਲਾ ਗਿਆ ਕਿ ਉਹ ਉਤਲੇ ਅਫਸਰਾਂ ਨੂੰ ਸਕਾਇਤ ਨਹੀਂ ਲਗਾਏਗਾ ਤੇ ਹੈਡਮਾਸਟਰ ਸੋਚ ਰਿਹਾ ਸੀ ਕਿ ਵਿਦਿਆਰਥੀ ਫਲਾਇੰਗ ਕਲਰ ਵਿਚ ਪਾਸ ਹੋਏ ਹਨ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article।। ਤੇਰੇ ਪਿੰਡ ਦੀ ਗੇੜੀ।।
Next articleFrench Open: Djokovic overcomes Davidovich Fokina challenge, advances to fourth round