ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਛੋਕਰਾਂ ਵਿਖੇ ਮਿੱਠੇ ਜਲ ਦੀ ਛਬੀਲ ਲਗਾਈ

ਜਲੰਧਰ, ਫਿਲੌਰ,ਗੋਰਾਇਆ,ਅੱਪਰਾ(ਜੱਸੀ) (ਸਮਾਜ ਵੀਕਲੀ)- ਕਰੀਬੀ ਪਿੰਡ ਛੋਕਰਾਂ ਵਿਖੇ ਅੱਪਰਾ ਤੋਂ ਬੰਗਾ ਮੁੱਖ ਮਾਰਗ ਤੇ ਛੋਕਰਾਂ ਇੱਟਾਂ ਵਾਲੇ ਭੱਠੇ ਦੇ ਨੇੜੇ ਪਿੰਡ ਦੇ ਨੌਜਵਾਨਾਂ ਵਲੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਛਬੀਲ ਨੂੰ ਸਫਲ ਬਣਾਉਣ ਵਿੱਚ ਚਰਨਜੀਤ ਸਿੰਘ ਚੰਨੀ (ਲਿੱਦੜਾ ਵਾਲੇ), ਨਿੱਕਾ ਲੋਹਟ ਫੋਟੋਗ੍ਰਾਫਰ ਤੇ ਧਰਮਪਾਲ ਛੋਕਰਾਂ ਸਾਬਕਾ ਪੰਚਾਇਤ ਮੈਂਬਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਬੋਲਦਿਆਂ ਸਮੂਹ ਮੋਹਤਬਰਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜਾਦੀ, ਨਿਡਰਤਾ ਤੇ ਬਰਾਬਰੀ ਨਾਲ ਜੀਵਨ ਬਸਰ ਕਰ ਰਹੇ ਹਾਂ। ਇਸ ਮੌਕੇ ਮੁਹੱਲਾ ਬਾਗ ਵਾਲਾ ਛੋਕਰਾਂ ਦੇ ਨੌਜਵਾਨਾਂ ਰਣਦੀਪ ਰਿੰਪੀ, ਬਿੰਦਰ ਲਾਲ, ਲਵਲੀ ਲੋਹਟ, ਰਵੀ ਛੋਕਰਾਂ, ਭਿੰਦਾ ਛੋਕਰਾਂ ਮਨੀ ਤੇ ਹੋਰ ਨੌਜਵਾਨਾਂ ਨੇ ਰਾਹਗੀਰਾਂ ਨੂੰ ਅੱਤ ਦੀ ਗਰਮੀ ਵਿਚ ਠੰਢਾ ਮਿੱਠਾ ਜਲ ਛਕਾ ਕੇ ਤਪਦੇ ਹਿਰਦੇ ਠਾਰੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਡੇ ਨਸ਼ੇ ਦੇ ਆਦੀ
Next articleਪਿਆਰ ਦੀ ਆੜ੍ਹ *ਚ ਜਿਸਮਾਂ ਦੀ ਖੇਡ