(ਸਮਾਜ ਵੀਕਲੀ)
ਰੋਂਦਿਆਂ ਹੀ ਨਿਕਲ਼ ਜਾਂਦੀ, ਯਾਦ ਵਿਚ ਹੀ ਰਾਤ ਅਕਸਰ
ਨਾ ਰਹੇ ਚੇਤੇ ਸਜ਼ਾ ਵੀ, ਭੁੱਲ ਜਾਂ ਔਕਾਤ ਅਕਸਰ
ਬੇਵਫ਼ਾ ਉਸਨੂੰ ਕਹਾਂ ਤਾਂ, ਦਰਦ ਹੁੰਦੈ ..ਜਾਨ ਨਿਕਲ਼ੇ
ਟੁੱਟਦੇ ਨੇ ਨਾਲ਼ ਦਿਲ ਦੇ, ਇਸ਼ਕ ਦੇ ਤਲੁਕਾਤ ਅਕਸਰ
ਸ਼ਾਇਰ ਤਾਂ ਮੈਂ ਨਹੀਂ ਹਾਂ, ਕਹਿ ਦਿਓ ਤਾਂ ਯਾਰ ਹੋਂ ਫਿਰ
ਮੈਂ ਅਧੂਰਾਂ ਬਿਨ ਮੁਹੱਬਤ, ਦੇ ਤੁਰੋਂ ਖ਼ੈਰਾਤ ਅਕਸਰ
ਸੀ ਅਦਾ ਹੀ ਉਸ ਦੀ ਕਾਤਿਲ, ਕਤਲ ਨਾ ਹੁੰਦਾ ਕੀ ਕਰਦਾ
ਮੁਸਕਰਾਹਟ ਹੀ ਤਾਂ ਉਸਦੀ, ਦੇ ਗਈ ਸੀ ਮਾਤ ਅਕਸਰ
ਲੱਗਦੈ ਫ਼ਾਜੂਲ ਮੈਨੂੰ, ਜੀਅ ਜਾਣਾ ਓਸ ਦੇ ਬਿਨੵ
ਬੱਦਲਾਂ ਤੋਂ ਬਿਨ ਅਸੰਭਵ, ਧਰਤ ਤੇ ਬਰਸਾਤ ਅਕਸਰ
ਮਰ ਗਿਆ ਮੈਂ ਜਦ ਕਦੇ ਵੀ, ਖਬਰ ਕੰਧਾਂ ਨੂੰ ਨਾ ਹੋਣੀ
ਜਿਉਂ ਲਵਾਰਿਸ ਮਰਨ ਹੁੰਦੈ, ਜਾਣ ਮਰ ਬੇਜਾਤ ਅਕਸਰ
ਹਾਂ ਮੁਸਾਫ਼ਿਰ ਸਫ਼ਰ ਲੰਮੈ, ਮੰਜਿਲਾਂ ਨੇ ਵੱਖ ਸੁਪਨੇ
ਸਫ਼ਰ ਵਿਚ ਵੀ ਕਰ ਰਹੇ ਕਿਉਂ, ਯਾਰ ਛੂਆ-ਛਾਤ ਅਕਸਰ
ਜਿੰਦਗ਼ੀ ਤਾਂ ਹੈ ਅਮਾਨਤ, ਓਸ ਦੀ , ਹੀ ਫਿਰ ਦਿਆਂ ਕੀ
ਤੜਫ਼ਦੀ ਹੈ ਬਿਨ ਵਜਾ ਹੀ, ਪਾ ਪਾ ਉਸਦੀ ਬਾਤ ਅਕਸਰ
ਨਾ ਸਲੀਕਾ ਅਕਲ “ਬਾਲੀ”, ਦਸ ਦੁਆਵਾਂ ਕੀ ਕਰੇ ਦਿਲ
ਬੇ- ਯਕੀਨੀ ਰਾਤ ਗੁਜ਼ਰੇ, ਬੇ- ਯਕੀਂ ਪ੍ਭਾਤ ਅਕਸਰ
ਬਲਜਿੰਦਰ ਸਿੰਘ “ਬਾਲੀ ਰੇਤਗੜੵ”
9465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly