(ਸਮਾਜ ਵੀਕਲੀ)
ਭਾਜੀ 🙏🏼 ਮਾਫ਼ ਕਰਨਾ, ਸਾਡੇ ਦੇਸ਼ ਦਾ ਮਾਣ ਤਿਰੰਗਾ ਝੰਡਾ ਨੂੰ ਖੇਡਾਂ ਦੇ ਖੇਤਰ ਵਿੱਚ ਉੱਚਾ ਚੁੱਕ ਕੇ ਨਾਮਣਾ ਖੱਟਣ ਵਾਲੀਆਂ ਉੱਚ ਕੋਟੀ ਦੀਆਂ ਖਿਡਾਰਨਾਂ ਜੋ ਇਨਸਾਫ਼ ਲਈ ਦੇਸ਼ ਦੇ ਕਾਨੂੰਨ ਤੋਂ ਮੰਗ ਕਰ ਰਹੀਆਂ ਹਨ, ਕੀ ਉਹਨਾਂ ਨੂੰ ਇਨਸਾਫ਼ ਦਿਵਾਉਣ ਵਿੱਚ ਆਵਾਜ਼ ਬੁਲੰਦ ਕਰ ਸਕਦੇ ਹੋ?? ਇਨਸਾਫ਼ ਖ਼ਾਤਰ ਦੇਸ਼ ਦੀਆਂ ਧੀਆਂ ਨਵੀਂ ਬਣੀ ਪਾਰਲੀਮੈਂਟ ਹਾਊਸ ਦੇ ਬਾਹਰ ਵੀ ਇਕਠਿਆਂ ਰੋਸ ਪ੍ਰਦਰਸ਼ਨ ਕਰਨ ਪਹੁੰਚੀਆਂ…
ਪੁਲਿਸ ਪ੍ਰਸ਼ਾਸਨ ਵਲੋਂ ਨਿਕੰਮੀ ਸਰਕਾਰ ਦੇ ਕਹਿਣ ਤੇ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਕੀਤੀ ਗਈ,ਕੀ ਉਹ ਜਾਇਜ਼ ਸੀ???
ਯਕੀਨਨ ਇਹ ਚੀਜ਼ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਕਿਉਂਕਿ ਪਾਰਟੀਆਂ ਦੇ ਤਲਵੇ ਚੱਟ ਲੀਡਰ ਅੰਨ੍ਹੇ ਹੁੰਦੇ ਹਨ।
ਜੇ ਇਹਨਾਂ ਖਿਡਾਰਨਾਂ ਵਿੱਚ ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਹੁੰਦੀਆਂ ਫੇਰ ਵੀ ਕੀ ਤੁਸੀਂ ਆਪਣੀ ਪਾਰਟੀ ਨਾਲ਼ ਇਸ ਸਬੰਧੀ ਗੱਲਬਾਤ ਕਰਨ ਦੀ ਹਿੰਮਤ ਰੱਖਦੇ??
ਅਜਿਹੀ ਰਾਜਨੀਤੀ ਤੋਂ ਤਾਂ ਦੂਰ ਹੱਟ ਜਾਣਾ ਹੀ ਸੱਚੀ ਇਨਸਾਨੀਅਤ ਅਤੇ ਨਾਰੀ ਸ਼ਕਤੀ ਦਾ ਸਨਮਾਨ ਕਹਿਲਾਏ ਗਾ ਸੋ ਮੇਰੀ ਬੇਨਤੀ ਹੈ ਸਬੰਧਿਤ ਗੁਨਾਹ ਗਾਰ ਨੂੰ ਗ਼ੁਨਾਹਗਾਰ ਵਜੋਂ ਹੀ ਦੇਖ ਕੇ ਆਪਣੇ ਜ਼ਮੀਰ ਨੂੰ ਜਗਾਉਂਦੇ ਹੋਏ ਦੇਸ਼ ਦੀਆਂ ਨਾਮੀ ਪਹਿਲਵਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ…ਅਜਿਹਾ ਕਰਨ ਨਾਲ ਇੱਕ ਤਾਂ ਉਹਨਾਂ ਧੀਆਂ ਨੂੰ ਇਨਸਾਫ ਮਿਲਣ ਦਾ ਰਸਤਾ ਖੁੱਲਣ ਵਿੱਚ ਸਹਿਯੋਗ ਮਿਲੇਗਾ ਦੂਜਾ ਆਪ ਜੀ ਦਾ ਕਦ ਹੋਰ ਵੱਡਾ ਉੱਭਰ ਕੇ ਸਾਹਮਣੇ ਆਏਗਾ ਕਿਉਂਕਿ ਲੋਕ ਤੁਹਾਡੀ ਵਾਹ ਵਾਹ ਕਰਨ ਗੇ ਬਈ ਫਲਾਣੇ ਲੀਡਰ ਨੇ ਨਾਰੀ ਸ਼ਕਤੀ ਲਈ ਆਵਾਜ਼ ਬੁਲੰਦ ਕੀਤੀ ਹੈ ਤੀਜਾ ਪੁੰਨ ਦਾ ਕੰਮ ਧੁਰ ਦਰਗਾਹੋਂ ਵੀ ਕਬੂਲ ਹੋਵੇਗਾ।
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly