ਗੀਤ ਨੂੰ ਸਾਰੀਆ ਸੋਸਲ ਸਾਈਟਾਂ ਤੇ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਏ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੁਰੀਲੇ ਗਾਇਕ ਦੀਪ ਸਾਗਰਪੁਰੀਆ ਦਾ ਗੀਤ ‘ਬਾਹਲੀ ਫੱਬਦੀ’ ਪਿੱਛਲੇ ਦਿਨੀ ਕੈਲੀ ਦਾ ਗਰੁੱਪ ਮਿਊਜ਼ਿਕ ਕੰਪਨੀ ਵਲੋਂ ਟੀ ਵੀ, ਯੂ-ਟਿਊਬ ਅਤੇ ਬਾਕੀ ਸਾਰੀਆ ਸੋਸਲ ਸਾਈਟਾਂ ਤੇ ਬਹੁਤ ਹੀ ਵੱਡੇ ਪੱਧਰ ਤੇ ਪੇਸ ਕੀਤਾ ਗਿਆ।
ਪ੍ਰਸਿੱਧ ਉਸਤਾਦ ਗਾਇਕ ਕਿਆਦ ਸਿੰਘ ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ, 27ਮਈ ਨੂੰ ਗੀਤ ‘ਬਾਹਲੀ ਫੱਬਦੀ’ ਰਿਲੀਜ਼ ਕੀਤਾ ਜਿਸ ਨੂੰ ਵੇਖਣ ਸੁਣਨ ਵਾਲਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਏ। ਕੱਲ ਮੀਰ ਮਿਊਜ਼ਿਕ ਅਕੈਡਮੀ ਨੂਰਮਹਿਲ ਵਿਖ਼ੇ ਗੀਤ ‘ਬਾਹਲੀ ਫੱਬਦੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਮੌਕੇ ਹਰਜਿੰਦਰ ਕੁਮਾਰ, ਲਵਲੀ ਸਰੋਆ, ਅਸ਼ੋਕ ਕੁਮਾਰ ਕੰਦੋਲਾ, ਉਸਤਾਦ ਗਾਇਕ ਕਿਆਦ ਸਿੰਘ, ਗਾਇਕ ਦੀਪ ਸਾਗਰਪੁਰੀਆ, ਐਮ ਉੱਪਲ ਸਾਬ ਅਤੇ ਨਵੀ ਭੱਲੋਵਾਲੀਆ ਮੌਜੂਦ ਸਨ । ਇਸ ਗੀਤ ਦੇ ਪ੍ਰਡਿਊਸਰ ਸੋਨੂ ਮਾਹਲਾ ਵਾਲਾ,ਡਾਇਰੈਕਟਰ ਸਿਮਰ ਰੇਰੂ ਨੇ ਗਾਇਕ ਕਿਆਦ ਦੁਵਾਰਾ ਕਿਹਾ ਹੈ ਕਿ ਇਹ ਗੀਤ ‘ਬਾਹਲੀ ਫੱਬਦੀ’ ਰੋਮੈਂਟਿਕ ਲਹਿਜੇ ਵਾਲਾ ਗੀਤ ਏ ਜਿਸ ਨੂੰ ਸੋਨੂ ਮਾਹਲਾ ਵਾਲੇ ਦੁਵਾਰਾ ਲਿਖਿਆ ਤੇ ਕੰਪੋਜ ਕੀਤਾ ਹੈ ਅਤੇ ਗੀਤ ਦਾ ਸੰਗੀਤ ਦੀਪ ਰੋਆਸੀ ਦੁਵਾਰਾ ਤਿਆਰ ਕੀਤਾ ਗਿਆ ਏ। ਗਾਇਕ ਦੀਪ ਸਾਗਰਪੁਰੀਆ ਬਹੁਤ ਹੀ ਲਾਜਵਾਬ ਗਾਇਆ ਏ। ਇਸ ਵਾਂ-ਕਮਾਲ ਪੇਸ਼ਕਸ ਲਈ ਸਾਰੀ ਟੀਮ ਵਧਾਈ ਦੀ ਹੱਕ਼ਦਾਰ ਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly