(ਸਮਾਜ ਵੀਕਲੀ)
ਆਹ ਮਹੀਨਾ ਚੱਲੇ ਜੇਠ
ਗੱਲ ਸੁਣ ਆ ਕੇ ਹੇਠ
ਬਿਨਾਂ ਮੌਸਮ ਤੋਂ ਕਿਉਂ? ਵਰ੍ਹੀ ਜਾਨੈ ਫਰਜ਼ੀ
ਕੀ ਤੂੰ ਸਾਉਣ ਵਿੱਚ ਛੁੱਟੀ ਦੀ ਲਗਾਈ ਅਰਜ਼ੀ ?
ਵਾਅਦਾ ਸਾਉਣ ਦਾ ਸੀ ਕੀਤਾ
ਪਰ ਝੂਠੇ ਤੇਰੇ ਲਾਰੇ
ਤੂੰ ਤਾਂ ਵੇਖਦਾ ਏਂ ਥਾਵਾਂ
ਮਾਰ ਮਾਰ ਲਿਸ਼ਕਾਰੇ
ਚੋਈ ਕੱਲ੍ਹ ਦਾ ਹੀ ਜਾਂਦਾ ਮੇਰਾ ਕੱਚਾ ਘਰ ਜੀ
ਕੀ ਤੂੰ ਸਾਉਣ ਵਿੱਚ ਛੁੱਟੀ ਦੀ ਲਗਾਈ ਅਰਜ਼ੀ ?
“ਖੁਸ਼ੀ ਦੂਹੜਿਆਂ ਦਾ” ਆਖੇ
ਪਾਈ… ਰੱਖਦੈਂ .. ਭੁਲੇਖੇ
ਆਉਣ ਦਿੰਦਾ ਨਹੀਂ ਤੂੰ ਵੱਤ
ਔਖੇ ਫਸਲਾਂ ਦੇ ਰਾਖੇ
ਬੰਦਾ ਬਣ ਕੇ ਤੂੰ ਦੱਸ, ਤੇਰੀ ਕੀ ਹੈ ਮਰਜ਼ੀ
ਕੀ ਤੂੰ ਸਾਉਣ ਵਿੱਚ ਛੁੱਟੀ ਦੀ ਲਗਾਈ ਅਰਜ਼ੀ ?
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly