ਦਰਦ

ਨੀਲਮ ਕੁਮਾਰੀ

(ਸਮਾਜ ਵੀਕਲੀ)

ਉਸ ਦਰਦ ਨੂੰ ਭੁਲਾਉਣ ਦੀ
ਕੋਸ਼ਿਸ਼ ਮੈਂ ਕਰਦੀ ਹਾਂ,

ਜਿਸ ਨੂੰ ਯਾਦ ਕਰਕੇ ਮੈਂ
ਪਲ-ਪਲ ਮਰਦੀ ਹਾਂ।

ਨਕਲੀ ਹਾਸੇ ਪਿੱਛੇ
ਗ਼ਮ ਛੁਪਾਈ ਰੱਖਦੀ ਹਾਂ,

ਬੇਅਰਥ ਅਜਿਹੀਆਂ ਗੱਲਾਂ ਕਰਕੇ
ਖੁਦ ਨੂੰ ਭਰਮਾਈ ਰੱਖਦੀ ਹਾਂ,

ਪਰ ਪਤਾ ਨਹੀਂ ਕਿਉਂ ?
ਉਹ ਯਾਦਾਂ ਦੇ ਜ਼ਖ਼ਮ ਨਹੀਂ ਭਰਦੇ……………….…….
ਕਿਉਂ ਰਿਸਦੇ ਨੇ ਵਾਰ-ਵਾਰ…………
ਤੇ ਮੈਂ ……………………

ਪਰਤਣ ਲੱਗਦੀ ਹਾਂ ਉਸ ਦਰਦ ਵੱਲ
ਜਿਸ ਨੂੰ ਭੁਲਾਉਣਾ ਚਾਹੁੰਦੀ ਹਾਂ………।

ਨੀਲਮ ਕੁਮਾਰੀ

ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ,ਸਮਾਓ।

(97797 88365)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸ
Next articleਬਾਹਰੀ ਦਿੱਖ ਬਨਾਮ ਅੰਦਰਲੀ ਦਿੱਖ।