(ਸਮਾਜ ਵੀਕਲੀ)
ਸਾਡਾ ਦੇਸ਼ ਸੋਨੇ ਦੀ ਚਿੜੀ ਸੀ
ਗਈ ਕਿਹਦੀਆ ਨਜ਼ਰਾਂ ਖਾਂ,
ਪਹਿਲਾਂ ਮੁਗ਼ਲ ਹਕੂਮਤਾ ਲੁੱਟਿਆ
ਫਿਰ ਗੋਰਿਆਂ ਲਾਇਆ ਦਾਅ,
ਫਿਰ ਆਪਣੇ ਲੈ ਗਏ ਲੁਟ ਕੇ,
ਸਭ ਵਿੱਚੇ ਰਹਿ ਗਏ ਚਾਂਅ,
ਸਾਡਾ ਦੇਸ਼ ਸੋਨੇ ਦੀ ਚਿੜੀ ਸੀ
ਗਈ ਕਿਹਦੀਆ ਨਜ਼ਰਾਂ ਖਾਂ,
ਅਸੀਂ ਲੱਖਾਂ ਏਕੜ ਬੀਜੀਏ
ਸਾਡਾ ਫਿਰ ਵੀ ਮੰਦਾ ਹਾਲ
ਸਿਰ ਤੋਂ ਛੱਤਾਂ ਲੱਥੀਆਂ
ਸਾਡੇ ਵਿੱਚ ਭੜੋਲੇ ਕਾਲ
ਸ਼ੀਰੀਂ ਘਰ ਸ਼ੀਰੀਂ ਜੰਮਦੇ
ਵਿਹੜੇ ਕਰਜ਼ ਦੇ ਉਗਦੇ ਘਾਹ,
ਸਾਡਾ ਦੇਸ਼ ਸੋਨੇ ਦੀ ਚਿੜੀ ਸੀ
ਗਈ ਕਿਹਦੀਆ ਨਜ਼ਰਾਂ ਖਾਂ,
ਅਸੀਂ ਵਿੱਚ ਖਲਾਂਵਾ ਵੱਸੀਏ
ਖੁਸ਼ਹਾਲ ਰਹੇ ਮੇਰਾ ਦੇਸ਼
ਅਸੀਂ ਆਪੋ ਆਪ ਤਾਂ ਮੰਗਤੇ,
ਬਾਹਰ ਖੜ੍ਹੇ ਦਰਵੇਸ਼,
ਅਸੀਂ ਅੱਖੀਂ ਮੱਖੀ ਵੇਖਕੇ
ਚੁੱਪ ਕਰਕੇ ਲਈਏ ਖਾਂ
ਕਿੰਝ ਬਣਜੇ ਦੇਸ਼ ਏ ਰੰਗਲਾ
ਆਉ ਕਰੀਏ ਕੋਈ ਉਪਾਅ,
ਸਾਡਾ ਦੇਸ਼ ਸੋਨੇ ਦੀ ਚਿੜੀ ਸੀ
ਗਈ ਕਿਹਦੀਆ ਨਜ਼ਰਾਂ ਖਾਂ,
ਕੁਲਦੀਪ ਸਿੰਘ ਸਾਹਿਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly