ਰੋਪੜ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆਂ ਵਿਦਿਆਰਥਣਾਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਜਿਸ ਬਾਰੇ ਪ੍ਰਿੰ. ਸੰਦੀਪ ਕੌਰ ਨੇ ਦੱਸਿਆ ਕਿ ਸਾਇੰਸ ਸਟ੍ਰੀਮ ਵਿੱਚ ਤਰਨਦੀਪ ਕੌਰ ਨੇ 87.6% ਅੰਕ ਲੈ ਕੇ ਪਹਿਲਾ, ਮਨੀਸ਼ਾ ਨੇ 87% ਅੰਕਾਂ ਨਾਲ਼ ਦੂਜਾ ਤੇ ਪ੍ਰਭਜੋਤ ਨੇ 82% ਨਾਲ਼ ਤੀਜਾ ਸਥਾਨ ਹਾਸਲ ਕੀਤਾ ।
ਆਰਟਸ ਸਟ੍ਰੀਮ ਵਿੱਚ ਨੇਹਾਂ ਨੇ 90.8% ਅੰਕ ਲੈ ਕੇ ਪਹਿਲਾ, ਸੈਰੀਨ ਨੇ 88.8% ਅੰਕਾਂ ਨਾਲ਼ ਦੂਜਾ ਤੇ ਨਵਦੀਪ ਕੌਰ ਨੇ 88.8% ਨਾਲ਼ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਸਟਰੀਮ ਵਿੱਚ ਪਵਨਪੀ੍ਤ ਨੇ 92.6% ਨਾਲ਼ ਪਹਿਲਾ, ਆਰਜੂ ਨੇ 80% ਨਾਲ਼ ਦੂਜਾ ਅਤੇ ਰਿੰਕੀ ਨੇ 81.6% ਨਾਲ਼ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵੋਕੇਸ਼ਨਲ ਸਟ੍ਰੀਮ ਵਿੱਚ ਸੰਜਨਾ ਨੇ 91.4 % ਨਾਲ਼ ਪਹਿਲਾ, ਕੋਮਲ ਨੇ 73% ਨਾਲ਼ ਦੂਜਾ ਤੇ ਮਨਪ੍ਰੀਤ ਕੌਰ ਨੇ 70.2% ਨਾਲ਼ ਤੀਜਾ ਸਥਾਨ ਹਾਸਲ ਕੀਤਾ।
ਦਸਵੀਂ ਜਮਾਤ ਵਿੱਚ ਤਰਨਵੀਰ ਕੌਰ ਨੇ 92.4% ਨਾਲ਼ ਪਹਿਲਾ, ਸ਼ਰਮਨ ਯਾਦਵ ਨੇ 92.1 ਨਾਲ਼ ਦੂਜਾ ਤੇ ਗੁਰਪ੍ਰੀਤ ਕੌਰ ਨੇ 91.2% ਨਾਲ਼ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਅਤੇ ਸਟਾਫ਼ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੈਡਲ ਤੇ ਸਨਮਾਨ ਚਿੰਨ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly