(ਸਮਾਜ ਵੀਕਲੀ)
ਜਿਨ੍ਹਾਂ ਦੇ ਸਿਰ ਢਕਣ ਲਈ
ਛੱਤਾਂ ਹੁੰਦੀਆਂ ਹਨ
ਓਹੀ ਰੱਖਦੇ ਹਨ ਛੱਤਰੀਆਂ
ਹਰ ਵਾਰੀ ਸੋਚਦਾ ਹਾਂ-
ਇੱਕ ਛੱਤ ਦਾ ਇੰਤਜ਼ਮ ਕਰਾਂਗਾ
ਤੇ ਲਵਾਂਗਾ ਇਕ ਛੱਤਰੀ
ਇਸ ਸ਼ਹਿਰ ਦੇ ਲੋਕਾਂ ਕੋਲ ਜੋ ਛੱਤਰੀ ਹੈ
ਉਸ ਵਿੱਚ ਕੋਈ ਇੱਕ ਹੀ ਆਉਂਦਾ
ਇਸ ਲਈ
ਸੋਚਦਾ ਹਾਂ
ਮੈਂ ਲਵਾਂਗਾ
ਤਾਂ ਅਸਮਾਨ ਲਵਾਂਗਾ
ਕੀ ਜਿਦੇ ਵਿੱਚ ਸਾਰੇ ਆ ਸਕਣ
ਤੇ ਬਾਹਰ ਖੜਾ ਭਿੱਜਦਾ ਰਵੇ
ਬੱਸ ਮੇਰਾ ਇਕੱਲਾਪਣ
ਹਿੰਦੀ ਕਵੀ-ਪ੍ਰੇਮ ਰੰਜਨ ਅਨਿਮੇਸ਼
ਪੰਜਾਬੀ ਅਨੁਵਾਦ- ਪ੍ਰਦੀਪ ਸਿੰਘ ਹਿੰਦੀ ਕਵੀ(ਹਿਸਾਰ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly