ਡਾਲਰ

ਸੁਕਰ ਦੀਨ

(ਸਮਾਜ ਵੀਕਲੀ)

ਚੂਸ ਗਈ ਜਵਾਨੀ ਵਾਲਾ ਅੰਦਰੋਂ ਇਹ ਖੂਨ ,
ਆਈਲੈਟਸ ਦੀ ਚਿੰਬੜੀ ਜੋ ਜੋਕ ਨੀਂ।
ਜਾਂਣ ਲਈ ਕੈਨੇਡਾ,ਅਮਰੀਕਾ, ਇੰਗਲੈਂਡ,
ਝੱਲੇ ਹੋ ਗਏ ਨੇਂ ਐਥੇ ਬੜੇ ਲੋਕ ਨੀ।
ਬੁੱਢੇ ਮਾਂਪੇਂ ਦੇਣ ਇੱਕ ਦੂਜੇ ਨੂੰ ਤਸੱਲੀ,
ਪਾਉਂਦੇ ਆਪਣੇ ਹੀ ਦਿਲਾਂ ਨਾ ਬੁਝਾਰਤਾਂ।
ਮਾਰਕੇ ਬੁਲਾਉਂਦੀਆਂ ਨੇਂ ਹਾਕਾਂ ਸੁੰਨੀ ਪਈਆਂ,
ਲੋਕੋ ਡਾਲਰਾਂ ਨਾ ਬਣੀਆਂ ਇਮਾਰਤਾਂ।

ਕਰਨ ਕਮਾਈਆਂ ਹੈ ਵਿਦੇਸ਼ ਗਈ‌ ,
ਨਵੀਂ ਪੀੜ੍ਹੀ ਮੁੜਕੇ ਨਾਂ ਹੁੰਦੀ ਰਾਜ਼ੀ ਆਉਣ ਨੂੰ।
ਨਾਲੇ 7 ਬੈਂਡ ਵਾਲੀ ਲੱਭਦੇ ਨੇ ਕੁੜੀ,
ਓਥੇ ਗੋਰਿਆਂ ਦੀ ਨੌਕਰ ਬਣਾਉਣ ਨੂੰ।
ਜੁਦਾ ਕਰ ਪੁੱਤ ਨੂੰ ਤੜਫਦਾ ਹੈ ਖ਼ੂਨ ਮਾਂ ਦਾ,
ਭਾਵੇਂ ਲੱਖ ਮਿਲਣ ਮੁਬਾਰਕਾਂ।
ਮਾਰਕੇ ਬੁਲਾਉਂਦੀਆਂ ਨੇਂ ਹਾਕਾਂ ਸੁੰਨੀ ਪਈਆਂ,
ਲੋਕੋ ਡਾਲਰਾਂ ਨਾ ਬਣੀਆਂ ਇਮਾਰਤਾਂ।

ਦਿਨੋਂ ਦਿਨ ਜਾਂਦਾ ਏ ਪੰਜਾਬ ਹੋਇਆ ਖਾਲੀ,
ਨਾਲ਼ੇ ਹੋਈ ਸ਼ਰਨਾਰਥੀ ਜਵਾਨੀਆਂ।
ਹੀਰਿਆਂ ਤੋਂ ਵੱਧ ਜਿਹੜੀ ਸਾਂਭੀ ਸੀ ਬਜ਼ੁਰਗਾਂ ਨੇਂ,
ਕੌਡੀਆਂ ਚ ਵਿਕ ਗਈ ਨਿਸ਼ਾਨੀਆਂ।
ਕਈਂ ਚੂੜੇ ਵਾਲੀਆਂ ਨੂੰ ਛੱਡ ਕੇ ਇੱਕਲੀ,
ਜਾਕੇ ਗੋਰੀਆਂ ਨਾਂ ਕਰਦੇ ਸ਼ਰਾਰਤਾਂ।
ਮਾਰਕੇ ਬੁਲਾਉਂਦੀਆਂ ਨੇਂ ਹਾਕਾਂ ਸੁੰਨੀ ਪਈਆਂ,
ਲੋਕੋ ਡਾਲਰਾਂ ਨਾ ਬਣੀਆਂ ਇਮਾਰਤਾਂ।

ਸੋਚਾਂ ਦੀ ਉਡਾਰੀ ਜਦੋਂ ਮਾਰਦਾ ਹਾਂ ਉੱਚੀ,
ਦਿਲ ਸੋਚਕੇ ਇਹ ਹੁੰਦਾ ਪ੍ਰੇਸ਼ਾਨ ਨੀਂ।
ਵੇਖਕੇ ਪੰਜਾਬ ਦੇ ਹਲਾਤਾਂ ਨੂੰ ਹੈ ਫਿਕਰਾਂ ਚ,
ਡੁੱਬ ਜਾਂਦਾ “ਕਾਮੀ ਵਾਲਾ ਖ਼ਾਨ” ਨੀ।
ਮੰਨ ਬੈਠੇ ਰੱਬ ਲੋਕੀ ਗੋਰਿਆਂ ਨੂੰ ਦਿਲ ਵਿੱਚ,
ਕਾਅਬੇ ਦੀਆਂ ਛੱਡ ਕੇ ਜਿਆਰਤਾਂ।
ਮਾਰਕੇ ਬੁਲਾਉਂਦੀਆਂ ਨੇਂ ਹਾਕਾਂ ਸੁੰਨੀ ਪਈਆਂ,
ਲੋਕੋ ਡਾਲਰਾਂ ਨਾ ਬਣੀਆਂ ਇਮਾਰਤਾਂ।

✍🏻ਸੁਕਰ ਦੀਨ ✍🏻
ਕਾਮੀ ਖੁਰਦ
9592384393

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਹਾਂ ਦੀ ਗੱਲ!
Next articleਸ਼ੁਭ ਸਵੇਰ ਦੋਸਤੋ,