ਤਰਕਸ਼ੀਲਾਂ ਵੱਲੋਂ ਪੰਜਵੀਂ ਚੇਤਨਾ ਪਰਖ਼ ਪ੍ਰੀਖਿਆ 26 ਤੇ 27 ਅਗਸਤ ਨੂੰ
ਚੇਤਨਾ ਪ੍ਰੀਖਿਆ ਬਾਰੇ ਦਿੱਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ
(ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਇਕ ਸਿਖਿਆਦਾਇਕ ਤਰਕਸ਼ੀਲ ਪਰੋਗਰਾਮ ਦਿੱਤਾ ਗਿਆ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਤੇ ਚਰਨ ਕਮਲ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ ,ਲਗਨ ਤੇ ਸਿੱਖਣ ਵਿੱਚ ਲਗਾਤਾਰਤਾ ਰੱਖਣ ਦੇ ਨਾਲ ਕੀ,ਕਿਉਂ ਕਿਵੇਂ ,ਕਿੱਥੇ,ਕਦੋਂ ਆਦਿ ਗੁਣ ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਣ ਲਈ ਜਰੂਰੀ ਹੁੰਦੇ ਅਪਨਾਉਣ ਦਾ ਭਾਵਪੂਰਨ ਸੁਨੇਹਾ ਦਿੱਤਾ।
ਇਸ ਮੌਕੇ ਜ਼ੋਨ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਤਰਕਸ਼ੀਲਾਂ ਵੱਲੋਂ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਸੰਸਾਰ ਪ੍ਰਸਿੱਧ ਵਿਗਿਆਨੀ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਸਮੱਰਪਿਤ ਅਗਸਤ ਮਹੀਨੇ ਦੀ 26 ਤੇ 27 ਤਰੀਕ ਨੂੰ ਸਾਰੇ ਸੂਬੇ ਵਿੱਚ ਕਰਵਾਈ ਜਾ ਰਹੀ ਹੈ ।ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨਾਂ ਹਾਜ਼ਰੀਨ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨ ਤੇ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ,ਇਸ ਵਾਰੀ ਕਲਾਸ ਅਨੁਸਾਰ ਮੈਰਿਟ ਬਣਾਈ ਜਾਵੇਗੀ। ਸਿਲੇਬਸ ਦੀ ਕਿਤਾਬ ਉਪਲਬਧ ਹੈ,ਸਕੂਲ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕਿਤਾਬ ਪ੍ਰਾਪਤ ਕਰ ਸਕਦੇ ਹੋਂ ।ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੂਬਾ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ , ਇਕਾਈ ਤੇ ਜ਼ੋਨ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਵਾਲ ਜਵਾਬ ਸੈਸ਼ਨ ਵਿੱਚ ਪ੍ਰਿੰ: ਹਰਪ੍ਰੀਤ ਕੌਰ, ਲੈਕ. ਨਵਰਾਜ ਕੌਰ, ਲੈਕ. ਰਾਕੇਸ਼ ਕੁਮਾਰ (ਸਰੀਰਕ), ਲੈਕ. ਲਖਬੀਰ ਸਿੰਘ, ਲੈਕ. ਗੁਰਦੀਪ ਸਿੰਘ, ਲੈਕ. ਰਾਜੇਸ਼ ਕੁਮਾਰ, ਲੈਕ. ਨਵਨੀਤ ਯਾਦਵ, ਲੈਕਚਰਾਰ ਚਰਨਦੀਪ ਕੌਰ , ਮੈਡਮ ਗਗਨਜੋਤ ਕੌਰ ,ਲੈਕਚਰਾਰ ਰਾਜੇਸ਼ ਕੁਮਾਰ ,ਲੈਕਚਰਾਰ ਲਖਵੀਰ ਸਿੰਘ , ਮੈਡਮ ਕੰਚਨ ਸਿੰਗਲਾ ,ਰਾਕੇਸ਼ ਕੁਮਾਰ ਲੈਕਚਰਾਰ ਫਿਜ਼ਿਕਸ ,ਪਰਮਿੰਦਰ ਕੁਮਾਰ ਲੌਂਗੋਵਾਲ , ਲੈਕਚਰਾਰ ਗੁਰਦੀਪ ਸਿੰਘ, ਰਾਕੇਸ਼ ਕੁਮਾਰ , ਸਵਿਤਾ ਰਾਣੀ , ਮੈਡਮ ਸ਼ਵੇਤਾ ਅਗਰਵਾਲ, ਪ੍ਰੀਤੀ ਰਾਣੀ, ਹਰਦੇਵ ਕੌਰ ,ਨੈਣਾਂ ਦੱਤ, ਮੈਡਮ ਅੰਜਨਾ ਅੰਜੂ, ਮੈਡਮ ਸ਼ਵੇਤਾ, ਅਗਰਵਾਲ, ਪ੍ਰੀਤੀ ਰਾਣੀ, ਹਰਦੇਵ ਕੌਰ ,ਨੈਣਾਂ ਦੱਤ, ਰਜਨੀ ਬਾਲਾ, ਕੁਸਮ ਲਤਾ, ਵੰਦਨਾ ਸਿੰਗਲਾ ਰਜਨੀ ਬਾਲਾ, ਕੁਸਮ ਲਤਾ, ਵੰਦਨਾ ਸਿੰਗਲਾ, ਸੰਜੀਵ ਕੁਮਾਰ , ਸੰਦੀਪ ਸਿੰਘ ਸ਼ਮਸ਼ੇਰ ਸਿੰਘ , ਕਰਨੈਲ ਸਿੰਘ ,ਭਰਤ ਸ਼ਰਮਾ, ਨਿਰਮਲ ਸਿੰਘ, ਹਰਵਿੰਦਰ ਸਿੰਘ ਨੇ ਭਾਗ ਲਿਆ।
ਮੈਡਮ ਨਵਰਾਜ ਕੌਰ ਜੀ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੰਦਿਆਂ ,ਵਿਗਿਆਨਕ ਵਿਚਾਰ ਲੈ ਕੇ ਵਿਦਿਆਰਥੀਆਂ ਦੇ ਰੂ- ਬ -ਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ।
ਪਰੋਗਰਾਮ ਲਾਹੇਵੰਦ ਰਿਹਾ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly