ਗੁਰਬਖਸ਼ ਸ਼ੌਂਕੀ ਯੂ ਕੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿਚ ਆਪਣੀ ਕਲਾ ਦਾ ਰੰਗ ਬਿਖੇਰਣਗੇ-ਰਾਜਵੀਰ ਸਮਰਾ
ਲੰਡਨ (ਸਮਾਜ ਵੀਕਲੀ) ( ਸਮਾਜ ਵੀਕਲੀ )- ਸੰਗੀਤਕ ਖੇਤਰ ਚ’ ਅਹਿਮ ਸਥਾਨ ਬਣਾਉਣ ਵਾਲੇ ਤੇ ਮਾਖਿਓਂ ਮਿੱਠੀ ਅਵਾਜ਼ ਦੇ ਮਾਲਕ “ ਗੁਰਬਖਸ਼ ਸ਼ੌਂਕੀ ” ਦਾ ਯੂ.ਕੇ ਪਹੁੰਚਣ ਤੇ ਗੋਲਡਨ ਵਿਰਸਾ ਯੂ ਕੇ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਲੰਡਨ ਦੇ ਈਥਰੋ ਏਅਰਪੋਰਟ ਪਹੁੰਚਣ ਤੇ ਗੁਰਬਖਸ਼ ਸ਼ੌਂਕੀ ਦਾ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ,ਸੰਗੀਤਕਾਰ ਬੰਟੀ ਬੀਸਲਾ ਤੇ ਸਮੂਹ ਟੀਮ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ। ਇਸ ਦੌਰਾਨ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਉਹ ਗੋਲਡਨ ਵਿਰਸਾ ਯੂ ਕੇ ਦੇ ਵਿਸ਼ੇਸ਼ ਸੱਦੇ ਤੇ ਯੂ ਕੇ ਵਿਚ ਆਏ ਹਨ।
ਇਸ ਲਈ ਉਹ ਹਮੇਸ਼ਾ ਗੋਲਡਨ ਵਿਰਸਾ ਯੂ ਕੇ ਦੇ ਧੰਨਵਾਦੀ ਰਹਿਣਗੇ। ਇਸ ਦੌਰਾਨ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ,ਸੰਗੀਤਕਾਰ ਬੰਟੀ ਬੀਸਲਾ ਨੇ ਕਿਹਾ ਕਿ ਗੁਰਬਖਸ਼ ਸ਼ੌਂਕੀ ਦਾ ਯੂ ਕੇ ਦੌਰਾਨ ਕਾਫੀ ਰੁਝੇਵਿਆਂ ਭਰਿਆ ਹੈ। ਉਹਨਾਂ ਕਿਹਾ ਕਿ ਇਸ ਦੌਰੇ ਦੌਰਾਨ ਗੁਰਬਖਸ਼ ਸ਼ੌਂਕੀ ਦੁਆਰਾ ਯੂ ਕੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੋਲਡਨ ਵਿਰਸਾ ਯੂ ਕੇ ਦੁਆਰਾ ਕਰਵਾਏ ਜਾ ਰਹੇ ਸੰਗੀਤਕ ਪ੍ਰੋਗਰਾਮਾਂ ਵਿਚ ਆਪਣੀ ਕਲਾ ਦਾ ਰੰਗ ਬਿਖੇਰਣਗੇ। ਇਸ ਦੌਰਾਨ ਰਾਜਵੀਰ ਸਮਰਾ , ਬੰਟੀ ਬੀਸਲਾ ਨੇ ਗੁਰਬਖਸ਼ ਸ਼ੌਂਕੀ ਨੂੰ ਜੀ ਆਇਆਂ ਆਖਿਆ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly