ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਮਨਾਇਆ ‘ਨੋ ਬੈਗ ਡੇਅ’

ਵਿਦਿਆਰਥਣਾਂ ਨੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ

ਰੋਪੜ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਇੱਥੇ ਸ.ਸ.ਸ.ਸ. (ਕੰਨਿਆ) ਵਿਖੇ ਪ੍ਰਿੰ. ਸੰਦੀਪ ਕੌਰ ਦੀ ਯੋਗ ਅਗਵਾਈ ਸਦਕਾ ਬੱਚਿਆਂ ਵਿੱਚ ਪੜ੍ਹਾਈ ਦੇ ਨਾਲ਼-ਨਾਲ਼ ਸਹਿ-ਵਿਦਿਅਕ ਗਤੀਵਿਧੀਆਂ ਦੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ਼ 22 ਮਈ ਸੋਮਵਾਰ ਦਾ ਦਿਨ ‘ਨੋ ਬੈਗ ਡੇਅ’ ਵਜੋਂ ਮਨਾਇਆ ਗਿਆ। ਜਿਸ ਵਿੱਚ ਮਾਰਚ ਪਾਸਟ ਨਾਲ਼ ਸ਼ੁਰੂਆਤ ਕਰਨ ਤੋਂ ਬਾਅਦ ਕਬੱਡੀ, ਖੋ ਖੋ, ਬਾਸਕਟਬਾਲ, ਸੈਕ ਰੇਸ, ਲੈਮਨ ਰੇਸ ਅਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸੇ ਦੌਰਾਨ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -293
Next articleਵਿਸਵ ਬੋਧ ਸੰਘ ਪੰਜਾਬ ਦੀ ਨਵੀ ਕਾਰਜ ਕਮੇਟੀ ਦੀ ਚੋਣ ਹੋਈ