(ਸਮਾਜ ਵੀਕਲੀ)
ਮੇਰੀ ਵੱਡੀ ਭੈਣ ਦੀਆਂ ਦੋਵੇਂ ਕੁੜੀਆਂ ਇੱਕੋ ਘਰ ਵਿੱਚ ਵਿਆਹੀਆਂ ਹੋਈਆਂ ਹਨ। ਦੋ ਸਾਲ ਪਹਿਲਾਂ ਵੱਡੀ ਕੁੜੀ ਦੇ ਪਤੀ ਦੀ ਸਕੂਟਰੀ ਦਰੱਖਤ ਵਿੱਚ ਵੱਜ ਗਈ ਸੀ ਤੇ ਉਸ ਦੇ ਸਿਰ ਵਿੱਚ ਗੁੱਝੀ ਸੱਟ ਲੱਗ ਗਈ ਸੀ। ਫਿਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ। ਵੱਡੀ ਕੁੜੀ ਦੇ ਇੱਕੋ ਬੱਚੀ ਸੀ। ਉਸ ਨੇ ਦੂਜਾ ਵਿਆਹ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤੀ ਸੀ। ਉਸ ਨੇ ਆਪਣੀ ਬਾਕੀ ਬੱਚਦੀ ਜ਼ਿੰਦਗੀ ਉਸੇ ਘਰ ਵਿੱਚ ਬਿਤਾਉਣ ਦਾ ਫੈਸਲਾ ਕਰ ਲਿਆ ਸੀ।ਮੈਂ ਮਹੀਨੇ ਵਿੱਚ ਇੱਕ ਵਾਰੀ ਟੈਲੀਫੋਨ ਕਰਕੇ ਦੋਹਾਂ ਭੈਣਾਂ ਦਾ ਹਾਲ-ਚਾਲ ਪੁੱਛਦਾ ਰਹਿੰਦਾ ਹਾਂ।
ਅੱਜ ਮੈਂ ਸਮਾਂ ਕੱਢ ਕੇ ਉਨ੍ਹਾਂ ਦੇ ਸਹੁਰੇ ਘਰ ਆਇਆ ਹੋਇਆਂ ਹਾਂ। ਮੈਂ ਦੋਹਾਂ ਨਾਲ ਬੈਠ ਕੇ ਗੱਲਾਂ ਕੀਤੀਆਂ ਤੇ ਪੁੱਛਿਆ, ” ਤੁਸੀਂ ਦੋਵੇਂ ਆਪਸ ‘ਚ ਲੜਦੀਆਂ ਤੇ ਨਹੀਂ?”
” ਮਾਮਾ ਜੀ, ਲੜਨਾ ਕਾਦ੍ਹੇ ਲਈ ਆ। ਜੇ ਛੋਟੀ ਭੈਣ ਮੈਨੂੰ ਕੁੱਝ ਕਹੇ, ਤਾਂ ਮੈਂ ਚੁੱਪ ਕਰ ਜਾਂਦੀ ਆਂ। ਜੇ ਮੈਂ ਉਸ ਨੂੰ ਕੁੱਝ ਕਹਾਂ,ਤਾਂ ਉਹ ਚੁੱਪ ਕਰ ਜਾਂਦੀ ਆ। ਮੇਰਾ ਦਿਉਰ ਸਾਡੇ ਦੋਹਾਂ ‘ਚ ਕਦੇ ਦਖਲ ਨਹੀਂ ਦਿੰਦਾ। ਉਹ ਬੜਾ ਭਲਾ ਪੁਰਸ਼ ਆ। ਸਾਡਾ ਦੋਹਾਂ ਦਾ ਬੜਾ ਵਧੀਆ ਸਮਾਂ ਲੰਘੀ ਜਾਂਦਾ ਆ।” ਵੱਡੀ ਕੁੜੀ ਨੇ ਆਖਿਆ।
” ਅਸਹਿਨਸ਼ੀਲਤਾ ਹੱਸਦੇ, ਵੱਸਦੇ ਘਰਾਂ ਨੂੰ ਨਰਕ ਬਣਾ ਦਿੰਦੀ ਆ। ਮੈਨੂੰ ਖੁਸ਼ੀ ਆ ਕਿ ਤੁਹਾਡੇ ਦੋਹਾਂ ‘ਚ ਅਸਹਿਨਸ਼ੀਲਤਾ ਦਾ ਔਗੁਣ ਨਹੀਂ ਏ। ਰੱਬ ਕਰਕੇ ਤੁਸੀਂ ਦੋਵੇਂ ਏਦਾਂ ਹੀ ਆਪਣੇ ਘਰ ਖੁਸ਼ ਰਹੋ। ” ਮੈਂ ਆਖਿਆ।
ਕੁੱਝ ਸਮਾਂ ਹੋਰ ਠਹਿਰਨ ਪਿੱਛੋਂ ਮੈਂ ਉਨ੍ਹਾਂ ਦੇ ਸਹੁਰਾ ਘਰ ਤੋਂ ਆਪਣੇ ਘਰ ਨੂੰ ਤੁਰ ਪਿਆ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ 9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly