” ਪੰਜਾਬੀ ਮਾਂ ਬੋਲੀਏ ਨੀ”

(ਸਮਾਜ ਵੀਕਲੀ)

ਸ਼ਹਿਦ ਨਾਲੋਂ ਮਿੱਠੀਏ,
ਪੰਜਾਬੀ ਮਾਂ ਬੋਲੀਏ ਨੀ
ਪੰਜ ਆਬਾ ਪਾਣੀਆਂ ਚ ਕੀ
ਗੁਰੂਆ ਦੀ ਬਾਣੀਆ ਚ ਕੀ,
ਸ਼ਹਿਦ ਵਾਂਗੋਂ ਘੁਲੀਏ
ਪੰਜਾਬੀ ਮਾਂ ਬੋਲੀਏ ਨੀ,
ਲਹਿੰਦਾ ਅਤੇ ਚੜ੍ਹਦਾ ਪੰਜਾਬ
ਦੋਵੇਂ ਤੇਰੇ ਪੁੱਤ ਸੀ
ਕਰ ਦਿੱਤੇ ਅੱਡ ਦੋਵੇਂ
ਹਾਕਮਾਂ ਨੇ ਭੋਲੀਏ ਨੀ
ਸ਼ਹਿਦ ਨਾਲੋਂ ਮਿੱਠੀਏ,
ਪੰਜਾਬੀ ਮਾਂ ਬੋਲੀਏ ਨੀ,
ਕਦੇ ਬਣੀ ਵਾਰਿਸ ਦੀ
ਹੀਰ ਦੀ ਕਹਾਣੀ ਤੂੰ
ਬੂਲੇ ਅਤੇ ਹਾਸ਼ਮ ਦੀਏ
ਹਮਜੋਲੀਏ ਨੀ,
ਸ਼ਹਿਦ ਨਾਲੋਂ ਮਿੱਠੀਏ,
ਪੰਜਾਬੀ ਮਾਂ ਬੋਲੀਏ ਨੀ
ਧਨੀ ਰਾਮ, ਵੀਰ ਸਿੰਘ ਜਿਹੇ
ਹੋਰ ਚੰਨ ਲਾ ਗਏ
ਆਸਾ ਸਿੰਘ, ਮਾਨ ਜਿਹੇ
ਗੀਤ ਤੇਰੇ ਗਾ ਗਏ
ਹੋਰ ਮਿੱਠੀ ਬਣਜੇ ਜੇ
ਕਿਵੇਂ ਦੱਸ ਬੋਲੀਏ ਨੀ
ਸ਼ਹਿਦ ਨਾਲੋਂ ਮਿੱਠੀਏ,
ਪੰਜਾਬੀ ਮਾਂ ਬੋਲੀਏ ਨੀ
ਪੰਜ ਆਬਾ ਪਾਣੀਆਂ ਚ ਕੀ
ਗੁਰੂਆ ਦੀ ਬਾਣੀਆ ਚ ਕੀ,
ਸ਼ਹਿਦ ਵਾਂਗੋਂ ਘੁਲੀਏ
ਪੰਜਾਬੀ ਮਾਂ ਬੋਲੀਏ ਨੀ,

ਕੁਲਦੀਪ ਸਿੰਘ ਸਾਹਿਲ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਵਿਚਾਰਾਂ ਨੂੰ ਸਥਿਰ ਨਹੀਂ ਬਦਲਦੇ ਰੱਖਣ ਦੀ ਲੋੜ *
Next articleIPL 2023: Gaikwad, bowlers shine as CSK beat GT to reach tenth final