ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਭਾਜਪਾ ਚਲਾਏਗੀ ਜਨ ਸੰਪਰਕ ਮੁਹਿੰਮ

ਬਿਕਰਮਜੀਤ ਚੀਮਾ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਨੂੰ ਦੱਸਿਆ ਬੇਮਿਸਾਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਮੋਦੀ ਸਰਕਾਰ ਦੇ ਮਈ ਮਹੀਨੇ ਵਿੱਚ 9 ਸਾਲ ਪੂਰੇ ਹੋ ਰਹੇ ਹਨ।ਇਸ ਮੌਕੇ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭ ਬਾਰੇ ਦੱਸਣ ਲਈ ਵੱਡੀ ਪੱਧਰ ਤੇ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਪੂਰੇ ਹੋਣ ਤੇ 30 ਮਈ ਤੋਂ 30 ਜੂਨ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲੇ ‘ਚ ਜਨ ਸੰਪਰਕ ਮੁਹਿੰਮ,ਲੋਕ ਸਭਾ ਚੋਣਾਂ ਅਤੇ ਭਾਜਪਾ ਨੂੰ ਮਜ਼ਬੂਤ ​​ਕਰਨ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਇਸ ਲੜੀ ਦੇ ਤਹਿਤ ਪਾਰਟੀ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸੋਮਵਾਰ ਨੂੰ ਇੱਕ ਨਿੱਜੀ ਹੋਟਲ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਕੀਤਾ ਗਿਆ।ਇਸ ਮੀਟਿੰਗ ਵਿੱਚ ਮਿਸ਼ਨ 2024 ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਗਲੇਰੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਦੇ ਨਾਲ ਹੀ ਮੀਟਿੰਗ ਵਿੱਚ ਭਾਜਪਾ ਨੂੰ ਮਜਬੂਤ ਕਰਨ ਤੇ ਜਨ ਸੰਪਰਕ ਮੁਹਿੰਮ ਦੀ ਰੂਪਰੇਖਾ ਤਿਆਰ ਕੀਤੀ ਗਈ।

ਇਸ ਮੀਟਿੰਗ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਛਿਮਾ,ਸਾਬਕਾ ਮੰਤਰੀ ਅਰੁਨੇਸ਼ ਸ਼ੰਕਰ ਅਤੇ ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੀਟਿੰਗ ‘ਚ ਪੰਜਾਬ ਦੇ ਸਿਆਸੀ ਹਾਲਾਤ ਤੇ ਮਤਾ ਪਾਸ ਕੀਤਾ ਗਿਆ ਅਤੇ ਮਿਸ਼ਨ 2024 ਦੀਆਂ ਤਿਆਰੀਆਂ ਲਈ ਸਾਰੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਜਲਦ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਭਾਜਪਾ ਨਾਲ ਜੋੜਣ ਦੇ ਆਦੇਸ਼ ਭਾਜਪਾ ਆਗੂਆਂ ਨੂੰ ਦਿੱਤੇ ਗਏ।ਇਸ ਮੀਟਿੰਗ ਵਿੱਚ ਨਾ ਆਉਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈਕਰਨ ਦੀ ਵੀ ਗੱਲ ਕਹਿ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਤੇ 30 ਮਈ ਤੋਂ 30 ਜੂਨ ਤੱਕ ਜਨ ਸੰਪਰਕ ਮੁਹਿੰਮ ਚਲਾਈ ਜਾਵੇਗੀ।ਚੀਮਾ ਨੇ ਕਿਹਾ ਕਿ ਇਹ ਮੁਹਿੰਮ ਜਨਤਾ ਨਾਲ ਸੰਪਰਕ ਕਰਨ ਦੀ ਮੁਹਿੰਮ ਹੈ।ਸਾਨੂੰ ਸਾਰੀਆਂ ਨੂੰ ਆਮ ਲੋਕਾਂ ਦੇ ਵਿਚ ਜਾਕੇ ਮੋਦੀ ਸਰਕਾਰ ਦੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਣਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 9 ਸਾਲਾਂ ਦੇ ਸ਼ਾਸਨ ਦੌਰਾਨ ਜਿਸ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਹਨ,ਉਹ ਦੁਨੀਆ ‘ਚ ਮਿਸਾਲ ਹੈ।ਕੇਂਦਰ ਸਰਕਾਰ ਪਿੰਡਾਂ,ਗਰੀਬਾਂ, ਸ਼ੋਸ਼ਿਤਾਂ ਅਤੇ ਬੱਚਿਆਂ ਦੀ ਭਲਾਈ ਲਈ ਸਮਰਪਿਤ ਹੈ,ਜਿਸ ਕਾਰਨ ਦੇਸ਼ ਦਾ ਮਾਣ ਵਿਸ਼ਵ ਪੱਧਰ ਤੇ ਲਗਾਤਾਰ ਵੱਧ ਰਿਹਾ ਹੈ।ਦੇਸ਼ ਵਾਸੀ ਸੱਭਿਆਚਾਰਕ ਵਿਰਸੇ ਨੂੰ ਪਹਿਲ ਦੇ ਆਧਾਰ ਤੇ ਸੰਭਾਲਦੇ ਦੇਖ ਰਹੇ ਹਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਰੁਨੇਸ਼ ਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ 9 ਸਾਲ ਬੇਮਿਸਾਲ ਰਹੇ ਹਨ,ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੈ ਪਰ ਅਸੀਂ ਜਨਤਾ ਨੂੰ ਦੱਸਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਜਨਤਾ ਲਈ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਕਿਹੜੇ ਕਿਹੜੇ ਵਿਕਾਸ ਤੇ ਭਲਾਈ ਦੇ ਕੰਮ ਕੀਤੇ ਹਨ।ਸੂਬੇ ਦੀ ਅਮਨ-ਕਾਨੂੰਨ ਅਤੇ ਭ੍ਰਿਸ਼ਟਾਚਾਰ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਵਾ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਉਹ ਝੂਠ ਬੋਲ ਕੇ ਪੰਜਾਬ ਨੂੰ ਬਰਬਾਦ ਕਰ ਰਹੇ ਹਨ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਾਜੇਸ਼ ਹਨੀ ਨੇ ਕਿਹਾ ਕਿ ਲੋਕ ਸੰਪਰਕ ਮੁਹਿੰਮ ਦੌਰਾਨ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਉਸਦੀ ਜਾਣਕਾਰੀ ਵਰਕਰ ਇਕੱਤਰ ਕਰਨਗੇ।ਪ੍ਰਧਾਨ ਮੰਤਰੀ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਹਨ ਉਹ ਦੁਨੀਆਂ ਵਿੱਚ ਇੱਕ ਮਿਸਾਲ ਹੈ।ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਇੱਕ ਵਾਰ ਫਿਰ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ 2024 ਵਿੱਚ ਵਿਰੋਧੀ ਧਿਰ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ 30 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰਨ।ਇਸ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਐਡੋਕੇਟ ਪੀਯੂਸ਼ ਮਨਚੰਦਾ ਜ਼ਿਲਾ ਜਨਰਲ ਸਕੱਤਰ,ਸ ਰਾਜਿੰਦਰ ਸਿੰਘ ਧੰਜਲ ਮੰਡਲ ਪ੍ਰਧਾਨ ਸਾਊਥ ਕਪਿਲ ਧੀਰ ਮੰਡਲ ਪ੍ਰਧਾਨ ਨੌਰਥ, ਸ਼ਾਮ ਸੁੰਦਰ ਅਗਰਵਾਲ ਪ੍ਰਦੇਸ਼ ਕਾਰਜਕਾਰਨੀ ਮੈਂਬਰ,ਮਨੂੰ ਧਿਰ ਰਾਜੇਸ਼ ਪਾਸੀ,ਪ੍ਰਦੇਸ਼ ਕਾਰਜਕਾਰਨੀ ਮੈਂਬਰ, ਉਮੇਸ਼ ਸ਼ਾਰਦਾ, ਪ੍ਰਦੇਸ਼ ਕਾਰਜਕਾਰਨੀ ਮੈਂਬਰ, ਕਰਨਜੀਤ ਸਿੰਘ ਅਹਾਲੀ ਜ਼ਿਲਾ ਵਾਈਸ ਪ੍ਰਧਾਨ, ਅਮਰਦੀਪ ਸਿੰਘ ਗੁਜਰਾਲ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਪੰਜਾਬ,ਰਾਜੀਵ ਪਾਹਵਾ, ਜ਼ਿਲਾ ਉਪ ਪ੍ਰਧਾਨ, ਕਪੂਰ ਚੰਦ ਥਾਪਰ, ਜ਼ਿਲਾ ਉਪ ਪ੍ਰਧਾਨ, ਰਾਕੇਸ਼ ਨੀਟੂ,ਜ਼ਿਲ੍ਹਾ ਉੱਪ ਪ੍ਰਧਾਨ, ਜਗਦੀਸ਼ ਸ਼ਰਮਾ,ਜ਼ਿਲਾ ਉਪ ਪ੍ਰਧਾਨ, ਸਤਪਾਲ ਲਾਹੌਰੀਆ,ਜ਼ਿਲਾ ਉਪ ਪ੍ਰਧਾਨ, ਆਸ਼ੂ ਪੁਰੀ, ਜ਼ਿਲਾ ਉਪ ਪ੍ਰਧਾਨ, ਬਲਵਿੰਦਰ ਸਿੰਘ, ਜ਼ਿਲਾ ਸਕੱਤਰ, ਚੰਦ ਰੇਸ਼ ਕੋਲ,ਜ਼ਿਲਾ ਸਕੱਤਰ, ਧਰਮਪਾਲ ਸ਼ਾਰਦਾ, ਜ਼ਿਲਾ ਸਕੱਤਰ, ਓਮ ਪ੍ਰਕਾਸ਼, ਜ਼ਿਲਾ ਸਕੱਤਰ, ਬੱਲੁ ਵਾਲਿਆ, ਜ਼ਿਲਾ ਖ਼ਜ਼ਾਨਚੀ, ਪੁਲਕਿਤ ਸੂਰੀ, ਵਿਵੇਕ ਸਿੰਘ ਸੰਨੀ ਬੈਂਸ, ਜ਼ਿਲਾ ਪ੍ਰਧਾਨ ਯੂਵਾ ਮੋਰਚਾ ਕਪੂਰਥਲਾ, ਭਾਰਤੀ ਸ਼ਰਮਾ, ਜ਼ਿਲਾ ਮਹਿਲਾ ਮੋਰਚਾ ਪ੍ਰਧਾਨ,ਰੌਸ਼ਨ ਲਾਲ ਸੱਭਰਵਾਲ,ਜ਼ਿਲਾ ਐਸ. ਸੀ ਮੋਰਚਾ ਪ੍ਰਧਾਨ,ਵਿਨਾਇਕ ਪ੍ਰਸ਼ਾਰ, ਜ਼ਿਲਾ ਜਨਰਲ ਸਕੱਤਰ ਯੂਵਾ ਮੋਰਚਾ,ਡਾਂ. ਰਣਵੀਰ ਕੌਸ਼ਲ ਸੂਬਾ ਕਵੀਨਰ ਪੰਜਾਬ, ਅਸ਼ਵਨੀ ਤੁਲੀ ਅਸ਼ੋਕ ਮਹਿਰਾ, ਰਾਕੇਸ਼ ਪੁਰੀ, ਚੱਤਰ ਸਿੰਘ, ਓਮ ਪ੍ਰਕਾਸ਼ ਡੋਗਰਾ, ਪਿਆਰਾ ਸਿੰਘ ਪਾਂਜੀਆਂ,ਆਭਾ ਆਨੰਦ, ਓਮ ਪ੍ਰਕਾਸ਼ ਬਹਿਲ, ਨੱਥੂ ਰਾਮ ਮਹਾਜਨ,ਕੁਸਮ ਪਸਰੀਚਾ,ਮਹਿੰਦਰ ਸਿੰਘ ਬਲੇਰ,ਮਧੂ ਸੂਦ,ਇਸ਼ਾ ਮਹਾਜਨ,ਰਿੰਪੀ ਮਹਾਜਨ,ਗੋਰਾ ਗਿੱਲ ਹਲਕਾ ਭੋਲਥ, ਰਾਕੇਸ਼ ਗੁਪਤਾ,ਕਮਲ ਪ੍ਰਭਾਕਰ,ਨਰੇਸ਼ ਮਹਾਜਨ,ਸਾਹਿਬ ਸਿੰਘ ਢਿੱਲੋਂ, ਲੱਕੀ ਸਰਪੰਚ, ਗੁਰਮੇਜ ਸਿੰਘ,ਹੀਰਕ ਜੋਸ਼ੀ,ਪੰਨਾ ਲਾਲ ਸੇਤੀਆ,ਬਾਵਾ ਸਤਨਾਮ ਸਿੰਘ,ਬੀਰਾ ਰਾਮ ਬਲਜੋਧ, ਪੁਸ਼ਪਾ ਮਿਸ਼ਰਾ,ਸੁਨੀਤਾ ਵਾਲਿਆ,ਐਡਵੋਕੇਟ ਰਜਤ ਨੰਦਾ ਜਿਲਾ ਕਨਵੀਨਰ ਬੁਧੀਜੀਵੀ ਸੈੱਲਨਿਰਮਲ ਨਾਹਰ,ਨਰਿੰਦਰ ਸਿੰਘ ਬੂਹ ਆਦਿ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -291
Next articleਮਾਲਕੀ ਜ਼ਮੀਨ ਵਾਲੇ ਕਿਸਾਨਾਂ ਦੀ ਜ਼ਮੀਨ ਦਾ ਦਖ਼ਲ ਪਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਲਗਾਇਆ ਧਰਨਾ