(ਸਮਾਜ ਵੀਕਲੀ)
ਦੇਕੇ ਜ਼ਖਮ ਤੇ ਵੰਡਣੀ ਦਵਾ, ਇਹ ਤਾਂ ਕੋਈ ਚੰਗੀ ਗੱਲ ਨਈਂ
ਹਾਲ ਪੁੱਛਣਾ ਵੇ ਕਰਕੇ ਤਬਾਹ ਇਹ ਤਾਂ ਕੋਈ ਚੰਗੀ ਗੱਲ ਨਈਂ
ਭਰੇ ਸੱਧਰਾਂ ਦੇ ਖੇਤ ਨੂੰ ਉਜਾੜ ਕੇ, ਲਿਖੀ ਇਸ਼ਕ ਇਬਾਰਤ ਨੂੰ ਪਾੜਕੇ
ਪੌੜੀ ਚੁੱਕ ਲੈਣੀ ,ਅੰਬਰੀਂ ਚੜਾ ਇਹ ਤਾਂ ਕੋਈ ਚੰਗੀ ਨਈਂ
ਜਿਹੜੀ ਰੁੱਤੇ ਫ਼ਲ ਪੈਂਦੇ ਨੇ ਪਿਆਰ ਨੂੰ, ਉਸ ਰੁੱਤ ਵਿੱਚ ਤੋੜਿਆ ਕਰਾਰ ਨੂੰ
ਤਾੜੀ ਮਾਰ ਦੇਣਾ ਚੋਗ ਨੂੰ ਖਿੰਡਾ, ਇਹ ਤਾਂ ਕੋਈ ਚੰਗੀ ਗੱਲ ਨਈਂ
ਕਰ ਚੇਤੇ ਤੇਰੇ ਧੋਖਿਆਂ ਦੀ ਬਾਤ ਨੂੰ, ਰਾਤੀ ਉਠ ਉਠ ਰੋਈਏ ਅੱਧੀ ਰਾਤ ਨੂੰ
ਸੂਲੀ ਚਾੜ੍ਹ ਦੇਣਾ ਬਿਨਾਂ ਈ ਗੁਨਾਹ, ਇਹ ਤਾਂ ਕੋਈ ਚੰਗੀ ਗੱਲ ਨਈਂ
ਜੰਞ ਵਸਲਾਂ ਦੀ ਢੁੱਕਣ ਤੋਂ ਪਹਿਲਾਂ ਈ , ਡੋਲੀ ਰੀਝਾਂ ਵਾਲ਼ੀ ਉਠਣ ਤੋਂ ਪਹਿਲਾਂ ਈ
ਕੀਤੇ ਕਤਲ ਦਿਲਾਂ ਦੇ ਸਭ ਚਾਅ , ਇਹ ਤਾਂ ਕੋਈ ਚੰਗੀ ਗੱਲ ਨਈਂ
“ਸੋਨੂੰ” ਤੰਗ ਦਿਲਾ ਤੈਨੂੰ ਨਾ ਖ਼ਬਰ ਵੇ , ਸਾਡੇ ਸੀਨੇ ਵਿਚ ਯਾਦਾਂ ਦੀ ਕਬਰ ਵੇ
ਉਥੋਂ ਲੰਘ ਜਾਨੇ ,ਨਜ਼ਰਾਂ ਚੁਰਾ , ਇਹ ਤਾਂ ਕੋਈ ਚੰਗੀ ਗੱਲ ਨਈਂ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ: 8194958011
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly