ਪ੍ਰੀਖਿਆ ਕੇਂਦਰ ਸਿਰਫ ਪਟਿਆਲੇ ਬਣ ਨਾਲ ਉਮੀਦਵਾਰ ਦੁਖੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋ ਨਾਇਬ ਤਹਿਸੀਲਦਾਰ ਦੀ ਭਰਤੀ ਵੀ ਪ੍ਰਵੇਸ਼ ਪ੍ਰੀਖਿਆ 18 ਜੂਨ 2023 ਨੂੰ ਆਯੋਜਿਤ ਵਿੱਚ ਕਰਵਾਈ ਜਾ ਰਹੀ ਹੈ। ਇਸ ਵਾਰ ਵੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਰਫ ਪਟਿਆਲੇ ਦੇ ਇਰਦ-ਗਿਰਦ ਪ੍ਰਵੇਸ਼ ਪ੍ਰੀਖਿਆ ਕੇਂਦਰ ਬਣਾਉਣ ਦਾ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਡਾਢੇ ਦੁਖੀ ਹਨ । ਇਸ ਸਬੰਧੀ ਕਪੂਰਥਲਾ ਜ਼ਿਲੇ ਤੋਂ ਪ੍ਰਵੇਸ਼ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੇ ਦੱਸਿਆ ਕਿ ਪਟਿਆਲੇ ਸਿੱਖਿਆ ਕੇਂਦਰ ਬਣਾਏ ਜਾਣ ਕਾਰਨ ਉਨ੍ਹਾਂ ਨੂੰ ਜਿੱਥੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਉਹ ਮਾਨਸਿਕ ਤੌਰ ਤੇ ਵੀ ਬਹੁਤ ਮੁਸ਼ਕਿਲ ਵਿਚ ਹਨ।
ਉਨ੍ਹਾਂ ਦੱਸਿਆ ਕਿ ਲੰਬੀ ਦੂਰੀ ਕਾਰਣ ਕਿਰਾਏ ਤੇ 4 ਹਜ਼ਾਰ ਤੱਕ ਗੱਡੀ ਕਰਕੇ ਪਹੁੰਚਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਮੀਦਵਾਰਾਂ ਨੇ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਦੀ ਭਰਤੀ ਦੀ ਪ੍ਰਵੇਸ਼ ਪ੍ਰੀਖਿਆ ਕੇਂਦਰ ਜਲੰਧਰ ਲੁਧਿਆਣਾ ਨਵਾਂਸ਼ਹਿਰ ਅੰਮ੍ਰਿਤਸਰ ਆਦਿ ਸ਼ਹਿਰਾਂ ਵਿੱਚ ਵੀ ਬਣਾਏ ਜਾਣ ਤਾਂ ਜੋ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਉਮੀਦਵਾਰਾਂ ਦਾ ਪਹੁੰਚਣਾ ਸੰਭਵ ਹੋ ਸਕੇ। ਜ਼ਿਕਰਯੋਗ ਹੈ ਕਿ ਪਹਿਲਾਂ ਆਯੋਜਿਤ ਨਾਇਬ ਤਹਿਸੀਲਦਾਰ ਦੀ ਭਰਤੀ ਸਬੰਧੀ ਟੈਸਟ ਵੱਡੀ ਪੱਧਰ ਤੇ ਹੋਏ ਘਪਲੇ ਕਾਰਨ ਰੱਦ ਹੋ ਚੁੱਕਿਆ ਹੈ ਅਤੇ ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ 18 ਜੂਨ ਨੂੰ ਪੰਜਾਬ ਭਰ ਤੋਂ ਉਮੀਦਵਾਰਾਂ ਨੂੰ ਸਿਰਫ ਪਟਿਆਲੇ ਪ੍ਰੀਖਿਆ ਕੇਂਦਰ ਬਣਾ ਕੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ।
ਉਧਰ ਡੀਟੀਐਫ਼ ਆਗੂ ਸੁੱਚਾ ਸਿੰਘ, ਸੁਖਵਿੰਦਰ ਸਿੰਘ ਚੀਮਾਂ ਪ੍ਰਿੰਸੀਪਲ ਕੇਵਲ ਸਿੰਘ ਪ੍ਰਧਾਨ ਪੈਨਸ਼ਨਰ ਐਸੋਸ਼ੀਏਸ਼ਨ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ, ਪ੍ਰਿੰਸੀਪਲ ਬਲਦੇਵ ਰਾਜ ਵਧਵਾ,ਪ੍ਰਿੰਸੀਪਲ ਸੁਖਬੀਰ ਸਿੰਘ, ਕਰਨੈਲ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਵਾਧੂ ਪ੍ਰੀਖਿਆ ਕੇਂਦਰ ਬਣਾਉਣ ਤਾਂ ਜੋ ਉਹਨਾਂ ਤੇ ਕੋਈ ਵਾਧੂ ਬੋਝ ਨਾ ਪਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly