ਅਸੀਂ ਕੈਦੀ ਹਾਂ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਖੁੱਲ੍ਹੇ ਵਿੱਚ ਅਸੀਂ
ਤੁਰ ਫਿਰ ਰਹੇ ਹਾਂ
ਅਸੀਂ ਸਾਰੇ ਕਿਸੇ ਨਾ
ਕਿਸੇ ਤਰ੍ਹਾਂ ਕੈਦੀ ਹਾਂ।
ਕੋਈ ਕਾਮ ਵਾਸਨਾ ਦਾ
ਮਾਰਿਆ ਹੋਇਆ ਕੈਦੀ ਹੈ।
ਕੋਈ ਕੋਈ ਹਾਲਾਤ ਦਾ
ਮਾਰਿਆ ਹੋਇਆ ਕੈਦੀ ਹੈ।
ਕੋਈ ਆਪਣੇ ਪੁੱਤਰ ਮੋਹ
ਵਿਚ ਫ਼ਸਿਆ ਹੋਇਆਕੈਦੀ ਹੈ।
ਕੋਈ ਜੋਰੂ ਦਾ ਗੁਲਾਮ ਬਣ
ਆਪਣੀ ਪਤਨੀ ਦਾ ਕੈਦੀ ਹੈ।
ਕੋਈ ਲੱਗਿਆ ਪੈਸੇ ਕਮਾਉਣ
ਧਨ ਦੌਲਤ ਦਾ ਕੈਦੀ ਹੈ।
ਅਸੀ ਸਾਰੇ ਕਿਸੇ ਨਾ ਕਿਸੇ
ਆਦਤ ਦੇ ਮਾਰੇ ਕੈਦੀ ਹਾਂ।
ਅੱਜ ਕੱਲ ਦੇ ਫੁੱਟਪਾਥ ਛਾਪ
ਮਜਨੂੰ ਇਸ਼ਕ ਦੇ ਕੈਦੀ ਹਨ।
ਅੱਜ ਕੱਲ ਦੇ ਭ੍ਰਿਸ਼ਟ ਰਾਜਨੇਤਾ
ਸੱਤਾ ਪ੍ਰਾਪਤ ਕਰਨ ਦੇ ਕੈਦੀ ਹਨ।
ਸਾਡੇ ਵਿੱਚੋਂ ਕੁਝ ਅਕਲ ਦੇ ਅੰਨੇ
ਸਮਝਦਾਰੀ ਦਿਖਾਉਣ ਦੇ ਕੈਦੀ ਹਨ।
ਕਈਆਂ ਦੇ ਘਰ ਵਿੱਚ ਤਾਂ ਦਾਣੇ ਨਹੀਂ
ਫੈਸ਼ਨ ‘ਚ ਅੱਗੇ ਰਹਿਣ ਦੇ ਕੈਦੀ ਹਨ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ-290
Next articleਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਹਾਸਲ ਕੀਤੀ ਪੀ. ਐੱਚ. ਡੀ. ਦੀ ਡਿਗਰੀ