ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ- ਪ੍ਰਿੰਸੀਪਲ ਮਾਹਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਕਾਲ ਅਕੈਡਮੀ ਮੰਡੇਰ ਦੋਨਾਂ ਵਿਖੇ ਜ਼ੋਨਲ ਪੱਧਰੀ ਫੁੱਟਬਾਲ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਮਨਜੀਤ ਕੌਰ ਮਾਹਲ ਅਤੇ ਅੰਤਰ ਰਾਸ਼ਟਰੀ ਕੋਚ ਰਣਬੀਰ ਸਿੰਘ ਥਿੰਦ ਦੀ ਅਗਵਾਈ ਵਿੱਚ ਮੰਡੇਰ ਦੋਨਾਂ ਦੇ ਨਾਲ-ਨਾਲ ਧਨਾਲ ਕਲਾਂ ਅਤੇ ਚੋਲਾਂਗ ਦੇ ਖਿਡਾਰੀਆਂ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਟੂਰਨਾਮੈਂਟ ਵਿੱਚ ਹਿੱਸਾ ਲਿਆ। ਟੂਰਨਾਮੈਂਟ ਦਾ ਆਰੰਭ ਸ਼ਬਦ ਕੀਰਤਨ ਦਾ ਗਾਣ ਕਰਕੇ ਕੀਤਾ ਗਿਆ ਅਤੇ ਪ੍ਰਿੰਸੀਪਲ ਮਨਜੀਤ ਕੌਰ ਮਾਹਲ ਨੇ ਵਿਦਿਆਰਥੀ ਖਿਡਾਰੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨਾਂ ਵਿੱਚ ਰੌਣਕਾਂ ਦਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜਿੱਥੇ ਮਨੁੱਖ ਦੀ ਸਰਬਪੱਖੀ ਸ਼ਖ਼ਸੀਅਤ ਵਿਖਾਉਂਦੀਆਂ ਹਨ। ਉਥੇ ਇੱਕ ਉਜਵੱਲ ਭਵਿਖ ਲਈ ਸਿਰਜਦੀਆਂ ਹਨ। ਅੰਤਰਰਾਸ਼ਟਰੀ ਕੋਚ ਰਣਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟੂਰਨਾਮੈਂਟ ਦਾ ਆਰੰਭ ਧਨਾਲ ਕਲਾ ਅਤੇ ਚੋਲਾਂਗ ਅਕੈਡਮੀ ਦੀਆਂ ਟੀਮਾਂ ਵਿਚਕਾਰ ਮੈਚ ਨਾਲ ਹੋਇਆ।
ਜਿਸ ਵਿਚ ਧਨਾਲ ਕਲਾਂ ਦੀ ਟੀਮ 4-0 ਗੋਲਾਂ ਨਾਲ ਜੇਤੂ ਰਹੀ। ਦੂਜੇ ਮੈਚ ਵਿੱਚ ਮੰਡੇਰ ਦੋਨਾਂ ਦੇ ਖਿਡਾਰੀਆਂ ਦੇ ਧਨਾਲ ਕਲਾ ਨੂੰ ਕਰਾਰੀ ਹਾਰ ਦਿੱਤੀ। ਟੂਰਨਾਮੈਂਟ ਦਾ ਫਾਈਨਲ ਮੈਚ ਬਹੁਤ ਹੀ ਆਕਰਸ਼ਕ ਰਿਹਾ ਅਤੇ ਪਨੈਲਟੀ ਸ਼ੂਟ ਰਾਹੀਂ ਮੰਡੇਰ ਦੋਨਾਂ ਦੀ ਟੀਮ ਨੇ ਫੁੱਟਬਾਲ ਕੱਪ ਤੇ ਕਬਜ਼ਾ ਕਰ ਲਿਆ। ਟੂਰਨਾਮੈਂਟ ਦੌਰਾਨ ਅੰਪਆਰਇੰਗ ਦੀ ਡਿਊਟੀ ਕੋਚ ਗੁਰਪ੍ਰੀਤ ਸਿੰਘ,ਅਤੇ ਰਣਬੀਰ ਸਿੰਘ ਨੇ ਬਾਖੂਬੀ ਨਿਭਾਈ।ਸਟੇਜ ਦਾ ਸੰਚਾਲਨ ਮਹਿੰਦਰ ਸਿੰਘ ਮੰਨਣ ਵੱਲੋਂ ਕੀਤਾ ਗਿਆ। ਟੂਰਨਾਮੈਂਟ ਦੇ ਸਫਲ ਆਯੋਜਨ ਵਿੱਚ ਪ੍ਰਿੰਸੀਪਲ ਮਨਜੀਤ ਕੌਰ ਮਾਹਲ ਦੇ ਨਾਲ ਅੰਤਰਰਾਸ਼ਟਰੀ ਕੋਚ ਰਣਬੀਰ ਸਿੰਘ ਥਿੰਦ,ਰਵੀ ਮੋਹਨ,ਮਹਿੰਦਰ ਸਿੰਘ ਮੰਨਣ,ਨੇਹਾ, ਮਨਦੀਪ ਕੌਰ,ਪ੍ਰੀਤੀ ਅਰੋੜਾ,ਸੁਖਵੰਤ ਕੌਰ ਨੇ ਅਹਿਮ ਭੂਮਿਕਾ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly