*ਸ਼ਾਤੀ ਦੇ ਪੁੰਜ਼*

(ਸਮਾਜ ਵੀਕਲੀ)

ਤੱਤੀ ਤੱਤੀ ਰੇਤਾ ਤੇ ਤੱਤੀ ਪਈ ਲੂੰ ਚਲੇ
ਪਾਪੀ ਸੀਸ ਉਤੇ ਰਹੇ ਨੇਂ ਪਾ
ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਿਸ਼ਾਹ
ਮੁਖੋ ਤੇਰਾ ਭਾਣਾ ਮੀਠਾ ਲਾਗੇ ਰਹੇ ਫੁਰਮਾਅ

ਸ਼ਾਂਤੀ ਦੇ ਪੁੰਜ਼ ਤਪਦਿਆਂ ਹਿਰਦਿਆਂ ਨੂੰ ਠੰਡ ਦੇਣ
ਦਸ ਚੰਦੂਆ ਕਿਉਂ ਕਹਿਰ ਕਮਾਇਆ
ਨਰਕਾਂ ਦੀਆ ਧਾਰੀਆ ਕਿਤੇ ਨਾਂ ਤੈਨੂੰ ਢੋਈ ਮਿਲੇ
ਕਿਉ ਗੁਰਾਂ ਉਤੇ ਕਹਿਰ ਇਹ ਢਾਇਆ
ਭੁੱਬਾ ਮਾਰ ਰਾਵੀ ਰੋਈ ਲਾਅਨਤ ਪਈ ਪਾਵੇ ਤੈਨੂੰ
ਗੁਰੂ ਦਿਤੇ ਕਿਉਂ ਤਵੀ ਤੇ ਬਿਠਾ
ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਸ਼ਾਹ
ਤੇਰਾ ਭਾਣਾ ਮੀਠਾ ਲਾਗੇ ਮੁੱਖੋ ਰਹੇ ਫਰਮਾਅ

ਸੁੱਖਾ ਦੀ ਮਨੀ ਸਾਨੂੰ ਸੋਹਣਾ ਸੁੱਖ ਦੇਵੇ
ਗੁਰੂ ਆਪਣੇ ਮੁੱਖ ਤੋਂ ਉਚਾਰੀ ਏ
ਪੜੇ ਸੁਣੇ ਦੁੱਖ ਕੱਟੇ ਜਾਣ ਸਾਰੇ ਜਿੰਦਗੀ ਦੇ
ਜਦੋ ਪੜੀਏ ਗੁਰਬਾਣੀ ਪਿਆਰੀ ਏ
ਦੋਵੇ ਵੇ ਜਹਾਨੀ ਢੋਈ ਮਿਲੇ ਨਾਂ ਵੇ ਤੈਨੂੰ
ਸਾਡੀਆਂ ਲਾਅਨਤਾ ਝੋਲੀ ਚ ਪਵਾਅ
ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਸ਼ਾਹ
ਤੇਰਾ ਭਾਣਾ ਮੀਠਾ ਲਾਗੇ ਮੁੱਖੋ ਰਹੇ ਫੁਰਮਾਅ

ਜਹਾਂਗੀਰਾ ਗੰਦੀ ਸੋਚ ਵਾਲਿਆ ਵੇ ਹਾਕਮਾਂ
ਤੇਰੀਆਂ ਗੰਦੀਆਂ ਆਸਾ ਨਾਂ ਹੋਣੀਆ ਪੂਰੀਆ
ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆ ਵੇ ਜ਼ਾਲਮਾਂ
ਤੇਰੀਆਂ ਸਭੇ ਆਸਾਂ ਰਹਿਣੀਆਂ ਅਧੂਰੀਆਂ
ਮਹਿਲ ਮੁਨਾਰੇ ਰਾਜ ਭਾਗ ਸੱਭ ਤੇਰਾ
ਹੋ ਜਾਣਾ ਏ ਤਬਾਹ
ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਿਸ਼ਾਹ
ਮੁੱਖੋ ਤੇਰਾ ਭਾਣਾ ਮੀਠਾ ਲਾਗੇ ਰਹੇ ਫੁਰਮਾਅ

ਗੁੁਰਚਰਨ ਸਿੰਘ ਧੰਜ਼ੂ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਦੁਨੀਆਂ ਦੇ
Next articleਖਸਰਾ ਰੁਬੇਲਾ ਦੇ ਖਾਤਮੇ ਲਈ ਜਰੂਰੀ ਹੈ ਮੁਕੰਮਲ ਟੀਕਾਕਰਨ – ਡਾਕਟਰ ਹਰਦੀਪ ਸ਼ਰਮਾ