ਸੀਚੇਵਾਲ ਮਾਡਲ ਨੂੰ ਦੱਸਿਆ ਦੇਸ਼ ਦਾ ਸਭ ਤੋਂ ਸਸਤਾ ਤੇ ਮਿਆਰੀ ਮਾਡਲ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਕਰਨਾਟਕਾ ਦੇ ਰਹਿਣ ਵਾਲੇ ਬਿਹਾਰ ਤੋਂ ਰਾਜ ਸਭਾ ਮੈਂਬਰ ਅਨਿਲ ਕੁਮਾਰ ਹੇਗੜੇ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ। ਉਹਨਾਂ ਨਿਰਮਲ ਕੁਟੀਆ ਪਿੰਡ ਸੀਚੇਵਾਲ ਵਿਖੇ ਪਹੁੰਚ ਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੰਤ ਸੀਚੇਵਾਲ ਨੇ ਉਹਨਾਂ ਨੂੰ ਪਿੰਡ ਵਿੱਚ ‘ਕਿਵੇਂ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ’ ਵਿੱਚ ਲਿਆਉਣ ਲਈ ਸਥਾਪਿਤ ਕੀਤੇ ਗਏ ਸੀਚੇਵਾਲ ਮਾਡਲ ਦੀਆਂ ਖੂਬੀਆਂ ਦੱਸੀਆਂ ਕਿ ਕਿਵੇਂ ਇਹ ਮਾਡਲ ਖੇਤੀ ਲਈ ਵਰਦਾਨ ਸਾਬਿਤ ਹੋ ਰਿਹਾ ਹੈ।
ਇਸ ਮਾਡਲ ਬਾਰੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਉਨਾਂ ਵੱਲੋਂ 1999 ਵਿੱਚ ਆਪਣੇ ਪਿੰਡ ਗੰਦੇ ਪਾਣੀਆਂ ਦੇ ਨਿਕਾਸ ਦਾ ਪ੍ਰਬੰਧ ਕਰ ਲਿਆ ਗਿਆ ਸੀ। ਉਸ ਵੇਲੇ ਤੋਂ ਹੀ ਸੋਧਿਆ ਹੋਇਆ ਗੰਦਾ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਰਾਜ ਸਭਾ ਮੈਂਬਰ ਅਨਿਲ ਹੇਗੜੇ ਨੇ ਦੱਸਿਆ ਕਿ ਉਹ ਇਹ ਮਾਡਲ ਦੇਖਕੇ ਦੰਗ ਰਹਿ ਗਏ ਕਿ ਕਿਵੇਂ ਇਕ ਸਧਾਰਨ ‘ਤੇ ਬਿਲਕੁਲ ਦੇਸੀ ਢੰਗ ਨਾਲ ਤਿਆਰ ਕੀਤੇ ਗਏ ਮਾਡਲ ਨੇ ਪੰਜਾਬ ਦੇ 200 ਤੋਂ ਵੱਧ ਪਿੰਡਾਂ ਦੀ ਤਸਵੀਰ ਬਦਲ ਲੇ ਰੱਖ ਦਿੱਤੀ। ਅਨਿਲ ਹੇਗੜੇ ਨੇ ਪਿੰਡ ਸੀਚੇਵਾਲ ਦਾ ਮਾਡਲ ਦੇਖਣ ਤੋਂ ਬਾਅਦ ਤਲਵੰਡੀ ਮਾਧੋ ਵਿੱਚ ਬਣਾਏ ਗਏ ਅਧੁਨਿਕ ਕਿਸਮ ਦਾ ਸੀਚੇਵਾਲ ਮਾਡਲ-2 ਵੀ ਦੇਖਿਆ। ਉਨ੍ਹਾਂ ਕਿਹਾ ਜਿਹੜੀ ਤਕਨੀਕ ‘ਤੇ ਵਿਧੀ ਨਾਲ ਸੰਤ ਸੀਚੇਵਾਲ ਨੇ ਪਿੰਡ ਦੀਆਂ ਜਰੂਰਤ ਨੂੰ ਮੁੱਖ ਰੱਖ ਕੇ ਮਾਡਲ ਬਣਾਇਆ ਹੈ ਉਹ ਸਾਰੇ ਦੇਸ਼ ਵਿੱਚ ਸਭ ਤੋਂ ਸਸਤਾ ਤੇ ਮਿਆਰੀ ਮਾਡਲ ਹੋਵੇਗਾ। ਅਨਿਲ ਹੇਗੜੇ ਨੇ ਦੱਸਿਆ ਕਿ ਜਲ ਸਰੋਤ ਬਾਰੇ ਪਾਰਲੀਮੈਟ ਦੀ ਸਥਾਈ ਕਮੇਟੀ ਦਾ ਵਿਿਦਆਕ ਟੂਰ ਜਦੋਂ ਚੰਡੀਗੜ੍ਹ ਆਇਆ ਸੀ ਤਾਂ ਉਨ੍ਹਾਂ ਨੇ ਸੀਚੇਵਾਲ ਆਉਣ ਦੀ ਇੱਛਾ ਪ੍ਰਗਟਾਈ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਆਪਣੇ ਸਾਥੀ ਮੈਂਬਰ ਅਨਿਲ ਹੇਗੜੇ ਨੂੰ ਪਿੰਡ ਸੀਚੇਵਾਲ ਦੀਆਂ ਦੀਆਂ ਦੋਵੇਂ ਨਰਸਰੀਆਂ ਦਿਖਾਈਆਂ ਕਿ ਜਿੱਥੋਂ ਹਰ ਸਾਲ ਲੱਖਾਂ ਬੂਟੇ ਮੁਫਤ ਵੰਡੇ ਜਾਂਦੇ ਹਨ। ਉਹਨਾਂ ਖੇਤ ਦਾ ਪਾਣੀ ਖੇਤ ਵਿੱਚ ਕਿਵੇਂ ਰੀਚਾਰਜ ਕਰਨਾ ਹੈ ਉਸ ਦਾ ਢੰਗ ਤਾਰੀਕਾ ਵੀ ਦੱਸਿਆ। ਉਪਰੰਤ ਸੰਤ ਸੀਚੇਵਾਲ ਵੱਲੋਂ ਅਨਿਲ ਹੇਗੜੇ ਨੂੰ ਸੁਲਤਾਨਪੁਰ ਲੋਧੀ ਵਿਖੇ ਕਿਸ਼ਤੀ ਰਾਹੀ ਸੰਗਤਾਂ ਦੀ ਨਿਸ਼ਕਾਮ ਸੇਵਾ ਸਦਕਾ ਪਵਿੱਤਰ ਵੇਈਂ ਦੇ ਸਾਫ਼ ਹੋਏ ਪਾਣੀ ਦੇ ਇਨਕਲਾਬੀ ਕੰਮ ਨੂੰ ਦਿਖਾਇਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਹੇਗੜੇ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਬੀਬੀਐਮਬੀ ਤੋਂ ਆਏ ਅਕਾਸ਼ਦੀਪ ਸਿੰਘ ਦਾ ਵੀ ਸਨਮਾਨ ਵੀ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly