ਅਲਾਇੰਸ ਕਲੱਬ ਰਾਇਲ ਕਪੂਰਥਲਾ ਦੁਆਰਾ ਪ੍ਰਵੇਜ਼ ਨਗਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਜੂਟ ਬੈਗ ਵੰਡੇ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਲਾਇੰਸ ਕਲੱਬ ਰਾਇਲ ਕਪੂਰਥਲਾ ਦੁਆਰਾ ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਪ੍ਰਵੇਜ ਨਗਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਲਿਫਾਫਿਆਂ ਦੀ ਵਰਤੋਂ ਤੋਂ ਰੋਕਣ ਦੇ ਉਦੇਸ਼ ਨਾਲ ਜੂਟ ਬੈਗ ਐਲਾਇਸ ਪ੍ਰਧਾਨ ਜਸਵੰਤ ਸਿੰਘ ਕੌੜਾ,ਸ੍ਰੀ ਅਮਰਜੀਤ ਕੌਰ ਕੌੜਾ, ਐਲਾਇਸ ਮੱਸਾ ਸਿੰਘ ਸੈਕਟਰੀ, ਐਲਾਇਸ ਚਰਨਜੀਤ ਸਿੰਘ ਕੋਚਰ, ਐਲਾਇਸ ਪਲਵਿੰਦਰ ਸਿੰਘ , ਐਲਾਇਸ ਗੋਬਿੰਦਰ ਸਿੰਘ, ਐਲਾਇਸ ਹਰਮਨਦੀਪ ਸਿੰਘ, ਵੱਲੋਂ ਐਲਾਇਸ ਅਵਨੀਤ ਸਿੰਘ ਵਾਲੀਆ ਮੁੱਖ ਮਹਿਮਾਨ ਦੀ ਹਾਜ਼ਰੀ ਵਿੱਚ ਵੰਡੇ ਗਏ।ਇਸ ਤੋਂ ਇਲਾਵਾ ਇਸ ਦੌਰਾਨ ਪ੍ਰੀਖਿਆ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਮੁੱਖ ਅਧਿਆਪਕ ਜੋਤੀ ਮਹਿੰਦਰੂ,ਸੈਂਟਰ ਹੈੱਡ ਟੀਚਰ ਬਲਜੀਤ ਕੌਰ ਵੱਲੋਂ ਅਲਾਇੰਸ ਕਲੱਬ ਦਾ ਪਵਿੱਤਰ ਕਾਰਜ ਲਈ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਕਲੱਬ ਮੈਂਬਰਾਂ ਨੂੰ ਸਕੂਲ ਸਟਾਫ਼ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਜੋਤੀ ਮਹਿੰਦਰੂ ਮੁੱਖ ਅਧਿਆਪਕ, ਬਲਜੀਤ ਕੌਰ ਸੈਂਟਰ ਹੈੱਡ ਟੀਚਰ, ਹਰਵਿੰਦਰ ਸਿੰਘ, ਸਰਵਜੀਤ ਸਿੰਘ , ਅਨਮੋਲ ਸਹੋਤਾ,ਵਿਕਰਮ ਕੁਮਾਰ,ਨਰੰਜਣ ਕੌਰ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਜਣਾ ਕੇਂਦਰ ਵੱਲੋਂ “ਤਲ਼ੀ ਤੇ ਜੁਗਨੂੰ” ਕਾਵਿ-ਸੰਗ੍ਰਹਿ ਲੋਕ ਅਰਪਿਤ
Next articleਨਕੋਦਰ ਰੇਲਵੇ ਫਾਟਕ ਨਜ਼ਦੀਕ ਬਿਜਲੀ ਦੀਆਂ ਨੀਵੀਆਂ ਤਾਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ – ਐਡਵੋਕੇਟ ਪੁਨੀਤ ਮਿਸਰ