ਸਰਕਾਰੀ ਪ੍ਰਾਇਮਰੀ ਸਕੂਲ ਗੁਰਨੇ ਕਲਾਂ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ

ਬੁਢਲਾਡਾ ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੰਤੋਸ਼ ਭਾਰਤੀ ਦੀ ਨਿਗਰਾਨੀ ਹੇਠ ਚੱਲ ਰਹੇ ਨੈਸ਼ਨਲ ਵੈਕਟਰ ਵੌਰਨ ਡਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸਿਹਤ ਬਲਾਕ ਬੁਢਲਾਡਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਗੁਰਨੇ ਕਲਾਂ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ । ਇਸ ਮੌਕੇ ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਡੇਂਗੂ ਦੇ ਕਾਰਨ, ਲੱਛਣ ਅਤੇ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ, ਇਸ ਮੌਕੇ ਇਹਨਾਂ ਨੇ ਕਿਹਾ ਕਿ ਬਾਰਿਸ਼ ਦਾ ਜਿਹੜਾ ਪਾਣੀ ਵਾਧੂ ਬਰਤਨਾਂ ਅਤੇ ਟੁੱਟੇ ਫੁੱਟੇ ਸਮਾਨ ਵਿੱਚ ਭਰ ਜਾਂਦਾ ਹੈ ਉਸਨੂੰ ਤੁਰੰਤ ਖਾਲੀ ਕੀਤਾ ਜਾਵੇ ਕਿਉਂਕਿ ਉੱਥੇ ਲਾਰਵਾ ਬਣ ਜਾਂਦਾ ਹੈ ਜੋ ਡੇਂਗੂ ਦਾ ਕਾਰਨ ਹੈ, ਉਹਨਾਂ ਕਿਹਾ ਕਿ ਮੱਛਰ ਤੇ ਕੱਟਣ ਤੋਂ ਬਚਾਅ ਲਈ, ਪੂਰੇ ਸ਼ਰੀਰ ਨੂੰ ਢਕ ਕਿ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰਦਾਨੀ ਤੇ ਮੱਛਰ ਤੋਂ ਬਚਾਅ ਲਈ ਤੇਲ, ਕਰੀਮ ਆਦਿ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ, ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਹੁੰਦਾਂ ਹੈ ਤਾਂ ਉਹ ਬੀਟ ਦੌਰਾਨ ਆਏ ਸਿਹਤ ਵਰਕਰ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਖੁਦ ਜਾ ਕਿ ਖੂਨ ਦੀ ਜਾਂਚ ਜਰੂਰ ਕਰਵਾਉਣ। ਇਸ ਮੌਕੇ ਸੀ ਐੱਚ ਓ ਮਨਪ੍ਰੀਤ ਕੌਰ, ਏ ਐਨ ਐਮ ਰਜਨੀ ਜੋਸ਼ੀ ਤੋਂ ਇਲਾਵਾ ਮਾਸਟਰ ਗੁਰਲਾਲ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਮੈਡਮ ਜਸਪਾਲ ਕੌਰ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਨੇ ਭਵਾਨੀਗੜ੍ਹ ਗਰਲਜ਼ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
Next articleਜੇਲ੍ਹ ਵਿਚ ਰਮੇਸ਼ ਕੋਹਲੀ ਦੀ ਸ਼ਹਾਦਤ।