ਖੁਸ਼ਬੂ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਮੇਰੇ ਸਾਹਾਂ ਦੇ ਵਿਚ ਖੁਸ਼ਬੂ ਤੇਰੀ।
ਘੁਲੀ ਸੀ ਜਦ ਯਾਰਾਂ ਵੇ
ਉਸ ਤੋਂ ਵੱਧਕੇ ਅੱਜ ਤੱਕ ਮੈਨੂੰ
ਨਾ ਲੱਭਿਆ ਵਕਤ ਪਿਆਰਾ ਵੇ।
ਤੂੰ ਆਇਆ ਮੇਰੀ ਜ਼ਿੰਦਗੀ ਦੇ ਵਿੱਚ।
ਲੱਥਾ ਕਾਲੇ ਖਿਆਲਾਂ ਦਾ ਪਰਛਾਵਾਂ ਵੇ।
ਤੇਰੇ ਪਿਆਰ ਦੀਆਂ ਕਿਰਨ ਮੈਨੂੰ
ਹੀਰੇ ਵਾਂਗ ਲਿਸ਼ਕਾਇਆ ਵੇ।
ਤੂੰ ਛੱਡਕੇ ਸਾਰੇ ਨਾਤੇ ਆਪਣੇ
ਮੇਰੇ ਕੋਲ ਜਦ ਆਇਆ ਸੀ
ਕੁਰਬਾਨੀ ਆਪਣੀ ਦਾ ਅਹਿਸਾਨ ਤੂੰ।
ਇਕ ਵਾਰ ਵੀ ਨਾ ਮੈਨੂੰ ਜਤਾਇਆ ਸੀ।
ਤੂੰ ਚੰਨ ਬਣਕੇ ਜਦ ਰਾਹ ਮੈਨੂੰ
ਹਨੇਰਿਆਂ ਵਿੱਚ ਦਿਖਾਇਆ ਸੀ।
ਉਦੋਂ ਰੱਬ ਨੂੰ ਮੈਂ ਰੂਪ ਤੇਰੇ ਵਿਚ ਪਾਇਆ ਸੀ।

ਸੁਰਜੀਤ ਸਾੰਰਗ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia attacks Kiev for 9th time this month: Mayor
Next articleਮਾਂ