ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਜੇ ਆਖੇਂ ਤਾਂ ਸੱਜਣਾ….. ਹਾਲ ਸੁਣਾਵਾਂਗੇ।
ਨਹੀਂ ਤੇ ਦਿਲ ਦੀਆਂ ਦਿਲ ਵਿਚ ਲੈਂ ਮੁੜ ਜਾਵਾਂਗੇ।
ਜੇ ਆਖੇਂ ਤਾਂ………..
1
ਸਾਡੇ ਦਿਲ ਦੀਆਂ ਸਧਰਾ ਜੇ ਤੂੰ ਰੋਲ ਤੀਆ।
ਬੰਦ ਬੂਹੇ ਬਾਰੀਆਂ ਬਿਰਹਾ ਚ ਖੋਲ ਤੀਆ।
ਮੁੜ ਕੇ ਤੇਰੇ ਸ਼ਹਿਰ ਕਦੇ ਨਾ ਫੇਰਾ ਪਾਵਾਂਗੇ।
ਜੇ ਆਖੇਂ ਤਾਂ………..
2
ਜਦ ਦਾ ਮੁੱਖ ਵੱਟਿਆ ਬੁਝਿਆ ਬੁਝਿਆ ਜਗਦਾ ਨਹੀਂ।
ਇਕ ਪਲ਼ ਵੀ ਕਿਧਰੇ ਦਿਲ ਸਾਡਾ ਲਗਦਾ ਨਹੀਂ।
ਲੰਮਾ ਪੈਂਡਾ ਜ਼ਿੰਦਗੀ ਦਾ ਹਾਏ ਕਿੰਝ ਲੰਘਾਵਾਗੇ।
ਜੇ ਆਖੇਂ ਤਾਂ………..
3
ਦੁਨੀਆਂ ਦੇ ਹਾਸੇ ਬਣ ਗਏ ਕੰਡਆਲੀਆ ਥੌਰਾ ਨੇ।
ਨਰਿੰਦਰ ਲੜੋਈ ਨੂੰ ਬਿਨ ਤੇਰੇ ਕੇਹਦੀਆ ਲੋੜਾਂ ਨੇ।
ਏਹ ਜ਼ਿੰਦਗੀ ਸੇਜ਼ ਹਿਜ਼ਰ ਅਸੀਂ ਹੰਢਾਵਾਗੇ।
ਜੇ ਆਖੇਂ ਤਾਂ………..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਮੱਛਰੀਵਾਲ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ
Next articleਗ਼ਜ਼ਲ